पत्नी के साथ दोस्ती कराना पड़ा महंगा, दोनों ने मिलकर की कहानी खत्म - ਪਤਨੀ ਨਾਲ ਦੋਸਤੀ ਕਰਵਾਉਣੀ ਪਈ ਮਹਿੰਗੀ, ਦੋਵਾ ਨੇ ਮਿਲ ਕੇ ਕੀਤੀ ਕਹਾਣੀ ਖਤਮ - BTTNews

ताजा अपडेट

�� बी टी टी न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें bttnewsonline@yahoo.com पर अथवा सम्पर्क करें मोबाइल नम्बर �� 7035100015 पर

Thursday, June 15, 2017

पत्नी के साथ दोस्ती कराना पड़ा महंगा, दोनों ने मिलकर की कहानी खत्म - ਪਤਨੀ ਨਾਲ ਦੋਸਤੀ ਕਰਵਾਉਣੀ ਪਈ ਮਹਿੰਗੀ, ਦੋਵਾ ਨੇ ਮਿਲ ਕੇ ਕੀਤੀ ਕਹਾਣੀ ਖਤਮ

नाजायज संबंध को लेकर हत्या निकला अपहरण का मामला

मृतक के साथ अप्राकृतिक संबंधों के बाद उसकी पत्नी के साथ बनाए अवैध संबध

श्री मुक्तसर साहिब

 कुछ दिन पूर्व एक व्यक्ति के हुए अपहरण के मामले का खुलासा नाजायज संबंधों के चलते हत्या के रूप में हुआ है। पुलिस ने हत्या के बाद शव को खुर्द बुर्द करने के आरोपी को काबू कर कार्रवाई शुरू कर दी है।
जानकारी के अनुसार 8 जून को पुलिस ने गांव भीटी वाला के निवासी लखविंदर सिंह की शिकायत पर उसके पिता जगतार सिंह को अपहरण कर ले जाने के आरोप में सुखदीप सिंह सीपा के खिलाफ मामला दर्ज किया था। पुलिस तफ्तीश में यह पाया गया कि सुखदीप सिंह सीपा के के जगतार सिंह के साथ नाजायज अप्राकृतिक संबंध थे। अपनी इसी कमजोरी की वजह के चलते जगतार सिंह ने अपनी पत्नी कुलवीर कौर के साथ भी सुखदीप सिंह उर्फ सीपा के अपनी सहमति से नाजायज संबंध बनवा दिए। इस वजह से उनके घर में लड़ाई झगड़ा रहने लगा तथा जगतार सिंह अक्सर अपनी पत्नी कुलवीर कौर के साथ मारपीट भी करता रहता था। इस सब के चलते कुलवीर कौर ने सुखदीप सिंह उर्फ सीपा को कह दिया था कि

वह उनके प्यार के रास्ते का रोड़ा बने जगतार सिंह को किसी तरह से रास्ते से हटा दे। सीपा की गिरफ्तारी के लिए प्रयासरत पुलिस ने एएसआई गुरमीत सिंह के नेतृत्व में गांव कक्खांवाली से उसको गिरफ़्तार कर लिया। सुखदीप सिंह उर्फ सीपा को अदालत में पेश कर रिमांड हासिल कर की गई पूछताछ में उसने माना कि उसने जगतार सिंह को मार देने की नीयत से राजस्थान नहर में फैंक दिया। उसकी निशानदेही पर 13 जून को जगतार सिंह का शव बरामद कर लिया। पुलिस ने इस मामले में हत्या की धाराएं जोड़कर अगली कार्रवाई शुरू कर दी है।

---------------------------------------------------

ਲੰਬੀ ਪੁਲਿਸ ਵੱਲੋਂ ਕਤਲ ਦਾ ਮਾਮਲਾ ਬੇਪਰਦ, ਦੋਸ਼ੀ ਕਾਬੂ

ਦੋਸ਼ੀ ਦੇ ਮ੍ਰਿਤਕ ਅਤੇ ਉੁਸਦੀ ਪਤਨੀ ਨਾਲ ਸਨ ਜਿਨਸੀ ਸਬੰਧ

ਸ੍ਰੀ ਮੁਕਤਸਰ ਸਾਹਿਬ
ਥਾਨਾ ਲੰਬੀ ਦੀ ਪੁਲਿਸ ਨੇ ਦੋਹਰੇ ਜਿਣਸੀ ਸਬੰਧਾਂ ਕਾਰਨ ਹੋਏ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਬੀਤੀ 8 ਜੂਨ ਨੂੰ ਲਖਵਿੰਦਰ ਸਿੰਘ ਵਾਸੀ ਭੀਟੀਵਾਲਾ ਨੇ ਥਾਣਾ ਲੰਬੀ ਪੁਲਿਸ ਸੂਚਿਤ ਕੀਤਾ ਸੀ ਕਿ ਉਹ ਆਪਣੇ ਪਿਤਾ ਜਗਤਾਰ ਸਿੰਘ ਖੇਤਾਂ 'ਚ ਕੰਮ ਗਿਆ ਸੀ ਜਿੱਥੋਂ ਉਸੇ ਪਿੰਡ ਦਾ ਵਸਨੀਕ ਸੁਖਦੀਪ ਸਿੰਘ ਉਰਫ ਸੀਪਾ ਮਾਰ ਦੇਣ ਦੀ ਨੀਯਤ ਨਾਲ ਉਸਦੇ ਪਿਤਾ ਨੂੰ ਅਗਵਾਹ ਕਰਕੇ ਲੈ ਗਿਆ ਹੈ, ਜਿਸਤੇ ਅਧੀਨ ਧਾਰਾ 364,120ਬੀ ਆਈਪੀਸੀ ਅਧੀਨ ਥਾਣਾ ਲੰਬੀ ਵਿਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਖਦੀਪ ਸਿੰਘ ਉਰਫ ਸੀਪਾ ਦੇ ਜਗਤਾਰ ਸਿੰਘ ਜੋਕਿ ਹਮਜਿਨਸੀ ਪ੍ਰਵਿਰਤੀ ਦਾ ਸ਼ਿਕਾਰ ਸੀ ਨਾਲ ਨਜਾਇਜ਼ ਸਬੰਧ ਸਨ ਤੇ ਜਗਤਾਰ ਸਿੰਘ ਨੇ ਆਪਣੀ ਇਸ ਕਮਜ਼ੋਰੀ ਨੂੰ ਲੁਕਾਉਣ ਲਈ ਆਪਣੀ ਪਤਨੀ ਕੁਲਵੀਰ ਕੌਰ ਦੇ ਵੀ ਸਹਿਮਤੀ ਨਾਲ ਸੁਖਦੀਪ ਸਿੰਘ ਉਰਫ ਸੀਪਾ ਨਾਲ ਨਜਾਇਜ਼ ਸਬੰਧ ਕਾਇਮ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਕੁੱਝ ਚਿਰ ਮਗਰੋਂ ਹੀ ਜਗਤਾਰ ਸਿੰਘ ਨੂੰ ਹੱਥੀਂ ਬਣਵਾਏ ਇਹ ਸਬੰਧ ਖਟਕਣ ਲੱਗੇ ਤਾਂ ਉਹ ਘਰ ਵਿਚ ਆਪਣੀ ਪਤਨੀ ਨਾਲ ਲੜਾਈ ਝਗੜਾ ਅਤੇ ਕੁੱਟਮਾਰ ਕਰਨ ਲੱਗ ਪਿਆ ਜਿਸਤੇ ਕੁਲਵੀਰ ਕੌਰ ਨੇ ਸੁਖਦੀਪ ਸਿੰਘ ਉਰਫ ਸੀਪਾ ਨੂੰ ਆਪਣੇ ਪਿਆਰ 'ਚ ਅੜਿੱਕਾ ਬਣ ਰਹੇ ਜਗਤਾਰ ਸਿੰਘ ਨੂੰ ਰਸਤੇ 'ਚੋਂ ਹਟਾਉਣ ਲਈ ਰਾਜ਼ੀ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਲਈ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ 'ਚ ਪੁਲਿਸ ਵੱਲੋਂ ਲੰਬੀ ਜੱਦੋਜਹਿਦ ਮਗਰੋਂ ਸੁਖਦੀਪ ਸਿੰਘ ਉਰਫ ਸੀਪਾ ਨੂੰ ਪਿੰਡ ਕੱਖਾਂਵਾਲੀ ਤੋਂ ਗ੍ਰਿਫਤਾਰ ਕਰਕੇ ਅਦਾਲਤ ਤੋਂ ਉਸਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਸੀਪਾ ਨੇ ਸਵੀਕਾਰ ਕਰ ਲਿਆ ਕਿ ਉਸਨੇ ਜਗਤਾਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਰਾਜਸਥਾਨ ਵਾਲੀ ਵੱਡੀ ਨਹਿਰ ਵਿੱਚ ਸੁੱਟ ਦਿੱਤਾ ਸੀ। ਦੋਸ਼ੀ ਦੀ ਨਿਸ਼ਾਨ ਦੇਹੀ ਤੇ ਪੁਲਿਸ ਨੂੰ ਜਗਤਾਰ ਸਿੰਘ ਦੀ ਲਾਸ਼ ਵੀ ਰਾਜਸਥਾਨ ਨਹਿਰ ਵਿਚੋਂ ਮਸੀਤਾਂ ਵਾਲਾ ਹੈੱਡ ਤੋਂ ਬਰਾਮਦ ਹੋ ਗਈ। ਲਾਸ਼ ਬਰਾਮਦਗੀ ਮਗਰੋਂ ਮੁਕੱਦਮੇ 'ਚ ਧਾਰਾ 302, 201 ਦਾ ਵਾਧਾ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸੇ ਮਾਮਲੇ ਨੂੰ ਹੋਰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਬਣਦੀ ਸਜਾ ਦਵਾਈ ਜਾ ਸਕੇ।

No comments:

Post a Comment