Type Here to Get Search Results !

पावरकाम की इनफोरमैंट टीम ने महिला अकाली नेता वीरपाल कौर तरमाला के घर पकड़ी कुंडी


करीब 50  से -60 हजार तक जुर्माना किए जाने के आसार

मलोट

 पावरकाम के इनफोरसमैंट विंग बठिंडा के ऐक्सियन सरबजीत सिंह कलसी के नेतृत्व में एक टीम ने जिला महिला अकाली दल की प्रधान व पंजाब राज महिला कमीशन की मैंबर वीरपाल कौर तरमाला के पुडा मलोट स्थित कोठी में छापेमारी करके बिजली चोरी करने के लिए लगाई कुंडी पकड़ी। इनफोरसमैंट विंग के ऐक्सियन सरबजीत सिंह कलसी ने बताया कि टीम ने पुडा कालोनी में से रुटीन चैकिंग दौरान वीरपाल कौर तरमाला के घर बिजली चोरी करने के लिए लगाई गई कुंडी पकड़ी गई है जिस सम्बन्धित रिपोर्ट तैयार करके सोमवार को अगली कार्यवाही की जायेगी परन्तु उनका मीटर कब्जे में ले लिया गया है। 



उनको करीब 50 -60 हजार तक जुर्माना किए जाने के आसार हैं। विभागीय सूत्रों के अनुसार रुटीन में चैकिंग करती बिजली बोर्ड की विजीलैंस टीम जब बीबी तरमाला के घर पहुंची तथा उन्होंने शक के आधार पर चैकिंग करनी चाही तो बीबी तरमाला की ओर से चैकिंग कराने से कथित तौर पर मना कर दिया जिस पर अधिकारी भी अड़ गए थोड़ा समय चली बहस बाजी के बाद कालोनी के दो तीन मोहतबार लोगों ने साथ जाकर चैकिंग कराने की सहमति दी जिसके बाद यह चोरी का केस सामने आया। महिला अकाली नेता के घर कार्यवाही के बाद शहर में चर्चाओं के साथ मीडिया में विजीलैंस विभाग की टीम द्वारा बीबी तरमाला के घर छापेमारी की अफवाह फैल गई जिसे लेकर पत्रकार मौके पर पहुंचे लेकिन तब तक वहां किसी विभाग की कोई टीम नहीं थी। घर में मौजूद बीबी वीरपाल कौर तरमाला ने पत्रकारों को बताया कि पुडा कालोनी में बिजली बोर्ड की रुटीन चैकिंग थी तथा जब कर्मचारी आए तो वह घर ही थी इस कारण वह अंदर आकर चाय पीने बैठ गए तथा उनके साथ राजनीति संबंधी बातचीत करने लग गए जिस कारण समय लग गया। घर के बाहर से मीटर उतारे जाने के  बारे उन्होंने कहा कि विभाग ने यहां से हटाकर कहीं ओर लगा दिया है।
 

 

 ਪਾਵਰਕਾਮ ਦੀ ਇਨਫੋਰਮੈਂਟ ਟੀਮ ਨੇ ਚੈਕਿੰਗ ਦੋਰਾਨ ਮਹਿਲਾ ਅਕਾਲੀ ਆਗੂ ਵੀਰਪਾਲ ਕੌਰ ਤਰਮਾਲਾ ਘਰ ਫੜੀ ਕੁੰਡੀ

 ਕੀਤਾ ਜਾ ਸਕਦਾ ਹੈ 50-60 ਹਜਾਰ ਤੱਕ ਜੁਰਮਾਨਾ

ਮਲੋਟ,
 ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਬਠਿੰਡਾ ਦੇ ਐਕਸੀਅਨ ਸਰਬਜੀਤ ਸਿੰਘ ਕਲਸੀ ਦੀ ਅਗਵਾਈ ਵਿਚ ਇਕ ਟੀਮ ਨੇ ਜਿਲਾ ਮਹਿਲਾ ਅਕਾਲੀ ਦਲ ਦੀ ਪ੍ਰਧਾਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਮੈਡਮ ਵੀਰਪਾਲ ਕੌਰ ਤਰਮਾਲਾ ਪੁੱਡਾ ਮਲੋਟ ਸਥਿਤ ਕੋਠੀ ਵਿਚ ਛਾਪੇਮਾਰੀ ਕਰਕੇ ਬਿਜਲੀ ਚੋਰੀ ਕਰਨ ਲਈ ਲਾਈ ਕੁੰਡੀ ਫੜੀ। ਇਨਫੋਰਸਮੈਂਟ ਵਿੰਗ ਦੇ ਐਕਸੀਅਨ ਸਰਬਜੀਤ ਸਿੰਘ ਕਲਸੀ ਨੇ ਦੱਸਿਆ ਕਿ ਟੀਮ ਨੇ ਪੁੱਡਾ ਕਲੋਨੀ ਵਿਚ ਕੀਤੀ ਰੁਟੀਨ ਚੈਕਿੰਗ ਦੌਰਾਨ ਵੀਰਪਾਲ ਕੌਰ ਤਰਮਾਲਾ ਦੇ ਘਰ ਬਿਜਲੀ ਚੋਰੀ ਕਰਨ ਲਈ ਲਾਈ ਕੁੰਡੀ ਫੜੀ ਗਈ ਹੈ  ਜਿਸ ਸਬੰਧੀ ਰਿਪੋਰਟ ਤਿਆਰ ਕਰਕੇ ਸੋਮਵਾਰ ਨੂੰ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਇਸ ਦਾ ਮੀਟਰ ਕਬਜੇ ਵਿਚ ਲੈ ਲਿਆ ਹੈ ਅੰਦਾਜੇ ਮੁਤਾਬਿਕ 50-60 ਹਜਾਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ।

 ਵਿਭਾਗੀ ਸੂਤਰਾ ਅਨੁਸਾਰ ਰੁਟੀਨ ਵਿਚ ਚੈਕਿੰਗ ਕਰਦੀ ਬਿਜਲੀ ਬੋਰਡ ਦੀ ਵਿਜੀਲੈਂਸ ਟੀਮ ਜਦੋਂ ਬੀਬੀ ਤਰਮਾਲਾ ਘਰ ਪੁੱਜੀ ਅਤੇ ਉਹਨਾਂ ਸ਼ੱਕ ਦੇ ਅਧਾਰ ਤੇ ਚੈਕਿੰਗ ਕਰਨੀ ਚਾਹੀ ਤਾਂ ਬੀਬੀ ਤਰਮਾਲਾ ਵੱਲੋਂ ਚੈਕਿੰਗ ਕਰਾਉਣ ਤੋਂ ਕਥਿਤ ਮਨਾਂ ਕਰ ਦਿੱਤਾ ਜਿਸ ਤੇ ਅਧਿਕਾਰੀ ਵੀ ਅੜ ਗਏ ਥੋੜਾ ਸਮਾਂ ਚਲੀ ਬਹਿਸ ਬਾਜੀ ਤੋਂ ਬਾਅਦ ਕਲੋਨੀ ਦੇ ਦੋ ਤਿੰਨ ਮੋਹਤਬਾਰਾਂ ਨੇ ਨਾਲ ਜਾਕੇ ਚੈਕਿੰਗ ਕਰਾਉਣ ਦੀ ਸਹਿਮਤੀ ਦਿੱਤੀ ਜਿਸ ਤੋਂ ਬਾਅਦ ਇਹ ਚੋਰੀ ਦਾ ਕੇਸ ਸਾਹਮਣੇ ਆਇਆ। ਮਹਿਲਾ ਅਕਾਲੀ ਆਗੂ ਘਰ ਕਾਰਵਾਈ ਤੋਂ ਬਾਅਦ ਸ਼ਹਿਰ ਅਤੇ ਖਾਸ ਕਰਕੇ ਮੀਡੀਆਂ ਦਫਤਰਾਂ ਵਿਚ ਇਕ ਅਫਵਾਹ ਫੈਲ ਗਈ ਕਿ ਵਿਜੀਲੈਂਸ ਵਿਭਾਗ ਦੀ ਟੀਮ ਨੇ ਬੀਬੀ ਤਰਮਾਲਾ ਦੇ ਘਰ ਛਾਪੇਮਾਰੀ ਕੀਤੀ ਹੈ ਜਿਸ ਕਰਕੇ ਪੱਤਰਕਾਰ ਮੌਕੇ ਤੇ ਪੁੱਜ ਗਏ। ਹਾਲਾਂਕਿ ਉਸ ਵਕਤ ਤੱਕ ਉਥੇ ਕਿਸੇ ਵਿਭਾਗ ਦੀ ਕੋਈ ਟੀਮ ਨਹੀਂ ਸੀ ਪਰ ਖੁਦ ਬੀਬੀ ਵੀਰਪਾਲ ਕੌਰ ਤਰਮਾਲਾ ਨੇ ਪੱਤਰਕਾਰਾਂ ਦੱਸਿਆ ਕਿ ਪੁੱਡਾ ਕਲੋਨੀ ਵਿਚ ਬਿਜਲੀ ਬੋਰਡ ਦੀ ਰੁਟੀਨ ਚੈਕਿੰਗ ਸੀ । ਜਿਸ ਵਕਤ ਕਰਮਚਾਰੀ ਆਏ ਤਾਂ ਉਹ ਘਰ ਸੀ ਇਸ ਕਰਕੇ ਉਹ ਅੰਦਰ ਆਕੇ ਚਾਹ ਪੀਣ ਬੈਠ ਗਏ ਅਤੇ ਉਹਨਾਂ ਨਾਲ ਸਿਆਸਤ ਸਬੰਧੀ ਗੱਲਬਾਤ ਕਰਨ ਲੱਗ ਪਏ ਜਿਸ ਕਾਰਨ ਦੇਰ ਹੋ ਗਈ। ਘਰ ਦੇ ਬਾਹਰ ਪੁੱਟੇ ਮੀਟਰ ਬਾਰੇ ਉਹਨਾਂ ਕਿਹਾ ਕਿ ਵਿਭਾਗ ਨੇ ਪੁੱਟ ਕਿ ਕਿਤੇ ਹੋਰ ਲਾ ਦਿੱਤਾ ਹੈ।

Post a Comment

0 Comments
* Please Don't Spam Here. All the Comments are Reviewed by Admin.