ਚੰਡੀਗੜ੍ਹ : ਸਿਹਤ ਵਿਭਾਗ ਵੱਲੋਂ ਮੁਅੱਤਲ ਕੀਤੇ ਗਏ ਸੂਬੇ ਦੇ 18 ਨਿੱਜੀ ਨਸ਼ਾ ਮੁਕਤੀ ਕੇਂਦਰਾਂ ਦੇ ਲਾਇਸੈਂਸ ਬਹਾਲ ਕਰ ਦਿੱਤੇ ਗਏ ਹਨ। ਵਿਭਾਗ ਨੇ ਤਰਕ ਦਿੱਤਾ ਹੈ ਕਿ ਇਨ੍ਹਾਂ ਨਿੱਜੀ ਨਸ਼ਾ ਮੁਕਤੀ ਕੇਂਦਰਾਂ ਦੇ ਲਾਇਸੈਂਸ ਮੁਅੱਤਲ ਹੋਣ ਤੋਂ ਬਾਅਦ ਇੱਥੇ ਪਹਿਲਾਂ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈ ਰਹੀ ਸੀ। ਸਰਕਾਰੀ ਨਸ਼ਾ ਮੁਕਤੀ ਕੇਂਦਰ ਪਹਿਲਾਂ ਹੀ ਭਰੇ ਹੋਏ ਹਨ। 
ਅਜਿਹੇ ਵਿਚ ਵਿਭਾਗ ਨੇ ਇਨ੍ਹਾਂ ਸੈਂਟਰਾਂ 'ਤੇ ਕੁਝ ਸ਼ਰਤਾਂ ਲਾਗੂ ਕਰਦੇ ਹੋਏ ਪਰਿਵਰਤਨ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ, ਅੰਮਿ੍ਤਸਰ।,-ਪੰਕਜ ਵਰਮਾ ਨਿਊਰੋਸਾਈਕੇਟ੍ਰੀ ਐਂਡ ਡਰੱਗ ਡੀ ਐਡੀਕਸ਼ਨ ਸੈਂਟਰ, ਮਾਡਲ ਟਾਊਨ ਲੁਧਿਆਣਾ।,-ਪ੍ਰਯਾਸ, ਜਗਜੀਤ ਨਗਰ ਪਖੋਵਾਲ ਰੋਡ ਲੁਧਿਆਣਾ।,-ਏਕਮ ਹਸਪਤਾਲ, ਮੋਗਾ। -ਬਰਨਾਲਾ ਮਨੋਰੋਗ ਹਸਪਤਾਲ, ਬਰਨਾਲਾ।,-ਪੁਨਿਤ ਕਥੂਰੀਆ, ਪ੍ਰਰੇਮ ਨਿਊਰੋ ਸਾਈਕੇਟਿ੍ਕ ਹਸਪਤਾਲ ਮਾਲੇਰਕੋਟਲਾ।,-ਕਪੂਰਥਲਾ ਸਾਈਕ੍ਰੇਟਿ੍ਕ ਨਰਸਿੰਗ ਹੋਮ, ਕਪੂਰਥਲਾ।,-ਮੈਕਸ ਸੂਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ।,-ਸਤਿਕਾਰ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ, ਐੱਲਆਈਪੀ ਸਰਹਿੰਦ (ਫ਼ਤਹਿਗੜ੍ਹ ਸਾਹਿਬ)।,-ਡਾ. ਅਜੇ ਕੌਸ਼ਲ, ਮਾਇੰਡਕੇਅਰ ਹਸਪਤਾਲ ਸਰਹਿੰਦ (ਫ਼ਤਹਿਗੜ੍ਹ ਸਾਹਿਬ)।,-ਬੇਨੀਵਾਲ ਹਸਪਤਾਲ, ਆਨੰਦ ਨਗਰੀ ਅਬੋਹਰ (ਫ਼ਾਜ਼ਿਲਕਾ)।,-ਕ੍ਰਿਪਾ ਸਾਈਕ੍ਰੇਟਿ੍ਕ ਐਂਡ ਡਰੱਗ ਡੀ-ਐਡੀਕਸ਼ਨ ਸੈਂਟਰ, ਫਗਵਾੜਾ ਰੋਡ ਹੁਸ਼ਿਆਰਪੁਰ।,-ਵਰਦਾਨ ਡਰੱਗ ਡਿਪੈਂਡੈਂਸ ਟ੍ਰੀਟਮੈਂਟ, ਵੀਨਸ ਕਾਲੋਨੀ, ਦੁਖ ਨਿਵਾਰਨ ਗੁਰਦੁਆਰਾ ਸਾਹਿਬ ਰੋਡ ਪਟਿਆਲਾ।,-ਪ੍ਰਗਤੀ ਸਾਈਕ੍ਰੇਟਿ੍ਕ ਐਂਡ ਡਰੱਗ ਡੀ-ਐਡੀਕਸ਼ਨ ਸੈਂਟਰ, ਸੈਲੀ ਰੋਡ ਪਠਾਨਕੋਟ।,-ਆਸ਼ਾ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਹਸਪਤਾਲ ਬਰਨਾਲਾ ਕਲਾਂ ਰੋਡ, ਨਵਾਂ ਸ਼ਹਿਰ।,-ਸੁੱਖ ਸਾਈਕ੍ਰੇਟਿ੍ਕ ਹਸਪਤਾਲ ਐਂਡ ਡਰੱਗ ਡੀ ਐਡੀਕਸ਼ਨ ਸੈਂਟਰ, ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ।,-ਨਿਰਮਲ ਛਾਇਆ ਸਾਈਕ੍ਰੇਟਿ੍ਕ ਐਂਡ ਡਰੱਗ ਡੀ ਐਡੀਕਸ਼ਨ ਸੈਂਟਰ, ਤਰਨਤਾਰਨ ਦੇ ਲਾਇਸੈਂਸ ਬਹਾਲ ਕਰ ਦਿੱਤੇ ਹਨ।
ਇਨ੍ਹਾਂ ਕੇਂਦਰਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਦਵਾਈਆਂ ਬਰੂਫੀਨੋਰਫਿਨ ਅਤੇ ਨੇਲੋਕਸੋਨ ਉਹ ਜ਼ਿਲ੍ਹੇ ਦੇ ਸਿਵਲ ਸਰਜਨ ਦਫ਼ਤਰ ਜ਼ਰੀਏ ਸਰਕਾਰੀ ਡਰੱਗ ਵੇਅਰ ਹਾਊਸ ਤੋਂ ਹੀ ਖਰੀਦਣਗੇ। ਸਿਹਤ ਵਿਭਾਗ ਉਨ੍ਹਾਂ ਨੂੰ ਇਹ ਦੋ ਮਿਲੀਗ੍ਰਾਮ ਦੀ ਇਕ ਗੋਲੀ ਛੇ ਰੁਪਏ ਦੇ ਹਿਸਾਬ ਨਾਲ ਦੇਵੇਗਾ ਅਤੇ ਨਸ਼ਾ ਮੁਕਤੀ ਸੈਂਟਰ ਸੰਚਾਲਕ ਇਸ ਨੂੰ ਸਾਢੇ ਸੱਤ ਰੁਪਏ ਪ੍ਰਤੀ ਗੋਲੀ ਦੇ ਹਿਸਾਬ ਨਾਲ ਵੇਚਣਗੇ। ਇਸ ਤੋਂ ਜ਼ਿਆਦਾ ਕੀਮਤ ਵਸੂਲਣ 'ਤੇ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਸੈਂਟਰਾਂ ਨੂੰ ਦਵਾਈਆਂ ਸਪਲਾਈ ਕਰਨ ਤੋਂ ਪਹਿਲਾਂ ਸਟੇਟ ਫੂਡ ਐਂਡ ਡਰੱਗ ਟੈਸਟਿੰਗ ਲੈਬ 'ਚੋਂ ਜਾਂਚ ਕਰਵਾਉਣੀ ਹੋਵੇਗੀ। ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।

Post a Comment

Contact Form

Name

Email *

Message *

Powered by Blogger.