ਕੈਪਟਨ ਸਿਆਂ ਗੁਟਕਾ ਸਾਹਿਬ ਦੀ ਸਹੁੰ  ਪੰਜਾਬ ਦੀ ਜਵਾਨੀ ਨੂੰ ਆਬਾਦ ਕਰਨ ਲੲੀ ਖਾਦੀ ਸੀ ਜਾਂ ਫਿਰ ਬਰਬਾਦ ਕਰਨ ਲਈ: ਰਵਿੰਦਰ ਸਿੰਘ ਬ੍ਰਹਮਪੁਰਾ

ਚੰਡੀਗੜ੍ਹ 29 ਜੂਨ, 2018: ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਨੂੰ ਚੋਣਾਂ ਤੋਂ ਪਹਿਲਾ ਝੂਠ ਦਾ ਪ੍ਰਚਾਰ ਕਰ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਅਤੇ ਗ਼ਲਤਫਹਿਮੀਆਂ ਵਿੱਚ ਪਾਇਆ ਗਿਆ ਸੀ ਅੱਜ ਕਾਂਗਰਸ ਪਾਰਟੀ ਸੂਬੇ ਵਿੱਚ ਸੱਤਾ ਵਿੱਚ ਹੈ ਜਿਸ ਨੇ ਝੂਠ ਦਾ ਸਹਾਰਾ ਲੈ ਆਪਣਾ ਕੋਈ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਇਹ ਪੰਜਾਬ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋੲੀ ਹੈ।

ਇਥੇ  ਇਕ ਪ੍ਰੈਸ ਬਿਆਨ ਜਾਰੀ ਕਰਦਿਆ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਦਸੰਬਰ 2015 ਕੀਤੀ 'ਸੱਦਭਾਵਨਾ ਰੈਲੀ' ਵਿੱਚ ਸਟੇਜ ਤੋਂ ਪਵਿੱਤਰ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਮੁੱਖ ਮੰਤਰੀ ਬਣਨ ਦੇ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਨੂੰ ਬੰਦ ਕਰ 'ਲੱਕ ਤੋੜ' ਦੇਣਗੇ ਅਤੇ ਇਹ ਪਵਿੱਤਰ ਗੁਟਕਾ ਸਾਹਿਬ ਹੱਥ ਵਿੱਚ ਫੜਾਉਣ ਵਾਲਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਸੀ ਜਿਸ ਨੇ ਪਿਛਲੀ ਸਰਕਾਰ ਸਮੇਂ ਹੋੲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਆਪਣੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ ਜੋ ਸਿਰਫ਼ ਇੱਕ ਸਿਆਸੀ ਡਰਾਮਾ ਸੀ ਅੱਜ ਸੂਬੇ ਦੇ ਹਾਲਾਤ ਬਦ ਨਾਲੋਂ ਵੀ ਬਦਤਰ ਹੋ ਗੲੇ ਹਨ, ਜਿਸ ਤੋਂ ਇਹਨਾਂ ਬੇਅਦਬੀ ਦੀ ਘਟਨਾਵਾਂ ਤੋਂ ਮੋਜੂਦਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਇਸ ਦਾ ਹੁਣ ਕੋਈ ਪ੍ਰਭਾਵ ਨਹੀਂ ਪੈਂਦਾ ਹੈ।

ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅੱਜ ਕਾਂਗਰਸ ਦੀ ਸਰਕਾਰ ਹੈ ਅਤੇ ਮੌਜੂਦਾ ਸਥਿਤੀ ਸਮੇਂ 'ਗੁਟਕਾ ਸਾਹਿਬ ਅਤੇ ਹੋਰ ਧਰਮਾਂ ਦੇ ਗ੍ਰੰਥਾਂ' ਦੀ ਬੇਅਦਬੀ ਦੀਆ ਕਾਫੀ ਸਾਰੀ ਘੱਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਚੁੱਕਾ ਹੈ ਗੱਲ ਸਿਰਫ਼ ਜ਼ਿਲ੍ਹਾ ਤਰਨ ਤਾਰਨ ਦੀ ਕੀਤੀ ਜਾਵੇ ਤਾ ਪਿਛਲੇ 10 ਦਿਨਾਂ ਵਿੱਚ 20 ਨੌਜਵਾਨਾਂ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤਾਂ ਹੋ ਚੁੱਕੀ ਹਨ ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੇ ਲਈ ਸਿਰਫ਼ ਪੰਜਾਬ ਕਾਂਗਰਸ ਸਰਕਾਰ ਜਿੰਮੇਵਾਰ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਹ ਵੀ ਆਖਿਆ ਕਿ ਅੱਜ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁਕਿਆ 65 ਹਫਤੇ ਹੋ ਚੁੱਕੇ ਹਨ ਪਰ ਨਸ਼ਾ ਵੱਧ ਮਾਤਰਾ ਅਤੇ ਖੁੱਲ੍ਹੇ ਤੌਰ ਤੇ ਸ਼ਰਿਆਮ ਵਿੱਕ ਰਿਹਾ ਹੈ। ੳੁਨ੍ਹਾਂ ਦੋਸ਼ ਲਾਉਂਦਿਆਂ ਅਾਖਿਅਾ ਕਿ  ਗੁਟਕਾ ਸਾਹਿਬ ਹੱਥ 'ਚ ਫੜ ਮੱਥੇ ਤੇ ਲਾ ਜਨਤਕ ਰੈਲੀ ਵਿੱਚ ਗਵਾਹ ਬਣਾਇਆ ਸੀ, ਜਿਸ ਤੇ ੳੁਹ ਆਪਣੇ ਕੀਤੇ ਵਚਨ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਸਿੱਖਾਂ ਦੀ ਭਾਵਨਾਵਾਂ ਨੂੰ ਪੂਰੇ ਵਿਸ਼ਵ ਵਿੱਚ ਬਦਨਾਮ ਕੀਤਾ ਹੈ।

ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਾਂਗਰਸ ਪਾਰਟੀ ਵੱਲੋਂ ਸਿਰਫ ਵੋਟਾਂ ਜਿੱਤਣ ਲਈ ਇਸ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਅਤੇ ੳੁਨ੍ਹਾਂ ਸਿਖਾਂ ਦੀ ਭਾਵਨਾਵਾਂ ਅਤੇ ਪਵਿੱਤਰ ਗੁਟਕਾ ਸਾਹਿਬ ਦਾ ਅਪਮਾਨ ਕਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਖਡੂਰ ਸਾਹਿਬ ਤੋਂ ਮੋਜੂਦਾ ਵਿਧਾਇਕ ਸਿੱਕੀ ਨੂੰ ਸਿੱਖ ਕੌਮ ਚੋਂ ਤਲਬ ਕਰਨ ਦੀ ਮੰਗ ਕੀਤੀ ਹੈ।


ਨੋਟ: ਇਸ ਪ੍ਰੈਸ ਬਿਆਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਠਿੰਡੇ ਰੈਲੀ ਦੌਰਾਨ ਹੱਥ ਵਿੱਚ ਫੜ ਚੁੱਕੀ ਸਹੁੰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਇਕ ਫਾਈਲ ਫੋਟੋ ਵੀ ਭੇਜੀ ਗਈ ਹੈ।

Contact Form

Name

Email *

Message *

Powered by Blogger.