- ਕਾਂਗਰਸ ਸਰਕਾਰ ਬੁਰੀ ਤਰ•ਾਂ ਫੇਲ

ਸ੍ਰੀ ਮੁਕਤਸਰ ਸਾਹਿਬ, 21 ਜੂਨ  : ਲੋਕਾਂ ਵੱਲੋਂ ਚੁਣੇ ਗਏ ਹਲਕੇ ਦੇ ਨੁਮਾਇੰਦੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਰੇਤ ਮਾਫੀਆਂ ਦੇ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ 'ਕਾਕਾ ਬਰਾੜ' ਨੇ ਆਖਿਆ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬੁਰੀ ਤਰ•ਾਂ ਨਾਲ ਫੇਲ• ਹੋ ਚੁੱਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ 'ਕਾਕਾ ਬਰਾੜ' ਨੇ ਕਿਹਾ ਕਿ ਪੰਜਾਬ 'ਚ ਨਜ਼ਾਇਜ ਮਾਈਨਿੰਗ ਵੱਡੇ ਪੱਧਰ 'ਤੇ ਚੱਲ ਰਹੀ ਹੈ,  ਜਿਸ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਰਕਾਰ ਬਨਣ ਤੋਂ ਕੁਝ ਮਹੀਨੇ ਬਾਅਦ ਮੁੱਖਮੰਤਰੀ ਨੇ ਹੈਲੀਕਾਪਟਰ ਦੇ ਜਰੀਏ ਸਟੰਟ ਕਰਕੇ ਹੋ ਰਹੀ ਨਜ਼ਾਇਜ ਮਾਈਨਿੰਗ ਦੇ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਸੀ ਪ੍ਰੰਤੂ ਵੱਡੇ ਲੀਡਰਾਂ ਦੀ ਸ਼ਹਿ 'ਤੇ ਅੱਜ ਵੀ ਨਜ਼ਾਇਜ਼ ਮਾਈਨਿੰਗ ਦਾ ਕੰਮ ਜ਼ੋਰਾ 'ਤੇ ਚੱਲ ਰਿਹਾ ਹੈ। ਉਨ ਕਿਹਾ ਕਿ ਜੇਕਰ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ 'ਤੇ ਇਸ ਤਰ ਦੇ ਹਮਲੇ ਹੋਣ ਲੱਗ ਗਏ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਉਨ•ਾਂ ਕਾਂਗਰਸ ਸਰਕਾਰ 'ਤੇ ਵਰਦਿਆਂ ਆਖਿਆ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ•ਾਂ ਫੇਲ• ਹੋ ਚੁੱਕੀ ਹੈ ਅਤੇ ਮੁੱਖਮੰਤਰੀ ਤੇ ਮੰਤਰੀ ਸਿਰਫ ਦਫ਼ਤਰਾਂ ਦੇ ਏ.ਸੀ ਰੂਮਾਂ 'ਚ ਬੈਠਕੇ ਬਿਆਨ ਦਾਖ ਰਹੇ ਹਨ ਜਦਕਿ ਪ੍ਰੈਕਟੀਕਲੀ ਕੁਝ ਵੀ ਨਹੀਂ ਹੋ ਰਿਹਾ। ਕਾਕਾ ਬਰਾੜ ਨੇ ਆਖਿਆ ਕਿ ਕਰੀਬ ਤਿੰਨ ਦਿਨ ਪਹਿਲਾ ਵੀ ਨਜ਼ਾਇਜ ਮਾਈਨਿੰਗ ਮਾਫੀਆ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ 'ਤੇ ਵੀ ਹਮਲਾ ਕੀਤਾ ਗਿਆ ਸੀ ਜੋ ਕਿ ਜ਼ੇਰੇ ਇਲਾਜ਼ ਹਨ। ਪ੍ਰੰਤੂ ਸਰਕਾਰ ਵੱਲੋਂ ਕੋਈ ਸਖ਼ਤ ਕਦਮ ਨਾ ਪੁੱਟੇ ਜਾਣ 'ਤੇ ਨਜ਼ਾਇਜ ਮਾਫੀਆ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਕਿ ਵਿਧਾਇਕ 'ਤੇ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਉਨ•ਾਂ ਨਾਲ ਮੌਜੂਦ ਗੰਨਮੈਨ 'ਤੇ ਵੀ ਹਮਲਾ ਕੀਤਾ ਅਤੇ ਉਨ•ਾਂ ਦੀ ਪੱਗ ਉਤਾਰ ਦਿੱਤੀ ਗਈ। ਉਨ•ਾਂ ਕਿਹਾ ਕਿ ਪਹਿਲਾ ਪੰਜਾਬੀਆਂ ਨੂੰ ਪੂਰੇ ਦਸ ਸਾਲ ਅਕਾਲੀ ਭਾਜਪਾ ਨੇ ਗੁੰਡਾਗਰਦੀ ਕਰਕੇ ਸਤਾਇਆ ਹੁਣ ਕਾਂਗਰਸ ਵੀ ਉਸੇ ਨਕਸ਼ੇ ਕਦਮ 'ਤੇ ਚੱਲਦਿਆਂ ਪੰਜਾਬੀਆਂ ਨੂੰ ਬੁਰੀ ਤਰ•ਾਂ ਨਾਲ ਕੁੱਟ ਰਹੀ ਹੈ। ਉਨ•ਾਂ ਕਿਹਾ ਕਿ ਜਲਦ ਤੋਂ ਜਲਦ ਆਪ ਵਿਧਾਇਕ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ 'ਤੇ ਮਾਮਲਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਆਮ ਆਦਮੀ ਪਾਰਟੀ ਸੜ•ਕਾਂ 'ਤੇ ਉਤਰ ਕੇ ਕਾਂਗਰਸ ਸਰਕਾਰ ਖਿਲਾਫ ਸ਼ਘਰਸ ਸ਼ੁਰੂ ਕਰੇਗੀ।

Contact Form

Name

Email *

Message *

Powered by Blogger.