ਕਰਫਿਊ ਦੌਰਾਨ ਲੋਕਾਂ ਦੀ ਸਹਾਇਤਾਂ ਲਈ ਸੰਪਰਕ ਨੰਬਰ ਜਾਰੀ- ਕਰੋਨਾ ਵਾਇਰਸ ਦੇ ਸੱੱਤ ਸੱਕੀ ਮਰੀਜਾਂ ਦੇ ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵਸ਼੍ਰੀ ਮੁਕਤਸਰ ਸਹਿਬ 24 ਮਾਰਚ:
ਸ਼੍ਰੀ ਐਮ.ਕੇ. ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਕਰੋਨਾ ਵਾਇਰਸ ਦੇ ਜੋ ਸੱਤ ਸ਼ੱਕੀ ਮਰੀਜਾਂ ਦੇ ਸੈਂਪਲ ਭੇਜੇ ਗਏ ਸਨ, ਇਹਨਾਂ ਸਾਰਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਹੁਣ ਤੱਕ 3,82383 ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨਾਂ ਵਿੱਚੋਂ 16568 ਦੀ ਮੌਤ ਹੋ ਚੁੱਕੀ ਹੈ । ਇਸੇ ਤਰਾਂ ਹੀ ਭਾਰਤ ਵਿੱਚ ਹੁਣ ਤੱਕ ਅਜਿਹੇ 511 ਸ਼ੱਕੀ ਮਰੀਜਾਂ ਦੀ ਪਛਾਣ ਕੀਤੀ ਗਈ ਹੈ ਜਿਨਾਂ ਵਿੱਚੋਂ 10 ਦੀ ਮੌਤ ਹੋ ਚੁੱਕੀ ਹੈ । ਉਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਇਸ ਵਾਇਰਸ ਨਾਲ ਪੀੜਤ ਹੁਣ ਤੱਕ 23 ਮਰੀਜਾਂ ਦੀ ਪਛਾਣ ਹੋਈ ਹੈ ਜਿਸ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ।
ਉਹਨਾਂ ਅੱਗੇ ਕਿਹਾ ਕਿ ਕਰੋਨਾ ਵਾਇਰਸ ਦੇ ਸਬੰਧ ਵਿੱਚ ਲਗਾਏ ਗਏ ਕਰਫਿਊ ਦੀ ਉਲੰਘਣਾ ਦੇ ਦੋਸ਼ ਤਹਿਤ ਜਿ਼ਲ੍ਹੇ ਵਿੱਚ ਪੁਲਿਸ ਵਿਭਾਗ ਵਲੋਂ ਪੰਜ ਹੋਰ ਮੁਕੱਦਮੇ ਦਰਜ਼ ਕੀਤੇ ਗਏ ਹਨ।
ਉਹਨਾਂ ਅੱਗੇ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਨੂੰ ਰੋਜਮਰਾਂ ਦੀ ਜਿੰਦਗੀ ਵਿੱਚ ਵਰਤੀਆਂ ਜਾਂਦੀਆਂ ਜਰੂਰੀ ਚੀਜਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਸਿਹਤ ਸਹੂਲਤਾਂ,ਜਲ ਸਪਲਾਈ, ਸੀਵਰੇਜ ਸੇਵਾਵਾਂ,ਬਿਜਲੀ ਸਬੰਧੀ ਜਾਂ ਫਿਰ ਕਿਸੇ ਕਿਸਮ ਦੇ ਕਰਫਿਊ ਦੌਰਾਨ ਪਾਸ ਸਬੰਧੀ ਮੋਬਾਇਲ ਨੰਬਰ 83606-40715, 83606-57255, 78149-27366, 98774-26664 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਿ਼ਲ੍ਹਾ ਕੰਟਰੋਲ ਰੂਮ ਟੈਲੀਫੋਨ ਨੰਬਰ 01633-262664,01633-241888, 01633-262512 ਵੀ ਜਾਰੀ ਕੀਤੇ ਗਏ ਹਨ।
Post a Comment