ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟਿ੍ਰਊਨਲ ਦੀ ਸਖ਼ਤੀ ਤੋਂ ਬਾਅਦ ਕਰੜੀ ਕਾਰਵਾਈ ਸ਼ੁਰੂ
 ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਦੀ ਅਪੀਲ ਮੁੜ ਦੁਹਰਾਈ

ਸ੍ਰੀ ਮੁਕਤਸਰ ਸਾਹਿਬ, 5 ਨਵੰਬਰ
ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟਿ੍ਰਬਿਉਨਲ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ, ਐਸ.ਪੀ. ਐਚ. ਸ: ਗੁਰਮੇਲ ਸਿੰਘ ਧਾਲੀਵਾਲ ਨੇ ਅੱਜ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਿਹੜੇ ਕਿਸਾਨਾਂ ਵੱਲੋਂ ਖੇਤਾਂ ਨੂੰ ਅੱਗ ਲਗਾਈ ਪਾਈ ਗਈ ਉਨਾਂ ਖਿਲਾਫ ਐਫ.ਆਈ.ਆਰ. ਦਰਜ ਕਰਨ ਅਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਜੁਰਮਾਨਾ ਲਗਾਉਣ ਲਈ ਚਲਾਨ ਜਾਰੀ ਕੀਤੇ ਜਾਣ ਦੀ ਹਦਾਇਤ ਵੀ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਸਰਕਾਰ ਦਾ ਉਦੇਸ਼ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਕਰਨਾ ਨਹੀਂ ਹੈ ਪਰ ਪ੍ਰਦੁਸ਼ਣ ਪੂਰੀ ਮਨੁੱਖਤਾ ਲਈ ਘਾਤਕ ਹੈ। ਇਸ ਲਈ ਪ੍ਰਦੂਸ਼ਣ ਘੱਟ ਕਰਨ ਵਿਚ ਹਰ ਇਕ ਨਾਗਰਿਕ ਨੂੰ ਯੋਗਦਾਨ ਕਰਨਾ ਚਾਹੀਦਾ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਜਮੀਨ ਵਿਚ ਹੀ ਦਬਾ ਦੇਣ। ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਸਹਾਇਤਾਂ ਲਈ ਹਰੇਕ ਪਿੰਡ ਵਿਚ ਨੋਡਲ ਅਫ਼ਸਰ ਲਗਾਇਆ ਗਿਆ ਹੈ ਜਿਸ ਕੋਲ ਇਲਾਕੇ ਵਿਚ ਉਪਲਬੱਧ ਮਸ਼ੀਨਾਂ ਦੀ ਸੂਚੀ ਹੈ। ਕਿਸਾਨ ਉਕਤ ਨੋਡਲ ਅਫ਼ਸਰ ਰਾਹੀਂ ਮਸ਼ੀਨਾਂ ਕਿਰਾਏ ਤੇ ਕਿੱਥੋਂ ਮਿਲ ਸਕਦੀ ਹੈ ਬਾਰੇ ਜਾਣਕਾਰੀ ਲੈ ਸਕਦੇ ਹਨ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਇਸ ਲਈ ਸਾਨੂੰ ਗੁਰੂ ਜੀਆਂ ਦੀਆਂ ਸਿੱਖਿਆਵਾਂ ਨੂੰ ਮੰਨਦੇ ਹੋਏ ਵਾਤਾਵਰਨ ਗੰਦਾ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਰਸਤੇ ਵਿਚ ਛਿੰਦਰਪਾਲ ਸਿੰਘ ਪਿੰਡ ਥਾਂਦੇਵਾਲਾ, ਅਮਰਜੀਤ ਸਿੰਘ ਪੁੱਤਰ ਭਗਤ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਸੰਗੂਧੌਨ ਅਤੇ ਭੁੱਲਰ ਪਿੰਡ ਦੇ ਜਮੀਨ ਮਾਲਕ ਇਕਬਾਲ ਸਿੰਘ ਅਤੇ ਜਮੀਨ ਠੇਕੇ ਤੇ ਲੈਣ ਵਾਲੇ ਕੌਰ ਸਿੰਘ ਦੇ ਖੇਤ ਨੂੰ ਅੱਗ ਲੱਗੀ ਪਾਈ ਗਈ। ਜਿਸ ਤੇ ਉਨਾਂ ਨੇ ਮੌਕੇ ਤੇ ਹੀ ਸਬੰਧਤ ਦੇ ਚਲਾਨ ਕਰਨ ਦੇ ਨਾਲ ਪੁਲਿਸ ਨੂੰ ਧਾਰਾ 144 ਦੀ ਉਲੰਘਣਾ ਕਰਨ ਤੇ ਸਬੰਧਤ ਖਿਲਾਫ ਐਫਆਈਆਰ ਦਰਜ ਕਰਨ ਦੀ ਹਦਾਇਤ ਵੀ ਕੀਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ, ਖੇਤੀਬਾੜੀ ਇੰਜਨੀਅਰ ਸ੍ਰੀ ਅਭੈਜੀਤ ਸਿੰਘ ਧਾਲੀਵਾਲ, ਪੀਡੀ ਕਰਨਜੀਤ ਸਿੰਘ ਆਦਿ ਵੀ ਹਾਜਰ ਸਨ।


ਜ਼ਿਲੇ ਵਿਚ ਹੁਣ ਤੱਕ ਹੋਈਆਂ 16 ਖਿਲਾਫ ਐਫਆਈਆਰ ਦਰਜ

ਸੁਪਰੀਮ ਕੋਰਟ ਦੇ ਸ਼ਖਤ ਹੁਕਮਾਂ ਤੋਂ ਬਾਅਦ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 16 ਪਰਾਲੀ ਸਾੜਨ ਵਾਲੇ ਲੋਕਾਂ ਖਿਲਾਫ ਐਫ.ਆਈ.ਆਰ. ਦਰਜ ਹੋਈਆ ਹਨ। ਸੂਚਨਾ ਅਨੁਸਾਰ ਇੰਨਾਂ ਵਿਚੋਂ 15 ਕੇਵਲ 4 ਨਵੰਬਰ ਨੂੰ ਹੋਈਆਂ ਹਨ। ਇਹ ਐਫ.ਆਈ.ਆਰ. ਧਾਰਾ 144 ਤਹਿਤ ਪਰਾਲੀ ਸਾੜਨ ਦੇ ਲਗਾਈ ਪਾਬੰਦੀ ਦੇ ਉਲੰਘਣ ਕਰਨ ਤੇ ਕੀਤੀਆਂ ਗਈਆਂ ਹਨ। ਬਰੀਵਾਲਾ, ਸਿਟੀ ਮਲੋਟ, ਸਦਰ ਮਲੋਟ ਅਤੇ ਲੱਖੇਵਾਲੀ ਥਾਣੇ ਵਿਚ ਇਕ ਇਕ, ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਵਿਚ ਦੋ  ਦੋ ਅਤੇ ਕੋਟਭਾਈ ਥਾਣੇ ਵਿਚ 5 ਅਤੇ ਕਬਰਵਾਲਾ ਥਾਣੇ ਵਿਚ 3 ਐਫ.ਆਈ.ਆਰ. ਦਰਜ ਹੋਈਆਂ ਹਨ।

ਕਲੱਸਟਰ ਕੋਆਰਡੀਨੇਟਰ ਕਰ ਸਕਣਗੇ ਚਲਾਨ

ਇਸ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਇਕ ਹੁਕਮ ਜਾਰੀ ਕਰਕੇ ਜ਼ਿਲੇ ਵਿਚ ਤਾਇਨਾਤ ਕੀਤੇ 2 ਦਰਜਨ ਕਲਸਟਰ ਕੋਆਰਡੀਨੇਟਰਾਂ ਨੂੰ ਪਰਾਲੀ ਸਾੜਨ ਵਾਲੇ ਲੋਕਾਂ ਦੇ ਚਲਾਨ ਕਰਨ ਲਈ ਅਧਿਕਾਰਤ ਕਰ ਦਿੱਤਾ ਹੈ। ਪਹਿਲਾਂ ਇਹ ਕੰਮ ਐਸ.ਡੀ.ਓ. ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੱਕਲੇ ਤੌਰ ਤੇ ਕੀਤਾ ਜਾਂਦਾ ਸੀ। ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਦੁਹਰਾਉਂਦਿਆਂ ਕਿਹਾ ਕਿ ਮਨੁੱਖਤਾ ਦੇ ਵਢੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੂੰ ਸਖ਼ਤੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਹਰ ਪ੍ਰਕਾਰ ਦੇ ਪ੍ਰਦੂਸ਼ਣ ਨੂੰ ਰੋਕਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Post a Comment

Contact Form

Name

Email *

Message *

Powered by Blogger.