Type Here to Get Search Results !

ਪੁੱਛਾ ਦੇਣ ਵਾਲੇ ਬਾਬੇ ਦੇ ਘਰੋ ਚੱਕੇ ਗੁਰੂ ਸਾਹਿਬ ਦੇ ਸਰੂਪ

ਮਾਨਸਾ


ਕਸਬੇ ਭੀਖੀ ਦੇ ਨਜਦੀਕ ਪਿੰਡ ਸਮਾਓ ਵਿਖੇ ਕਾਫੀ ਲੰਬੇ ਸਮੇ ਤੋ ਬਾਬਾ ਗੋਰਾ ਦੇ ਨਾਮ ਨਾਲ ਮਸ਼ਹੂਰ ਕੋਲੋ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰੂਪ ਅੱਜ ਗੁਰੂਦੁਆਰਾ ਪਾਤਸ਼ਾਹੀ ਨੌਵੀ ਵਿੱਚ ਲਿਜਾਏ ਗਏ ਦੱਸਣ ਯੋਗ ਹੈ ਇਸਦੀ ਜਾਣਕਾਰੀ ਦਲ ਖਾਲਸਾ ਦੇ ਆਗੂ ਸੁਖਚੈਨ ਸਿੰਘ ਨੇ ਅਕਾਲ ਤਖਤ ਵਿੱਚ ਲਿਖਤੀ ਪੇਸ਼ ਕੀਤੀ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਬਾਬਾ ਗੋਰਾ ਦੇ ਨਾਮ ਨਾਲ ਜਾਣੂ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਹੋਏ ਹਨ । ਪਰ ਉਸ ਨਾਲ ਉਹ ਪੁੱਛਾ ਦੇਣ ਦਾ ਕੰਮ ਵੀ ਕਰ ਰਿਹਾ ਹੈ ਜੋ ਕਿ ਸਾਡੇ ਲਈ ਅਸਿਹਣਸ਼ੀਲ ਹੈ ਜਿਸਦੇ ਚਲਦਿਆ ਸੁਖਚੈਨ ਸਿੰਘ ਅਤਲਾ ਨੇ ਲਿਖਤੀ ਅਰਜੀ ਦੇ ਤਹਿਤ ਅੱਜ ਉਸਦੇ ਘਰ ਤੋ ਦਮਦਮਾ ਸਾਹਿਬ ਦੇ ਪੰਜ ਪਿਆਰਿਆ ਨਾਲ ਜਾਕੇ ਸਰੂਪ ਗੁਰੁਦੁਆਰਾ ਸਾਹਿਬ ਵਿੱਚ ਲਿਆਦੇ । ਕੁੱਝ ਦਿਨ ਪਹਿਲਾ ਵੀ ਉਹਨਾਂ ਦੇ ਘਰ ਜਾ ਕੇ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਸੋਮਵਾਰ ਨੂੰ ੭ ਦਿਨ ਪੂਰੇ ਹੋਣੇ ਸਨ ਪਰ ਉਹਨਾਂ ਅਜੇ ਤੱਕ ਸਰੂਪ ਗੁਰੂਦੁਆਰਾ ਸਾਹਿਬ ਵਿੱਚ ਨਹੀ ਪਹੰਚਾਏ ਉਹ ਨਾਂ ਅਜੇ ਤੱਕ ਸੋਮਵਾਰ ਹੀ ਉਡੀਕਿਆ ਜਾ ਰਿਹਾ ਸੀ । ਸੁਖਚੈਨ ਸਿੰਘ ਅਤਲਾ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਬਾਬਾ ਗੋਰਾ ਆਪਣੇ ਘਰ ਬਾਬਾ ਵਡਭਾਗ ਸਿੰਘ ਦੀ ਗੱਦੀ ਲਗਾਉਦਾ ਸੀ ਜਿਸ ਨਾਲ ਉਹ ਪੁੱਛਾ ਦਾ ਕੰਮ ਵੀ ਕਰਦਾ ਸੀ । ਅੱਜ ਮੌਕੇ ਤੇ ਥਾਨਾ ਭੀਖੀ ਦੇ ਪੁਲਿਸ  ਮੁਲਾਜਮ ਦੇ ਸਹਿਯੋਗ ਨਾਲ ਬਾਬਾ ਗੋਰਾ ਦੇ ਘਰ ਗਏ ਜਿੱਥੇ ਬਾਬਾ ਗੋਰਾ ਨੇ ਸਹਿਯੋਗ ਦਿੰਦੇ ਹੋਏ ਸਰੂਪ ਨੌਵੀ ਪਾਤਸ਼ਾਹੀ ਗੁਰੁਦੁਆਰਾ ਭੀਖੀ ਤੱਕ ਮਰਿਆਦਾ ਨਾਲ ਪਹੁੰਚਾਏ । ਇਸ ਮੌਕੇ ਤੇ ਤਖਤ ਸਾਹਿਬ ਵੱਲੋ ਆਏ ਪੰਜ ਪਿਆਰਿਆਂ ਨੇ ਬਾਬਾ ਗੋਰਾ ਨੂੰ ਤਖਤ ਸਾਹਿਬ ਵਿਖੇ ਪਹੰਚਣ ਲਈ ਕਿਹਾ ਤਾ ਜੋ ਉਹਨਾਂ ਨੂੰ ਧਾਰਮਿਕ ਸਜਾ ਲਗਾਈ ਜਾਵੇਗੀ । ਇਸ ਮੌਕੇ ਤੇ ਗੁਰਵਿੰਦਰ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ, ਪੰਜੇ ਪਿਆਰੇ, ਸੁਰਿੰਦਰ ਸਿੰਘ ਮੰਡੇਰ, ਮਨੇਜਰ ਗੁਰਮੀਤ ਸਿੰਘ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀ, ਬਲਵਿੰਦਰ ਸਿੰਘ ਸੇਵਾਦਾਰ ਦਲ ਖਾਲਸਾ ਦਾ ਆਗੂ ਸੁਖਚੈਨ ਸਿੰਘ ਅਤਲਾ ਮੌਜੂਦ ਸਨ ।