ਬਾਲ ਭਵਨ ਮਾਨਸਾ ਵਿੱਚ ਮੀਟਿੰਗ ਹੋਈ

ਮਾਨਸਾ 26 ਫਰਵਰੀ 

ਭੱਠਾ ਅਤੇ ਭਵਨ ਨਿਰਮਾਣ ਮਜਦੂਰ ਯੂਨੀਅਨ ਰਜਿ: ਵੱਲੋਂ ਭੱਠਾ ਮਜਦੂਰਾਂ ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਬਾਲ ਭਵਨ ਮਾਨਸਾ ਵਿੱਚ ਰੱਖੀ ਗਈ। ਜਿਸ ਦੀ ਅਗਵਾਈ ਸੂਬਾ ਸਕੱਤਰ ਜਗਸੀਰ ਸਿੰਘ ਸੀਰਾ ਨੇ ਕੀਤੀ। ਇਸ ਮੀਟਿੰਗ ਵਿੱਚ ਵੱਖ_ਵੱਖ ਭੱਠਿਆਂ ਤੋਂ ਭੱਠਾ ਮਜਦੂਰਾਂ ਨੇ ਭਾਗ ਲਿਆ ਅਤੇ ਇਸ ਮੀਟਿੰਗ ਵਿੱਚ ਮਜਦੂਰਾਂ ਤੇ ਹੋ ਰਹੇ ਅੱਤਿਆਚਾਰ ਪ੍ਰਤੀ ਅਤੇ ਭੱਠਾ ਮਾਲਕਾਂ ਵੱਲੋਂ ਮਜਦੂਰਾਂ ਦੇ ਪੈਸੇ ਮਾਰਨ, ਔਰਤਾਂ ਦੀ ਕੁੱਟਮਾਰ ਕਰਨ ਅਤੇ ਬੰਧੂਆ ਮਜਦੂਰੀ ਅਤੇ ਐਸ.ਸੀ. ਐਕਟ ਵਰਗੀਆਂ ਸੰਗੀਨ ਧਾਰਾਵਾਂ ਜੋ ਕਿ ਮਨੁੱਖੀ ਅਧਿਕਾਰ ਕਮਿ±ਨ ਭਾਰਤ ਵੱਲੋਂ ਡਿਪਟੀ ਕਮਿ±ਨਰ ਮਾਨਸਾ ਨੂੰ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਹੋਏ ਹਨ ਪਰ ਪੁਲਿਸ ਇਨ੍ਹਾਂ ਭੱਠਾ ਮਾਲਕਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਅਤੇ ਇਸ ਕੇਸ ਨਾਲ ਸਬੰਧਤ ਮਜਦੂਰਾਂ ਤੇ ਝੂਠੇ ਪਰਚੇ ਪਾ ਰਹੀ ਹੈ ਤਾਂ ਕਿ ਮਜਦੂਰਾਂ ਦੇ ਭੱਠਾ ਮਾਲਕ ਪੈਸੇ ਮਾਰ ਸਕਣ ਅਤੇ ਮਜਦੂਰ ਇਨਸਾਫ ਲਈ ਆਵਾਂ ਨਾ ਕੱਢ ਸਕਣ।
ਕੁੱਝ ਅਖੌਤੀ ਯੂਨੀਅਨਾਂ ਵੀ ਇਸ ਮਾਮਲੇ ਨੂੰ ਦਬਾਉਣ ਲਈ ਮਜਦੂਰਾਂ ਉੱਪਰ ਲਗਾਤਾਰ ਅੱਤਿਆਚਾਰ ਕਰ ਰਹੀਆਂ ਹਨ। ਕਿਉਂਕਿ ਉਹ ਯੂਨੀਅਨਾਂ ਸਮਝਦੀਆਂ ਹਨ ਕਿ ਮਜਦੂਰਾਂ ਨੂੰ ਭੱਠਾ ਮਾਲਕਾਂ ਤੋਂ ਆਪਣੀ ਮਜਦੂਰੀ ਦਾ ਪੈਸਾ ਮੰਗਣਾ ਜੁਰਮ ਸਮਝਦੀਆਂ ਹਨ ਜਦ ਇਨ੍ਹਾਂ ਮਜਦੂਰਾਂ ਅਤੇ ਔਰਤਾਂ ਤੇ ਅੱਤਿਆਚਾਰ ਹੋਇਆ ਅਤੇ ਮਜਦੂਰ ਸਰਦੀ ਅਤੇ ਗਰਮੀ ਦੇ ਦਿਨਾਂ ਦਾ ਸਮੇਤ ਬੱਚੇ ਕੰਮ ਕਰਕੇ ਖਾਲੀ ਹੱਥ ਵਾਪਿਸ ਗਏ ਸਨ ਤਾਂ ਇਨ੍ਹਾਂ ਅਖੌਤੀ ਲੀਡਰਾਂ ਨੇ ਉਸ ਵਕਤ ਆਪਣੀ ਜੁਬਾਨ ਤੱਕ ਨਹੀਂ ਖੋਲ੍ਹੀ ਕਿਉਂਕਿ ਇਸ ਭੱਠੇ ਦੇ ਮਾਲਕ ਅਖੌਤੀ ਯੂਨੀਅਨਾਂ ਦੇ ਲੀਡਰ ਹਨ। ਅੱਜ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਗਿਆ ਕਿ ਜੋ ਪ੍ਰ±ਾ±ਨ ਇਹਨਾਂ ਭੱਠਾ ਮਾਲਕਾਂ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ। ਜਿਲ੍ਹਾ ਫੂਡ ਸਪਲਾਈ ਅਫਸਰ ਨੇ ਅਤੇ ਪੁਲਿਸ ਨੇ ਜੋ ਇਸ ਭੱਠੇ ਦੀਆਂ ਗੈਰ ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਦੀਆਂ ਇੱਟਾਂ ਵਿਕਵਾਈਆਂ ਇਹ ਸਭ ਪ੍ਰ±ਾ±ਨ ਦੀ ਮਿਲੀਭੁਗਤ ਨਾਲ ਹੋਇਆ ਅਤੇ ਮਜਦੂਰਾਂ ਦਾ ਪੈਸਾ ਵੀ ਪ੍ਰ±ਾ±ਨ ਦੀ ਮਿਲੀਭੁਗਤ ਨਾਲ ਅਤੇ ਯੂਨੀਅਨਾਂ ਦੀ ਮਿਲੀਭੁਗਤ ਨਾਲ ਹੀ ਮਾਰਿਆ ਗਿਆ। ਜਿਸ ਦੀ ਤਾਜਾ ਮਿਸਾਲ ਹੁਣ ਮਜਦੂਰਾਂ ਤੇ ਝੂਠੇ ਕੇਸ ਬਣਵਾਉਣ ਦੀ ਹੈ। ਯੂਨੀਅਨ ਵੱਲੋਂ ਅੱਜ ਭੱਠਾ ਮਜਦੂਰਾਂ ਦੀ ਹਾਂਰੀ ਵਿੱਚ ਫੈਸਲਾ ਲਿਆ ਗਿਆ ਕਿ 15 ਮਾਰਚ ਨੂੰ ਮਾਲ ਗੋਦਾਮ ਚੌਂਕ ਮਾਨਸਾ ਤੋਂ ਮਜਦੂਰਾਂ ਦਾ ਵੱਡਾ ਇਕੱਠ ਕਰਕੇ ਜਿਨ੍ਹਾਂ ਪ੍ਰ±ਾ±ਨਿਕ ਅਧਿਕਾਰੀਆਂ ਨੇ ਮਜਦੂਰਾਂ ਉੱਪਰ ਨਜਾਇਜ ਪਰਚੇ ਦਰਜ ਕੀਤੇ ਅਤੇ ਸਿੱਧੂ ਬੀ.ਕੇ.ਓ. ਉੱਪਰ ਹੋਏ ਔਰਤਾਂ ਤੇ ਅੱਤਿਆਚਾਰ , ਪੈਸੇ ਮਾਰਨ ਸਬੰਧੀ ਐਸ.ਸੀ./ ਐਸ.ਟੀ. ਐਕਟ ਸਬੰਧੀ , ਬੰਧੂਆ ਮਜਦੂਰੀ ਸਬੰਧੀ ਮਨੁੱਖੀ ਅਧਿਕਾਰ ਕਮਿ±ਨ ਦੇ ਹੁਕਮਾਂ ਮੁਤਾਬਿਕ ਵੀ ਪਰਚੇ ਦਰਜ ਨਹੀਂ ਕੀਤੇ। ਹੁਣ ਪ੍ਰ±ਾ±ਨ ਖਿਲਾਫ ਵੀ ਪੰਜਾਬ ਦੇ ਰਾਜਪਾਲ ਨੂੰ ਹਾਂਰਾਂ ਮਜਦੂਰ ਮਰਦ_ਔਰਤਾਂ ਦੀ ਗਿਣਤੀ ਵਿੱਚ ਇਸ ਪ੍ਰ±ਾ±ਨ ਦੇ ਖਿਲਾਫ ±ਹਿਰ ਵਿੱਚੋਂ ਦੀ ਵੱਡਾ ਰੋਸ ਮਾਰਚ ਕੱਢ ਕੇ ਡਿਪਟੀ ਕਮਿ±ਨਰ ਦਫਤਰ ਦਾ ਘਿਰਾਓ ਕਰਕੇ ਮੰਗ ਪੱਤਰ ਭੇਜਿਆ ਜਾਵੇਗਾ ਤਾਂ ਕਿ ਜੋ ਪ੍ਰ±ਾ±ਨ ਅਖੌਤੀ ਯੂਨੀਅਨਾਂ ਦੇ ਦਬਾਅ ਥੱਲੇ ਆ ਕੇ ਅੱਜ ਤੱਕ ਮਜਦੂਰਾਂ ਨੂੰ ਇਨਸਾਫ ਨਹੀਂ ਦਿਵਾ ਸਕਿਆ ਅਤੇ ਮਜਦੂਰਾਂ ਉੱਪਰ ਨਜਾਇਜ ਪਰਚੇ ਦਰਜ ਕੀਤੇ ਗਏ ਉਸ ਉੱਪਰ ਕਾਰਵਾਈ ਕੀਤੀ ਜਾ ਸਕੇ ਅਤੇ ਇਸ ਤੋਂ ਇਲਾਵਾ ਇਹਨਾਂ ਸਬੰਧਤ ਅਫਸਰਾਂ ਨੂੰ ਮਨੁੱਖੀ ਅਧਿਕਾਰ ਕਮਿ±ਨ ਭਾਰਤ ਅਤੇ ਕੋਰਟਾਂ ਵਿੱਚ ਵੀ ਘੜੀਸਿਆ ਜਾਵੇਗਾ ਤਾਂ ਕਿ ਕਿਸੇ ਮਜਦੂਰ ਨਾਲ ਧੱਕਾ ਨਾ ਹੋ ਸਕੇ। ਇਸ ਸਮੇਂ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਮੀਤ ਪ੍ਰਧਾਨ ਸਰਦਾਰਾ ਸਿੰਘ, ਜਨਰਲ ਸੈਕਟਰੀ ਬਿੱਕਰ ਸਿੰਘ, ਕੇਵਲ ਸਿੰਘ, ਕਰਮਜੀਤ ਕੌਰ, ਮਨਜੀਤ ਕੌਰ ਅਤੇ ਪਾਲਾ ਸਿੰਘ, ਕੌਰ ਸਿੰਘ, ਪਾਲ ਸਿੰਘ, ਸੁਖਵਿੰਦਰ ਸਿੰਘ, ਤੇਜਾ ਸਿੰਘ ਅਤੇ ਬਹੁਤ ਸਾਰੇ ਭੱਠਾ ਮਜਦੂਰਾਂ ਨੇ ਆਪਣੇ ਵਿਚਾਰ ਰੱਖੇ।
Tags

Post a Comment

Contact Form

Name

Email *

Message *

Powered by Blogger.