[post ads]


ਕਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਰੱਖੀ ਜਾ ਰਹੀ ਹੈ, ਪੂਰੀ ਚੌਕਸੀਸ੍ਰੀ  ਮੁਕਤਸਰ ਸਹਿਬ 6   ਅਪ੍ਰੈਲ  
ਸ੍ਰੀ ਐਮ. ਕੇ. ਅਰਵਿੰਦ ਕੁਮਾਰ ਡਿਪਟੀ ਕਮਿਸ਼ਨਰ ਅਨੁਸਾਰ ਸ੍ਰੀ ਮੁਕਤਸਰ

ਸਾਹਿਬ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਨਹੀਂ ਅਤੇ ਕਰੋਨਾ  ਦੀ ਬਿਮਾਰੀ ਨਾਲ ਨਜਿੱਠਣ ਲਈ ਉਚਿੱਤ  ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੀ ਉਲੰਘਣਾ ਨਾ ਕਰਨ ਅਤੇ ਸਿਹਤ ਵਿਭਾਗ ਵੱਲੋਂ ਦਿੱਤੇ ਜਾ ਰਹੇ  ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।    
 ਡਾ. ਹਰੀ ਨਾਇਰਣ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਿਹਤ ਵਿਭਾਗ ਵਲੋਂ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਨਿਰਵਿਘਨ ਮੁਹੱਇਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਸਿਹਤ ਅਮਲੇ ਵੱਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਘਰ ਘਰ ਜਾ ਕੇ ਕਰੋਨਾ ਵਾਇਰਸ ਨਾਲ ਸਬੰਧਿਤ ਮਰੀਜਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਉਹਨਾਂ ਅੱਗੇ ਦੱਸਿਆਂ ਕਿ ਕਰੋਨਾ ਵਾਇਰਸ ਦੀ ਬਿਮਾਰੀ ਦੇ ਖਦਸੇ ਦੇ ਮੱਦੇਨਜ਼ਰ ਜਿ਼ਲ੍ਹੇ ਤੋਂ 16 ਵਿਅਕਤੀਆਂ ਦੇ ਸੈਂਪਲਾਂ ਵਿੱਚੋ 13 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਬਾਕੀ ਰਹਿੰਦੇ ਤਿੰਨ ਸੱਕੀ ਮਰੀਜਾਂ ਦੇ ਸੈਂਪਲ ਦੁਬਾਰਾ 48 ਘੰਟਿਆਂ ਬਾਅਦ ਭੇਜਣ ਦੀ ਸਲਾਹ ਦਿੱਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ  ਨੂੰ ਕਰੋਨਾ ਵਾਇਰਸ ਦੇ ਸੱਕੀ ਮਰੀਜ਼ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ, ਤਾਂ ਉਹ ਇਸ ਸਬੰਧੀ ਸੂਚਨਾਂ ਸਿਹਤ ਵਿਭਾਗ ਨੂੰ ਜਰੂਰ ਦੇਣ ਤਾਂ ਜੋ ਹੋਰ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਸਿਵਿਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾ ਦੀ ਜਰੂਰ ਪਾਲਣਾ ਕਰਨਾ, ਹਮੇਸ਼ਾ ਮੂੰਹ ਢੱਕ ਕੇ ਰੱਖਣ, ਹੱਥਾਂ ਦੀ ਸਫਾਈ ਰੱਖਣ, ਸਾਬਣ  ਨਾਲ ਹੱਥਾਂ ਨੂੰ ਵਾਰ ਵਾਰ ਧੋਤਾ ਜਾਵੇ, ਦੂਸਰੇ ਲੋਕਾਂ ਨਾਲ ਹੱਥ ਮਿਲਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਆਪਸੀ ਮੇਲ ਮਿਲਾਪ ਤੋਂ ਬਚਿਆ ਜਾਵੇ ਅਤੇ  ਜਿ਼ਲ੍ਹਾ ਮੈਜਿਸਟਰੇਟ ਵਲੋਂ ਲਗਾਏ ਗਏ ਕਰਫਿਊ ਸਬੰਧੀ ਘਰ ਵਿੱਚ ਹੀ ਮੌਜੂਦ ਰਿਹਾ ਜਾਵੇ।  
---------------------------
ਕੋਰੋਨਾ ਵਾਇਰਸ ਨੇ ਪੰਜਾਬ ’ਚ ਚਾਰ ਹੋਰ ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਇੰਝ ਸੂਬੇ ’ਚ ਕੋਰੋਨਾ–ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 74 ਹੋ ਗਈ ਹੈ। ਇਹ ਵਾਇਰਸ ਹੁਣ ਤੱਕ ਸੂਬੇ ’ਚ 8 ਮਨੁੱਖੀ ਜਾਨਾਂ ਵੀ ਲੈ ਚੁੱਕਾ ਹੈ। ਅੱਜ ਸੋਮਵਾਰ ਸਵੇਰੇ ਫ਼ਤਿਗਹੜ੍ਹ ਸਾਹਿਬ ’ਚ ਦੋ ਅਤੇ ਮੋਹਾਲੀ ਜ਼ਿਲ੍ਹੇ ’ਚ ਇੱਕ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ।


ਫ਼ਤਿਹਗੜ੍ਹ ਸਾਹਿਬ ’ਚ ਦੋ ਔਰਤਾਂ ਤੇ ਮੋਹਾਲੀ ’ਚ ਇੱਕ ਮਰਦ ਪਾਜ਼ਿਟਿਵ ਪਾਏ ਗਏ ਹਨ।


ਅੰਮ੍ਰਿਤਸਰ ’ਚ ਐਤਵਾਰ ਨੂੰ ਦੋ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਕ੍ਰਿਸ਼ਨਾ ਨਗਰ ਦਾ ਜਿਹੜਾ 67 ਸਾਲਾ ਵਿਅਕਤੀ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੀ ਪਤਨੀ ਵੀ ਐਤਵਾਰ ਨੂੰ ਪਾਜ਼ਿਟਿਵ ਪਾਈ ਗਈ ਹੈ। ਹੁਣ ਇਹ ਜੋੜੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਜ਼ੇਰੇ ਇਲਾਜ ਹੈ।


ਉਨ੍ਹਾਂ ਦੇ ਦੋ ਪੁੱਤਰਾਂ, ਨੂੰਹ ਤੇ 8 ਮਹੀਨਿਆਂ ਦੀ ਪੋਤਰੀ ਦੇ ਟੈਸਟ ਭਾਵੇਂ ਨੈਗੇਟਿਵ ਆਏ ਹਨ ਪਰ ਉਨ੍ਹਾਂ ਸਭਨਾਂ ਨੂੰ ਹੀ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ।


ਇਨ੍ਹਾਂ ਤੋਂ ਇਲਾਵਾ ਚਾਟੀਵਿੰਡ ਗੇਟ ਦਾ ਇੱਕ ਵਿਅਕਤੀ ਵੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਉਸ ਨੂੰ ਅੰਮ੍ਰਿਤਸਰ ਦੇ ਫ਼ੌਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਕਿਉਂਕਿ ਉਸ ਨੂੰ ਸਾਹ ਲੈਣ ’ਚ ਤਕਲੀਫ਼ ਸੀ ਤੇ ਨਾਲ ਹੀ ਬੁਖਾਰ ਤੇ ਖੰਘ ਸੀ।


ਉੱਧਰ ਲੁਧਿਆਣਾ ਦੇ ਰਾਜਗੜ੍ਹ ਪਿੰਡ ’ਚ 26 ਸਾਲਾਂ ਦਾ ਇੱਕ ਨੌਜਵਾਨ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਉਹ ਇਸ ਜ਼ਿਲ੍ਹੇ ਦਾ ਛੇਵਾਂ ਪਾਜ਼ਿਟਿਵ ਮਰੀਜ਼ ਹੈ। ਇਹ ਵਿਅਕਤੀ ਉਨ੍ਹਾਂ 26 ਵਿਅਕਤੀਆਂ ’ਚ ਸ਼ਾਮਲ ਹੈ, ਜਿਹੜੇ ਦਿੱਲੀ ਦੇ ਨਿਜ਼ਾਮੁੱਦੀਨ ਇਲਾਕੇ ਦੇ ਇਸਲਾਮਿਕ ਮਰਕਜ਼ ’ਚ ਤਬਲੀਗ਼ੀ ਜਮਾਤ ਨਾਲ ਗਏ ਸਨ।


ਇਸ ਦੌਰਾਨ ਬਰਨਾਲਾ ਦੀ 44 ਸਾਲਾ ਔਰਤ ਵੀ ਕੋਰੋਨਾ–ਪਾਜ਼ਿਟਿਵ ਪਾਈ ਗਈ ਹੈ। ਕੋਰੋਨਾ ਵਾਇਰਸ ਕਾਰਨ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਲੌਕਡਾਊਨ ਹੈ। ਸਾਰੀ ਦੁਨੀਆ ਦੀ ਆਬਾਦੀ ਇਸ ਵੇਲੇ 780 ਕਰੋੜ ਹੈ ਤੇ 400 ਕਰੋੜ ਆਬਾਦੀ ਲੌਕਡਾਊਨ ਕਾਰਨ ਘਰਾਂ ’ਚ ਬੰਦ ਹੈ।


ਅੱਜ ਸਵੇਰੇ ਅੰਮ੍ਰਿਤਸਰ 'ਚ ਇੱਕ ਕੋਰੋਨਾ–ਪਾਜ਼ਿਟਿਵ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 65 ਸਾਲ ਸੀ ਤੇ ਉਹ ਐਗਜ਼ੀਕਿਊਟਿਵ ਇੰਜੀਨੀਅਰ ਦੇ ਅਹੁਦੇ ਤੋਂ ਸੇਵਾ–ਮੁਕਤ ਹੋਇਆ ਸੀ।

ਇਸ ਤੋਂ ਪਹਿਲਾਂ ਕੱਲ੍ਹ ਕੋਰੋਨਾ–ਪਾਜ਼ਿਟਿਵ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਹ ਦੋਵੇਂ ਬਜ਼ੁਰਗ ਸਨ। ਇੰਝ ਸੂਬੇ ’ਚ ਇਹ ਵਾਇਰਸ ਹੁਣ ਤੱਕ 7 ਜਾਨਾਂ ਲੈ ਚੁੱਕਾ ਹੈ। ਪਠਾਨਕੋਟ ਦੀ 75 ਸਾਲਾ ਔਰਤ ਦੀ ਮੌਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਹੋਈ। ਉਸ ਨੂੰ ਡਾਇਬਟੀਜ਼ ਤੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਪਹਿਲਾਂ ਤੋਂ ਹੀ ਸਨ।


ਰੋਪੜ ਤੋਂ ਬਹਾਦਰਜੀਤ ਸਿੰਘ ਦੀ ਰਿਪੋਰਟ ਮੁਤਾਬਕ ਰੋਪੜ ਜ਼ਿਲ੍ਹੇ ਦੇ ਪਿੰਡ ਚਤਾਮਲੀ ’ਚ ਦੋ ਹੋਰ ਵਿਅਕਤੀ ਐਤਵਾਰ ਦੇਰ ਰਾਤੀਂ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ। ਤੁਹਾਨੂੰ ਚੇਤੇ ਹੋਵੇਗਾ ਕਿ ਸ਼ੁੱਕਰਵਾਰ ਨੂੰ ਪਿੰਡ ਚਤਾਮਲੀ ਦਾ 55 ਸਾਲਾਂ ਦਾ ਇੱਕ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ। ਐਤਵਾਰ ਰਾਤੀਂ ਉਸ ਦੀ ਪਤਨੀ ਤੇ ਪੁੱਤਰ ਦੀ ਰਿਪੋਰਟ ਵੀ ਪਾਜ਼ਿਟਿਵ ਆ ਗਈ ਹੈ।


     

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.