Type Here to Get Search Results !

WANTED GANGSTER ARRESTED IN NABHA JAIL BREAK CASE- ਨਾਭਾ ਜੇਲ ਬ੍ਰੇਕ ਮਾਮਲੇ ਵਿੱਚ ਲੋੜੀਂਦਾ ਗੈਂਗਸਟਰ ਸੁਖਚੈਨ ਸਿੰਘ ਗ੍ਰਿਫ਼ਤਾਰ

 
ONE PISTOL, ONE REVOLVER AND CAR SNATCHED FROM PATRAN RECOVERED

Chandigarh

 In a major breakthrough, the Organized Crime Intelligence Unit (OCIU) of Intelligence Wing of Punjab Police has arrested a wanted gangster involved in Nabha Jail Break Case namely Sukhchain Singh @ Sukhi son of Buta Singh, resident of Village Ulak, P.S. Jourkian, District Mansa in case FIR No. 142 Dated 27.11.2016, Under sections 307, 392, 223, 224, 120-B, 148, 149, 419, 171, 353, 186 of Indian Penal Code, 25, 27/54/59 of Arms Act, 11, 13, 16, 17, 18, 20 of U.A.P. Act, registered at Police Station Kotwali Nabha.
Disclosing this here today Mr. Gurmeet Singh Chauhan, A.I.G revealed  that during one special operation, the police party of Inspector Shaminder Singh had held a Nakabandi, whereby, on receipt of an input, one Verna car colour white bearing registration No. HR-01-A-6634 was checked at Nabha Sangrur Road (Near Chhitanwala), in pursuance of which, the accused Sukhchain Singh @ Sukhi son of Buta Singh, resident of Village Ulak, P.S. Jourkian, District Mansa was arrested and a country made pistol 30 bore and a licensed revolver 32 bore were recovered from him. Further 630 Gram intoxicant powder was also recovered from his possession, in the presence of Sh. Chand Singh, Deputy Superintendent of Police, Nabha.
Mr. Chauhan said the accused had also appended fake number plate bearing No. HR-01-A-6634 on the Verna Car, which has been recovered from him. This car has been found to be snatched by accused from an agent of a car dealer by firing a shot and injuring him on 13.03.2017 in the area of Police Station Patran, qua which, a case FIR No. 38 dated 13.03.2017 under section 392 IPC has been registered. The above said recovered one country made pistol 30 bore and one licensed revolver 32 bore had also been snatched by accused Sukhchain Singh @ Sukhi along with his accomplices from the area of Police Station Nandgarh, District Bathinda, qua which, a case FIR No. 76/16 under sections 25/30/54/59 of Arms Act is registered at Police Station Nandgarh, he added.
The AIG further informed that other than these, about dozen of cases of robbery-snatching, dacoity, attempt to murder are registered against Sukhchain Singh @ Sukhi in areas of Sangrur, Bathinda, Patiala, Sirsa (Haryana) etc. and Sukhchain Singh @ Sukhi is wanted in many cases. Not only this, he had also snatched a Maruti Ciaz and Swift desire from Punjab and at the time of forcibly snatching Ciaz  car, he had also injured the driver by a firearm.
He pointed out that during course of investigation, it has also come to light that Sukhchain Singh @ Sukhi is an accomplice of Gurpreet Singh Sekhon-the mastermind of Nabha Jail Break Case and Sukhchain Singh @ Sukhi had remained behind bars along with Gurpreet Singh Sekhon at Bathinda Jail in year 2014, where they got known to each other. Sukhchain Singh @ Sukhi had also remained an accomplice of Mani Sekhon brother of Gurpreet Sekhon. Besides this, he is also having links with the Gangsters of Bathinda Jail and fugitive gangsters. He has played a very important role in Nabha Jail Break Case and during the occurrence; he had fired shots upon entering the Nabha Jail. It has also transpired that about dozen of criminal cases are registered against above referred Sukchain Singh @ Sukhi. Sukhchain Singh @ Sukhi was on bail from Sangrur Jail in the year 2016 in a criminal case.
It may be mentioned here that out of the six gangsters, who had escaped from Jail in Nabha Jail break 4 acused Harminder Singh @ Mintu, Gurpreet Singh Sekhon, Kulpreet Singh Neeta and Aman Dhotia have been arrested besides those who attacked on the jail  and the others involved in the Jail break, who acted as conspirators, attackers, facilitator and sympathizes namely Palwinder Pinda, Bikkar, Jagatbir, Chanpreet Channa, Manveer Mani, Rajwinder Raju and Sukchain Singh @ Sukhi, Gurpreet Singh Mangewal, Mohammad Asim, Sunil Kalra, Ranjeet and Harjot etc. a total 22 accused have been arrested, who were involved in this occurrence. Fourteen pistols, nine cars and 500 rounds of ammunitions, walkie talkie sets etc. have been recovered till now. 
___________________________________

ਨਾਭਾ ਜੇਲ ਬ੍ਰੇਕ ਮਾਮਲੇ ਵਿੱਚ ਲੋੜੀਂਦਾ ਗੈਂਗਸਟਰ ਸੁਖਚੈਨ ਸਿੰਘ ਗ੍ਰਿਫ਼ਤਾਰ


  ਇੱਕ ਪਿਸਤੌਲ, ਇੱਕ ਰਿਵਾਲਵਰ ਅਤੇ ਪਾਤੜਾਂ ਤੋਂ ਖੋਹੀ ਕਾਰ ਬਰਾਮਦ


ਚੰਡੀਗੜ੍ਹ, 26 ਅਪ੍ਰੈਲ:

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਆਰਗੇਨਾਈਜ਼ਡ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਨਾਭਾ ਜੇਲ ਬ੍ਰੇਕ ਮਾਮਲੇ 'ਚ ਲੋੜੀਂਦੇ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਉਲਕ, ਪੁਲਿਸ ਥਾਣਾ ਜੌੜਕੀਆਂ, ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਗ੍ਰਿਫ਼ਤਾਰੀ ਪੁਲਿਸ ਥਾਣਾ ਨਾਭਾ ਕੋਤਵਾਲੀ ਵਿਖੇ ਮਿਤੀ 27-11-2016 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 307, 392, 223, 224, 120-ਬੀ, 148, 149, 419, 171, 353 ਤੇ 186 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25/27/54/59 ਅਤੇ ਯੂ.ਏ.ਪੀ. ਐਕਟ ਦੀਆਂ ਧਾਰਾਵਾਂ 11, 13, 16, 17, 18 ਅਤੇ 20 ਤਹਿਤ ਦਰਜ ਮੁਕੱਦਮਾ ਨੰਬਰ 142 ਦੇ ਸਬੰਧ ਵਿੱਚ ਕੀਤੀ ਗਈ ਹੈ।

ਇਹ ਜਾਣਕਾਰੀ ਦਿੰਦਿਆਂ ਸ੍ਰੀ ਗੁਰਮੀਤ ਸਿੰਘ ਚੌਹਾਨ, ਏ.ਆਈ.ਜੀ. ਨੇ ਦੱਸਿਆ ਕਿ ਇੱਕ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਉਕਤ ਪਾਰਟੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਸਫ਼ੈਦ ਰੰਗ ਦੀ ਵਰਨਾ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਐਚ.ਆਰ. 01-ਏ 6634 ਸੀ, ਨੂੰ ਨਾਭਾ-ਸੰਗਰੂਰ ਸੜਕ 'ਤੇ ਛੀਟਾਂਵਾਲਾ ਵਿਖੇ ਰੋਕਿਆ ਗਿਆ ਅਤੇ ਉਸ ਵਿੱਚ ਸਵਾਰ ਉਕਤ ਗੈਂਗਸਟਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਇੱਕ 30 ਬੋਰ ਦਾ ਦੇਸੀ ਪਿਸਤੌਲ ਅਤੇ ਇੱਕ ਲਾਇਸੈਂਸੀ ਰਿਵਾਲਵਰ 32 ਬੋਰ ਬਰਾਮਦ ਕੀਤੇ ਗਏ। ਇਸ ਮੌਕੇ ਨਾਭਾ ਦੇ ਡੀ.ਐਸ.ਪੀ. ਸ੍ਰੀ ਚੰਦ ਸਿੰਘ ਦੀ ਹਾਜ਼ਰੀ ਵਿੱਚ ਉਸ ਕੋਲੋਂ 630 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ। ਸ੍ਰੀ ਚੌਹਾਨ ਨੇ ਦੱਸਿਆ ਕਿ ਕਾਰ 'ਤੇ ਲਾਈ ਗਈ ਰਜਿਸਟ੍ਰੇਸ਼ਨ ਨੰਬਰ ਐਚ.ਆਰ. 01-ਏ 6634 ਦੀ ਪਲੇਟ ਜਾਅਲੀ ਸੀ ਅਤੇ ਉਸ ਵੱਲੋਂ ਇਹ ਕਾਰ 13 ਮਾਰਚ, 2017 ਨੂੰ ਪਾਤੜਾਂ ਦੇ ਇਲਾਕੇ ਵਿੱਚ ਇੱਕ ਕਾਰ ਡੀਲਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਦਿਆਂ ਖੋਹੀ ਗਈ ਸੀ ਅਤੇ ਇਸ ਸਬੰਧ ਵਿੱਚ ਆਈ.ਪੀ.ਸੀ. ਦੀ ਧਾਰਾ 392 ਤਹਿਤ ਉਸੇ ਦਿਨ ਮੁਕੱਦਮਾ ਨੰਬਰ-38 ਦਰਜ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਗੈਂਗਸਟਰ ਕੋਲੋਂ ਬਰਾਮਦ ਪਿਸਤੌਲ ਅਤੇ ਰਿਵਾਲਵਰ ਵੀ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਬਠਿੰਡਾ ਦੇ ਨੰਦਗੜ੍ਹ ਪੁਲਿਸ ਥਾਣੇ ਦੇ ਇਲਾਕੇ ਵਿੱਚੋਂ ਖੋਹੇ ਗਏ ਸਨ ਅਤੇ ਇਸ ਸਬੰਧੀ ਆਰਮਜ਼ ਐਕਟ ਦੀਆਂ ਧਾਰਾਵਾਂ 25/30/54/59 ਤਹਿਤ ਮੁਕੱਦਮਾ ਨੰਬਰ 76/16 ਦਰਜ ਕੀਤਾ ਗਿਆ ਸੀ। ਸ੍ਰੀ ਚੌਹਾਨ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸੁਖਚੈਨ ਸਿੰਘ ਉਰਫ਼ ਸੁੱਖੀ ਵਿਰੁਧ ਡਕੈਤੀ, ਖੋਹ ਅਤੇ ਇਰਾਦਾ ਕਤਲ ਆਦਿ ਦੇ ਦਰਜਨ ਦੇ ਕਰੀਬ ਮਾਮਲੇ ਸੰਗਰੂਰ, ਬਠਿੰਡਾ, ਪਟਿਆਲਾ ਅਤੇ ਸਿਰਸਾ (ਹਰਿਆਣਾ) ਦੇ ਖੇਤਰਾਂ ਵਿੱਚ ਦਰਜ ਹਨ ਅਤੇ ਉਹ ਬਹੁਤ ਸਾਰੇ ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਤੋਂ ਇਲਾਵਾ ਉਸ ਨੇ ਪੰਜਾਬ ਵਿੱਚੋਂ ਇੱਕ ਮਾਰੂਤੀ ਸਿਆਜ਼ ਅਤੇ ਸਵੀਫ਼ਟ ਡਿਜ਼ਾਇਰ ਕਾਰਾਂ ਵੀ ਖੋਹੀਆਂ ਸਨ ਅਤੇ ਸਿਆਜ਼ ਕਾਰ ਨੂੰ ਖੋਹਣ ਸਮੇਂ ਡਰਾਈਵਰ ਨੂੰ ਜ਼ਖ਼ਮੀ ਕਰ ਦਿੱਤਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਚੈਨ ਸਿੰਘ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਗੁਰਪ੍ਰੀਤ ਸਿੰਘ ਸੇਖੋਂ ਦਾ ਸਾਥੀ ਹੈ ਅਤੇ ਉਹ ਉਸ ਨਾਲ ਸਾਲ 2104 ਵਿੱਚ ਬਠਿੰਡਾ ਜੇਲ ਵਿਖੇ ਬੰਦ ਹੋਣ ਸਮੇਂ ਤੋਂ ਸੰਪਰਕ ਵਿੱਚ ਹੈ। ਉਹ ਗੁਰਪ੍ਰੀਤ ਸਿੰਘ ਸੇਖੋਂ ਦੇ ਭਰਾ ਮਨੀ ਸੇਖੋਂ ਦਾ ਵੀ ਸਾਥੀ ਰਿਹਾ ਹੈ ਅਤੇ ਉਸ ਦੇ ਬਠਿੰਡਾ ਜੇਲ ਵਿੱਚ ਬੰਦ ਗੈਂਗਸਟਰਾਂ ਅਤੇ ਹੋਰਨਾਂ ਕਈ ਭਗੌੜੇ ਗੈਂਗਸਟਰਾਂ ਨਾਲ ਵੀ ਸਬੰਧ ਹਨ। ਉਸ ਨੇ ਨਾਭਾ ਜੇਲ ਬ੍ਰੇਕ ਕਾਂਡ ਸਮੇਂ ਅਹਿਮ ਭੂਮਿਕਾ ਨਿਭਾਈ ਸੀ ਅਤੇ ਜੇਲ ਵਿੱਚ ਦਾਖ਼ਲ ਹੁੰਦਿਆਂ ਅੰਨ੍ਹੇਵਾਹ ਫ਼ਾਈਰਿੰਗ ਕੀਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਸਾਲ 2016 ਵਿੱਚ ਇੱਕ ਫ਼ੌਜਦਾਰੀ ਮਾਮਲੇ ਵਿੱਚ ਸੰਗਰੂਰ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ।

ਇਥੇ ਜ਼ਿਕਰਯੋਗ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਦੌਰਾਨ ਫ਼ਰਾਰ ਹੋਏ 6 ਗੈਂਗਸਟਰਾਂ ਵਿੱਚੋਂ ਹਰਮਿੰਦਰ ਸਿੰਘ ਉਰਫ਼ ਮਿੰਟੂ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਨੀਟਾ ਅਤੇ ਅਮਨ ਢੋਟੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਇਸ ਕਾਂਡ ਦੀ ਸਾਜ਼ਿਸ਼ ਵਿੱਚ ਸ਼ਾਮਲ ਅਤੇ ਉਨ੍ਹਾਂ ਦੀ ਵੱਖ-ਵੱਖ ਢੰਗਾਂ ਨਾਲ ਮਦਦ ਕਰਨ ਵਾਲੇ ਪਲਵਿੰਦਰ ਪਿੰਦਾ, ਬਿੱਕਰ, ਜਗਤਬੀਰ, ਚੰਨਪ੍ਰੀਤ ਚੰਨਾ, ਮਨਬੀਰ ਮਨੀ, ਰਾਜਵਿੰਦਰ ਰਾਜੂ, ਸੁਖਚੈਨ ਸਿੰਘ ਉਰਫ਼ ਸੁੱਖੀ, ਗੁਰਪ੍ਰੀਤ ਸਿੰਘ ਮਾਂਗੇਵਾਲ, ਮੁਹੰਮਦ ਅਸੀਮ, ਸੁਨੀਲ ਕਾਲੜਾ, ਰਣਜੀਤ ਅਤੇ ਹਰਜੋਤ ਆਦਿ ਕੁੱਲ 22 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੁਣ ਤੱਕ 14 ਪਿਸਤੌਲ, 9 ਕਾਰਾਂ, 500 ਕਾਰਤੂਸ ਤੇ ਵਾਕੀ-ਟਾਕੀ ਸੈਟ ਆਦਿ ਵੀ ਬਰਾਮਦ ਕੀਤੇ ਗਏ ਹਨ।

">
Tags

Post a Comment

0 Comments
* Please Don't Spam Here. All the Comments are Reviewed by Admin.