ਸਹਿਕਾਰੀ ਸਭਾ 'ਚ ਹੋਏ ਘਪਲੇ ਦੇ ਦੋਸ਼ ਹੇਠ ਸਕੱਤਰ ਖਿਲਾਫ ਪਰਚਾ ਦਰਜ਼ - BTTNews

ताजा अपडेट

�� बी टी टी न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें bttnewsonline@yahoo.com पर अथवा सम्पर्क करें मोबाइल नम्बर �� 7035100015 पर

Thursday, November 01, 2018

ਸਹਿਕਾਰੀ ਸਭਾ 'ਚ ਹੋਏ ਘਪਲੇ ਦੇ ਦੋਸ਼ ਹੇਠ ਸਕੱਤਰ ਖਿਲਾਫ ਪਰਚਾ ਦਰਜ਼ਚੰਡੀਗੜ• 1 ਨਵੰਬਰ: ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਸਹਿਕਾਰੀ ਸਭਾ ਗੰਡੀਵਿੰਡ ਧੱਤਲ, ਤਹਿਸੀਲ ਪੱਟੀ, ਜਿਲ•ਾ ਤਰਨਤਾਰਨ ਵਿਖੇ ਤਾਇਨਾਤ ਸਕੱਤਰ ਸ਼ਾਮ ਸੁੰਦਰ ਵਲੋਂ ਖਾਤੇਦਾਰਾਂ ਤੋਂ ਕੀਤੀ ਕਰਜਾ ਵਸੂਲੀ ਵਿਚ ਗਬਨ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਾਰਾ ਸਿੰਘ ਵਾਸੀ ਪਿੰਡ ਗੰਡੀਵਿੰਡ ਧੱਤਲ ਕਰੀਬ 35 ਸਾਲ ਤੋਂ ਸਹਿਕਾਰੀ ਸਭਾ ਦਾ ਮੈਬਰ ਸੀ ਅਤੇ ਇਸ ਸੋਸਾਇਟੀ ਤੋ ਖਾਦ, ਦਵਾਈਆ ਅਤੇ ਹੋਰ ਬੀਜ ਆਦਿ ਕਰਜੇ ਤੇ ਲੈਂਦਾ ਰਿਹਾ ਅਤੇ ਹਰ ਛਿਮਾਹੀ ਮੌਕੇ ਫਸਲੀ ਕਰਜੇ ਦੀ ਰਕਮ ਉਤਾਰ ਕੇ ਆਪਣਾ ਖਾਤਾ ਕਲੀਅਰ ਕਰਦਾ ਰਿਹਾ। ਇਸ ਨੇ ਮਿਤੀ 07-12-2010 ਨੂੰ ਕਰਜੇ ਦੀ ਰਕਮ 93,860/ ਰੁਪਏ ਸ਼Îਾਮ ਸੁੰਦਰ ਸੈਕਟਰੀ ਨੂੰ ਨਗਦ ਦੇ ਕੇ ਆਪਣੇ ਖਾਤੇ ਨੂੰ ਨਿਲ ਕਰਵਾ ਕੇ ਉਸ ਦੇ ਦਸਤਖਤ ਕਰਵਾ ਲਏ ਸਨ। ਪਰੰਤੂ ਸਾਮ ਸੁੰਦਰ ਸੈਕਟਰੀ ਨੇ ਬਾਰਾ ਸਿੰਘ ਦੀ ਇਹ ਰਕਮ 93,860/ਰੁਪਏ ਬੈਂਕ ਵਿੱਚ ਜਮ•ਾ ਨਹੀ ਕਰਵਾਈ ਅਤੇ ਬਾਰਾ ਸਿੰਘ ਨਾਲ ਧੋਖਾ ਕੀਤਾ।
ਇਸੇ ਤਰ•ਾਂ ਇਕ ਹੋਰ ਗਬਨ ਦੇ ਕੇਸ ਵਿਚ ਸਵਰਨ ਸਿੰਘ ਵਾਸੀ ਪਿੰਡ ਗੰਡੀਵਿੰਡ ਧੱਤਲ ਨੇ ਵੀ ਸੁਸਾਇਟੀ ਦਾ ਮੈਬਰ ਹੋਣ ਕਰਕੇ ਖਾਦ, ਬੀਜ, ਦਵਾਈਆਂ ਆਦਿ ਫਸਲੀ ਕਰਜੇ ਉਪਰ ਲੈਂਦਾ ਰਿਹਾ। ਸਾਲ 2014 ਵਿੱਚ ਇਸ ਨੇ ਆਪਣੇ ਖਾਤੇ ਦਾ ਕਰਜਾ ਰਕਮ ਕਰੀਬ 73,000/ਰੁਪਏ ਸ਼ਾਮ ਸੁੰਦਰ ਸੈਕਟਰੀ ਨੂੰ ਵਾਪਸ ਕਰ ਦਿੱਤੇ ਪ੍ਰੰਤੂ ਉਕਤ ਸਕੱਤਰ ਨੇ ਸਵਰਨ ਸਿੰਘ ਦੇ ਖਾਤੇ ਵਿੱਚ 73,000/ਰੁਪਏ ਬੈਂਕ ਵਿਚ ਜਮ•ਾ ਨਾ ਕਰਵਾ ਕੇ ਇਸ ਨਾਲ ਧੋਖਾ ਕੀਤਾ। 
ਬੁਲਾਰੇ ਨੇ ਦੱਸਿਆ ਕਿ ਇਸ ਘਪਲੇਬਾਜੀ ਵਿਚ ਸ਼ਾਮਲ ਉਕਤ ਸਕੱਤਰ ਖਿਲਾਫ਼ ਵਿਜੀਲੈਂਸ ਬਿਉਰੋ ਦੇ ਅੰਮ੍ਰਿਤਸਰ ਥਾਣੇ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।