Type Here to Get Search Results !

ਸੜਕ ਹਾਦਸੇ ਦੌਰਾਨ ਇੱਕ ਏ.ਐੱਸ.ਆਈ. ਤੇ ਇੱਕ ਆਰਮੀ ਦਾ ਜਵਾਨ ਸਮੇਤ ਚਾਰ ਨੌਜਵਾਨਾਂ ਦੀ ਮੌਤ


ਹੁਸ਼ਿਆਰਪਾਰ, 28 ਫਰਵਰੀ
ਅੱਜ ਸਵੇਰੇ ਹੁਸ਼ਿਆਰਪੁਰ-ਦਸੂਹਾ ਰੋਡ ਤੇ ਪੈਂਦੇ ਪਿੰਡ ਮਾਨਗੜ੍ਹ-ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 18 ਟਾਇਰੇ ਟਰਾਲੇ ਅਤੇ ਵਰਨਾ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਵਿਆਹ ਸਮਾਗਮ ਤੋਂ ਪਰਤ ਰਹੇ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਫਤਹਿਪੁਰ ਦੇ ਇੱਕ ਪਰਿਵਾਰ ਵੱਲੋਂ ਆਪਣੇ ਲੜਕੇ ਦੇ ਵਿਆਹ ਸਮਾਗਮ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਪੈਲੇਸ ਵਿੱਚ ਬੀਤੀ ਸ਼ਾਮ ਬਾਰਾਤ ਲੈ ਕੇ ਗਏ ਹੋਏ ਸੀ। ਜਦੋਂ ਉਹ ਅੱਜ ਵਾਪਿਸ ਸਵੇਰੇ ਵਿਆਹ ਸਮਾਗਮ ਨਿਪਟਾ ਕੇ ਆਪਣੇ ਪਿੰਡ ਫਤਹਿਪੁਰ ਨੂੰ ਪਰਤ ਰਹੇ ਸੀ ਤਾਂ ਪਿੰਡ ਮਾਨਗੜ੍ਹ ਪੁਲ ਨੇੜੇ ਪੁੱਜੇ ਤਾਂ ਹੁਸ਼ਿਆਰਪੁਰ ਪਾਸਿਓਂ ਆ ਰਹੇ 4023 ਪਰੇਮਾ ਟਰੱਕ ਟਰਾਲਾ ਪੀ.ਬੀ.10 Îੱਫ.ਵੀ. 7702 ਅਤੇ ਦਸੂਹਾ ਸਾਈਡ ਤੋਂ ਆ ਰਹੀ ਵਰਨਾ ਗੱਡੀ ਪੀ.ਬੀ. 10 ਸੀ.ਡਬਲਯੂ. 0307 ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਟੱਕਰ ਦੌਰਾਨ ਵਰਨਾ ਗੱਡੀ ਵਿੱਚ ਸਵਾਰ ਵਿਆਂਹਦੜ੍ਹ ਦੇ ਭਰਾ ਰਾਜੇਸ਼ ਕੁਮਾਰ ਪੁੱਤਰ ਕੁਲਦੀਪ ਸਿੰਘ (23 ਸਾਲ) ਪਿੰਡ ਫਤਹਿਪੁਰ ਜੋ 18 ਯੈÎੱਕ ਰਾਈਫਲ ਜੰਮੂ ਦਾ ਆਰਮੀ ਦਾ ਜਵਾਨ ਸੀ ਅਤੇ ਛੁੱਟੀ ਲੈ ਕੇ ਆਪਣੇ ਭਰਾ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ, ਵਿਆਂਹਦੜ੍ਹ ਦੇ ਮਾਸੜ ਸੁਰਜੀਤ ਕੁਮਾਰ (ਲਗਭਗ 48 ਸਾਲ) ਪੁੱਤਰ ਕਰਤਾਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਗੁਰਦਾਸਪੁਰ ਜੋ ਕਿ ਥਾਣਾ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੁਝ ਦਿਨ ਪਹਿਲਾਂ ਹੀ ਹੌਲਦਾਰ ਤੋਂ ਬਤੌਰ ਏ.ਐÎੱਸ.ਆਈ. ਪ੍ਰਮੋਟ ਹੋ ਕੇ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ ਤੇ ਵਿਆਂਹਦੜ ਦੇ ਮਾਮੇ ਦਾ ਲੜਕਾ ਰਜਿੰਦਰ ਸਿੰਘ (27 ਸਾਲ) ਪੁੱਤਰ ਕੁਲਦੀਪ ਸਿੰਘ ਵਾਸੀ ਜਗਤਪੁਰ ਖੁਰਦ ਜ਼ਿਲ੍ਹਾ ਗੁਰਦਾਸਪੁਰ ਅਤੇ ਵਿਆਂਹਦੜ੍ਹ ਦੇ ਜੀਜਾ ਮਨਪ੍ਰੀਤ ਸਿੰਘ (35 ਸਾਲ) ਪੁੱਤਰ ਰਵਿੰਦਰ ਸਿੰਘ ਵਾਸੀ 37-48 ਗਲੀ ਨੰ. 7, ਸ਼ਹੀਦ ਬਾਬਾ ਦੀਪ ਸਿੰਘ ਨਗਰ ਦਿੱਲੀ ਰੋਡ ਲੁਧਿਆਣਾ ਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਮੌਕੇ ਉਕਤ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ ਅਤੇ ਵਿਆਹ ਸਮਾਗਮ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਜਦੋਂ ਗਮੀਆਂ ਵਿੱਚ ਬਦਲ ਗਈਆਂ। ਇਸ ਮੌਕੇ ਡੀ.ਐÎੱਸ.ਪੀ. ਦਸੂਹਾ ਅਨਿਲ ਭਨੋਟ ਅਤੇ ਅਡੀਸ਼ਨਲ ਐੱਸ.ਐੱਚ.ਓ. ਦਸੂਹਾ ਬਲਵਿੰਦਰ ਸਿੰਘ ਨੇ ਭਾਰੀ ਫੋਰਸ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਪਣੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।

Post a Comment

0 Comments
* Please Don't Spam Here. All the Comments are Reviewed by Admin.