ਜੇ ਤੁਹਾਡੇ ਕੋਲ ਫਟੇ–ਪੁਰਾਣੇ ਕਰੰਸੀ ਨੋਟ ਹਨ, ਤਾਂ ਉਨ੍ਹਾਂ ਨੂੰ ਬਦਲਣ ਲਈ ਪਰੇਸ਼ਾਨ ਹੋਣ ਦੀ ਲੋੜ ਨਹੀ਼
ਹੈ। ਤੁਸੀਂ ਆਪਣੇ ਲਾਗਲੀ ਕਿਸੇ ਵੀ ਬੈਂਕ ਦੀ ਸ਼ਾਖਾ ਤੋਂ ਉਹ ਨੋਟ ਬਦਲਵਾ ਸਕਦੇ ਹੋ। ਕੋਈ ਵੀ ਬੈਂਕ
ਸ਼ਾਖ਼ਾ ਨੋਟ ਲੈਣ ਤੋਂ ਇਨਕਾਰ ਨਹੀਂ ਕਰ ਸਕਦੀ। ਸਾਰੇ ਬੈਂਕ ਇਨ੍ਹਾਂ ਨੋਟਾਂ ਨੂੰ ਹਰ ਹਾਲਤ ’ਚ ਬਦਲਣਗੇ।
ਰਿਜ਼ਰਵ ਬੈਂਕ ਆੱਫ਼ ਇੰਡੀਆ (RBI) ਵੱਲੋਂ ਇਸ ਸਬੰਧੀ ਸਾਰੇ ਬੈਂਕਾਂ ਨੂੰ ਸਪੱਸ਼ਟ
ਹਦਾਇਤ ਹੈ। ਬੈਂਕਾਂ ਨੂੰ ਨੋਟ ਬਦਲੇ ਜਾਣ ਦੀ ਸੁਵਿਧਾ ਦਾ ਬੋਰਡ ਲਾਉਣ ਦੀ ਹਦਾਇਤ ਵੀ ਕੀਤੀ ਗਹੀ
ਹੈ। ਫਟੇ–ਪੁਾਣੇ ਬਚੇ ਹੋਏ ਹਿੱਸੇ ਦੇ ਆਧਾਰ ’ਤੇ ਬੈਂਕ ਉਸ ਦਾ ਰੀਫ਼ੰਡ ਦੇਣਗੇ।
ਆਮ ਤੌਰ ’ਤੇ ਬੈਂਕਾਂ ਬਾਰੇ ਅਜਿਹੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਕਿ ਬੈਂਕ ਫਟੇ–ਪੁਰਾਣੇ ਨੋਟ ਬਦਲਣ ਤੋਂ ਇਨਕਾਰ ਕਰ
ਦਿੰਦੇ ਹਨ। ਸਭ ਤੋਂ ਵੱਧ ਔਕੜ ਦੂਰ–ਦੁਰਾਡੇ ਦੇ ਇਲਾਕਿਆਂ ’ਚ ਹੈ। ਉੱਥੇ ਜ਼ਿਆਦਾਤਰ ਇਹੋ ਆਖਿਆ
ਜਾਂਦਾ ਹੈ ਕਿ ਨੋਟ ਬਦਲਣ ਲਈ RBI ਦੇ ਦਫ਼ਤਰ ਜਾਂ ਬੈਂਕ ਦੀ ਮੁੱਖ ਸ਼ਾਖਾ ’ਚ ਜਾਣਾ ਹੋਵੇਗਾ। ਪਰ ਅਸਲ ਵਿੱਚ ਅਜਿਹਾ ਨਹੀਂ ਹੈ।
ਗਾਹਕਾਂ ਨੂੰ ਨਿਯਮਾਂ ਦੀ ਜਾਣਕਾਰੀ ਨਾ ਹੋਣ ਦਾ ਬੈਂਕ ਗ਼ਲਤ ਫ਼ਾਇਦਾ ਉਠਾਉਂਦੇ ਹਨ। RBI ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ
ਨੋਟ ਰੀਫ਼ੰਡ–ਰੂਲਜ਼ 2018 ’ਚ ਇਹ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਬੈਂਕ ਦੀ ਕੋਈ ਸ਼ਾਖਾ ਦੇ ਮੁਲਾਜ਼ਮ ਨੋਟ ਨਾ
ਬਦਲਣ, ਤਾਂ ਉਸ ਦੀ ਸ਼ਿਕਾਇਤ ਬੈਂਕਿੰਗ
ਲੋਕਪਾਲ ਜਾਂ RBI ਦੇ ਸ਼ਿਕਾਇਤ ਪੋਰਟਲ ’ਤੇ ਕੀਤੀ ਜਾ ਸਕਦੀ ਹੈ। ਸਬੰਧਤ ਸ਼ਾਖਾ ਵਿਰੁੱਧ RBI ਕਾਰਵਾਈ ਕਰੇਗਾ।
ਜੇ 50 ਰੁਪਏ ਤੋਂ ਵੱਧ ਦੇ ਨੋਟਾਂ ਦਾ ਜੇ 80 ਫ਼ੀ ਸਦੀ ਹਿੱਸਾ ਤੁਹਾਡੇ ਕੋਲ ਹੈ, ਤਾਂ ਬੈਂਕ ਉਸ ਦੀ ਪੂਰੀ ਰਕਮ ਵਾਪਸ
ਕਰੇਗਾ। ਜੇ ਇਹ ਟੁਕੜਾ 40 ਫ਼ੀ ਸਦੀ ਤੋਂ ਵੱਧ ਹੈ, ਤਾਂ ਅੱਧੀ ਕੀਮਤ ਮਿਲੇਗੀ। ਜੇ 40 ਫ਼ੀ ਸਦੀ ਤੋਂ ਛੋਟਾ ਕੋਈ ਟੁਕੜਾ ਹੈ, ਤਾਂ ਉਸ ਦਾ ਕੋਈ ਪੈਸਾ ਨਹੀਂ
ਮਿਲੇਗਾ।
Post a Comment