ਮਾਨਸਾ: -  ਪਿਤਾ ਦੀ ਮੌਤ ਤੋ ਬਾਅਦ ਮਾਂ ਨਾਲ ਘਰ ਦਾ ਗੁਜਾਰਾ ਚਲਾਉਣ ਦੇ ਲਈ ਮਾਨਸਾ ਦੇ ਇੱਕ ਨਿਜੀ ਹਸਪਤਾਲ ‘ਚ ਪਾਰਟ ਟਾਇਮ ਕੰਮ ਕਰਦੀ ਜੀਐਨਐਮ ਦੀ ਵਿਦਿਆਰਥਣ ਸੜਕ ਹਾਦਸੇ ਦਾ ਸਿਕਾਰ ਹੋਣ ਤੋ ਬਾਅਦ ਇਸ ਟਾਇਮ ਪੀਜੀਆਈ ‘ਚ ਜਿੰਦਗੀ ਨਾਲ ਸੰਘਰਸ ਕਰ ਰਹੀ ਹੈ| ਘਰ ‘ਚ ਅੱਤ ਦੀ ਗਰੀਬੀ ਹੋਣ ਦੇ ਕਾਰਨ ਇਲਾਜ ਤੋ ਅਸਮਰੱਥ ਪਰਿਵਾਰ ਸਮਾਜਸੇਵੀ ਤੇ ਸਰਕਾਰ ਵੱਲ ਨੰਨ੍ਹੀ ਛਾਂ ਨੂੰ ਬਚਾਉਣ ਦੀ ਦੁਹਾਈ ਦੇ ਰਿਹਾ ਹੈ|
ਪਿੰਡ ਰੱਲਾ ਦੇ ਗਰੀਬ ਪਰਿਵਾਰ ਦੀ ਲੜਕੀ ਮਨਪ੍ਰੀਤ ਕੌਰ 26 ਸਤੰਬਰ ਨੂੰ ਆਪਣੇ ਘਰ ਜਾ ਰਹੀ ਸੀ ਕਿ ਅਚਾਨਕ ਬਰਨਾਲਾ ਡੀਪੂ ਦੀ ਪੀਆਰਟੀਸੀ ਦੀ ਬੱਸ ਨੇ ਲੜਕੀ ਨੂੰ ਕੁਚਲ ਦਿੱਤਾ ਜਿਸ ਉਪਰੰਤ ਉਸਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੋ ਉਸਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ| ਮਨਪ੍ਰੀਤ ਕੌਰ ਦੀ ਮਾਂ ਜਸਪ੍ਰੀਤ ਕੌਰ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੇ ਦੋਨੋਂ ਚੂਲੇ ਰੀੜ੍ਹ ਦੀ ਹੱਡੀ ਤੱਕ ਟੁੱਟ ਚੁੱਕੀ ਹੈ| ਉਨ੍ਹਾ ਕਿਹਾ ਕਿ ਬੱਸ ਚਾਲਕਾਂ ਵਲੋ ਪਰਿਵਾਰ ਦੀ ਕੋਈ ਮੱਦਦ ਨਹੀ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸੰਪਰਕ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਅੱਤ ਦੀ ਗਰੀਬੀ ‘ਚ ਗੁਜਰ ਰਹੀ ਹੈ| ਉਨ੍ਹਾਂ ਦੱਸਿਆ ਕਿਹਾ ਕਿ ਦੋ ਸਾਲ ਪਹਿਲਾਂ ਮਨਪ੍ਰੀਤ ਕੌਰ ਦੇ ਪਿਤਾ ਗੁਰਜੰਟ ਸਿੰਘ ਦੀ ਖੇਤ ‘ਚ ਦਿਹਾੜੀ ਤੇ ਗਏ ਸਮੇਂ ਸਪਰੇ ਚੜ੍ਹਨ ਕਰਕੇ ਮੌਤ ਹੋ ਗਈ ਸੀ|
ਪੀੜ੍ਹਤ ਲੜਕੀ ਦੀ ਮਾਂ ਨੇ ਸਮਾਜਸੇਵੀ ਅਤੇ ਜਿਲ੍ਹਾ ਪ੍ਰਸाਸਨ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਉਸਦੀ ਨੰਨ੍ਹੀ ਲੜਕੀ ਦੀ ਜਾਨ ਬਚਾ ਲਵੇ, ਕਿਉਕਿ ਪਰਿਵਾਰ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀ ਹੈ ਜਿਸ ਨਾਲ ਉਹ ਆਪਣੀ ਬੇਟੀ ਦਾ ਇਲਾਜ ਕਰਵਾ ਸਕੇ|ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਇਸ ਸਮੇਂ ਭੀਖੀ ਦੇ ਇੱਕ ਕਾਲਜ ‘ਚ ਜੀਐਨਐਮ ਦੀ ਪੜ੍ਹਾਈ ਕਰ ਰਹੀ ਹੈ|
Tags

Post a Comment

Contact Form

Name

Email *

Message *

Powered by Blogger.