Type Here to Get Search Results !

ਕਰਫਿਊ ਦੇ ਚਲਦਿਆਂ ਜ਼ਿਲਾ ਮੈਜਿਸਟਰੇਟ ਵਲੋਂ ਲੋਕਾਂ ਦੀ ਸਹੂਲਤਾਂ ਲਈ ਨਵੇਂ ਨਿਰਦੇਸ਼ ਜਾਰੀ

ਦੂਸਰੇ ਰਾਜਾਂ ਅਤੇ ਦੂਸਰੇ ਜ਼ਿਲੇ ਤੋਂ ਆਉਣ ਵਾਲੇ ਲੋਕਾਂ ਦੀ ਕੜੀ ਨਿਗਰਾਨੀ ਰੱਖਣ ਲਈ ਸਰਪੰਚਾਂ ਨੂੰ ਨਿਰਦੇਸ਼ ਜਾਰੀ

ਸ੍ਰੀ  ਮੁਕਤਸਰ ਸਹਿਬ 5 ਅਪ੍ਰੈਲ
                               
ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲੇ ਵਿੱਚ ਲੋਕਾਂ ਨੂੰ  ਕਰੋਨਾ ਵਾਇਰਸ ਤੋਂ ਬਚਾਉਣ ਲਈ  ਕਰਫਿਊ ਲਗਾਇਆ ਹੋਇਆ ਹੈ। ਇਹਨਾਂ ਹੁਕਮਾਂ ਦੇ ਚੱਲਦਿਆਂ ਜ਼ਿਲਾ ਮੈਜਿਸਟਰੇਟ ਨੇ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹਨਾਂ ਨਿਰਦੇਸ਼ਾਂ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਖੇਤੀ ਮਸ਼ੀਨਰੀ ਦੀ ਰਿਪੇਅਰ ਅਤੇ ਸਪੇਅਰ ਪਾਰਟਸ ਆਦਿ ਨਾਲ ਸਬੰਧਿਤ ਦੁਕਾਨਾਂ ਰੋਜ਼ਾਨਾ ਸਵੇਰੇ 6 ਵਜੇ ਤੋਂ ਸਵੇਰੇ 12 ਵਜੇ ਤੱਕ ਖੁੱਲਣਗੀਆਂ, ਜਦਕਿ ਪੇਡੂ ਖੇਤਰਾਂ ਵਿੱਚ ਇਹ ਦੁਕਾਨਾਂ ਸਵੇਰੇ 6 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁੱਲਣ ਦੀ ਇਜਾਜਤ ਦਿੱਤੀ ਗਈ ਹੈ।
                    ਇਹਨਾਂ ਹੁਕਮਾਂ ਅਨੁਸਾਰ ਕਿੰਨੂ ਦੀ ਫਸਲ ਨੂੰ   ਸਾਂਭਣ ਲਈ ਕਿੰਨੂੰ, ਵੈਕਸਿੰਗ, ਗਰੇਡਿੰਗ ਐਡ ਪੈਕੇਜਿਗ ਸੈਂਟਰ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਬਾਦਲ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਖੋਲਣ ਦੀ ਇਜ਼ਾਜਤ ਦਿੱਤੀ ਗਈ ਹੈ ਅਤੇ ਇਸ ਸੈਂਟਰ ਤੇ ਤਾਇਨਾਤ ਲੇਬਰ ਨੂੰ ਕਰਫਿਊ ਦੌਰਾਨ  ਆਉਣ ਜਾਣ ਦੀ ਛੋਟ ਦਿੱਤੀ ਜਾਂਦੀ ਹੈ। ਸਹਾਇਕ ਡਾਇਰੈਕਟਰ ਬਾਗਬਾਨੀ ਨੂੰ ਇਸ ਸੈਂਟਰ ਤੇ ਸੈਨੀਟਾਈਜੇਸ਼ਨ ਅਤੇ ਸਮਾਜਿਕ ਦੂਰੀ ਬਨਾਉਣ ਦੀ ਨਿਗਰਾਨੀ ਲਈ ਅਧਿਕਾਰਤ ਕੀਤਾ ਗਿਆ ਹੈ।
         ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਰਾਸ਼ਨ ਦੀਆਂ ਥੋਕ ਦੀਆਂ ਦੁਕਾਨਾਂ ਵਲੋਂ  ਰਿਟੇਲ ਦੀਆਂ ਦੁਕਾਨਾਂ ਨੂੰ ਰਾਸ਼ਨ ਦੀ ਸਪਲਾਈ 9 ਅਪੈਲ ਅਤੇ 13 ਅਪ੍ਰੈਲ ਨੂੰ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਵੇਗੀ।
        ਜ਼ਿਲੇ ਦੇ ਪੈਟਰੋਲ ਪੰਪਾਂ ਜਿਹਨਾਂ ਨੂੰ ਪਹਿਲਾ ਰੋਜ਼ਾਨਾ 24 ਘੰਟੇ ਖੋਲਣ ਦੀ ਇਜ਼ਾਜਤ ਦਿੱਤੀ ਹੋਈ ਹੈ ਤੋਂ ਇਲਾਵਾ ਹੁਣ ਤਨੇਜਾ ਪੈਟਰੋਲੀਅਮ ਸ੍ਰੀ ਮੁਕਤਸਰ ਸਾਹਿਬ ਨੂੰ ਕੇਵਲ ਕਿਸਾਨਾਂ ਨੂੰ ਹੀ ਤੇਲ ਦੀ ਸਪਲਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਦਕਿ  ਹਰਗੁਨ ਫਿਲਿੰਗ ਸਟੇਸ਼ਨ ਬੁੜਾ ਗੁਜਰ ਰੋਡ  ਸ੍ਰੀ ਮੁਕਤਸਰ ਸਾਹਿਬ ਨੂੰ ਕੇਵਲ ਸਪੈਸ਼ਲਾਂ ਅਤੇ ਖਾਦ ਦੇ ਰੈਕ ਵਾਲੇ ਵਹੀਕਲਾਂ ਨੂੰ ਹੀ ਤੇਲ ਸਪਲਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਲੋਟ ਵਿਖੇ ਸਥਿਤ ਪੈਟਰੋਲ ਪੰਪ ਕਾਂਸੀ ਰਾਮ ਗੁਰਾਂਦਿੱਤਾ ਮੱਲ ਤਿਕੋਣੀ ਚੌਕ, ਅਤੇ ਨੌਬਤ ਰਾਇ ਮਨੋਹਰ ਲਾਲ ਨੇੜੇ ਟਰੱਕ ਯੂਨੀਅਨ ਨੂੰ ਐਮ੍ਰਰਜੈਂਸੀ ਵਹੀਕਲਾਂ, ਸਰਕਾਰੀ ਵਹੀਕਲਾਂ, ਐਂਬੂਲੈਸਾਂ ਅਤੇ ਸਰਕਾਰੀ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਨੂੰ ਤੇਲ ਸਪਲਾਈ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ। 
  ਜ਼ਿਲਾ ਮੈਜਿਸਟਰੇਟ ਦੇ ਜ਼ਾਰੀ ਇੱਕ ਹੋਰ ਹੁਕਮ ਅਨੁਸਾਰ ਜ਼ਿਲੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਜ਼ਿਲੇ ਦੀਆਂ ਲਿੰਕ ਸੜਕਾਂ ਨੂੰ ਬੰਦ ਕਰਨ ਲਈ ਪਿੰਡਾਂ ਦੇ ਸਰਪੰਚਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਦੂਸਰੇ ਰਾਜਾਂ ਅਤੇ ਦੂਸਰੇ ਜ਼ਿਲੇ ਤੋਂ ਆਉਣ ਵਾਲੇ ਲੋਕਾਂ ਦੀ ਕੜੀ ਨਿਗਰਾਨੀ ਰੱਖਣ ਅਤੇ ਕਿਸੇ ਨੂੰ ਵੀ ਆਪਣੇ ਪਿੰਡਾਂ ਵਿੱਚ ਦਾਖਲ ਨਾ ਹੋਣ ਦੇਣ।
  ਜ੍ਰਿਲੇ ਨਾਲ ਲੱਗਦੇ ਅੰਤਰ ਰਾਜ਼ੀ ਨਾਕੇ ਮੰਡੀ ਕਿਲਿਆਂਵਾਲੀ, ਡਰੇਨ ਬਰਿਜੱ ਪਿੰਡ ਵੜਿੰਗ ਖੇੜਾ ਤੋ ਪਿੰਡ ਸ਼ੇਰਗੜ, ਲਿੰਕ ਰੋਡ ਪਿੰਡ ਵੜਿੰਗ ਖੇੜਾ ਤੋਂ ਸਕਤਾ ਖੇੜਾ ਨੇੜੇ ਰੇਲਵੇ ਅੰਡਰ ਬ੍ਰਿਜ, ਲਿੰਕ ਰੋਡ ਪਿੰਡ ਫੱਤਾ ਕੇਰਾ ਤੋਂ ਲੋਹਗੜ (ਹਰਿਆਣਾ) ਲਿੰਕ ਰੋਡ ਪਿੰਡ ਭੁੱਲਰਵਾਲਾ ਤੋਂ ਜੋੜਾਂਵਾਲੀ (ਹਰਿਆਣਾ) ਨਵੇਂ ਡਰੇਨ ਬਰਿੱਜ, ਲਿੰਕ ਰੋਡ ਢਾਣੀ ਤੇਲੀਆਂਵਾਲੀ ਤੋਂ ਪਿੰਡ ਭਾਕਰਾ ਨੇੜੇ ਵਾਟਰ ਵਰਕਸ, ਪਿੰਡ ਕੰਦੂ ਖੇੜਾ ਨੇੜੇ ਢਾਣੀ ਪਟਿਆਲੇ ਵਾਲੀ ਤੋਂ ਕੱਚਾ ਰੋਡ ਪਿੰਡ ਹਰੀਪੁਰ (ਰਾਜਸਥਾਨ) , ਪੁਲ ਕੱਸੀ ਪਿੰਡ ਕਿੱਲਿਆਂਵਾਲੀ, ਨਾਕਾ ਪਿੰਡ ਕੰਦੂ ਖੇੜਾ  ਵਿਖੇ ਬਣਾਏ ਗਏ ਹਨ। 
            ਦੂਸਰੇ ਜ਼ਿਲਿਆਂ ਨਾਲ ਲੱਗਣ ਵਾਲੇ ਨਾਕੇ ਪਿੰਡ ਰਣਜੀਤਗੜ, ਫੱਤਣਵਾਲਾ, ਮਾਨ ਸਿੰਘ ਵਾਲਾ, ਸਰਾਏਨਾਗਾ, ਚਾਂਦ ਪੈਲੇਸ ਭਲਾਈਆਣਾ  (ਬਠਿੰਡਾ ਰੋਡ), ਨਾਕਾ ਦੋਲਾ ( ਗਿੱਦੜਬਾਹਾ ਤੋਂ ਬਠਿੰਡਾ ਰੋਡ) ਨਾਕਾ ਕਾਲ ਝਰਾਣੀ ( ਬਾਦਲ ਤੋਂ ਬਠਿੰਡਾ ਰੋਡ), ਨਾਕਾ ਨੇੜੇ ਪਿੰਡ ਭਾਈ ਕਾ ਕੇਰਾ (ਡਿਫੈਂਸ ਰੋਡ) ਨਾਕਾ ਪੱਕੀ ਟਿੱਬੀ ਬੱਸ ਸਟੈਡ ਪਾਸ ਅਤੇ ਪਿੰਡ ਪੰਨੀਵਾਲਾ ਫੱਤਾ ਵਿਖੇ ਬਣਾਏ ਗਏ ਹਨ । 

Post a Comment

0 Comments
* Please Don't Spam Here. All the Comments are Reviewed by Admin.