[ads-post]

ਜਾਅਲੀ ਪਾਸ ਬਣਾ ਕੇ ਅਤੇ ਮੋਟੀ ਰਕਮ ਲੈ ਕੇ ਪਰਵਾਸੀਆਂ ਨੂੰ ਯੂ.ਪੀ. ਛਡਣ ਦੀ ਤਿਆਰੀ ਵਿਚ ਸਨ

ਮਾਨਸਾ, 14 ਜੂਨ : ਨੋਵਲ ਕੋਰੋਨਾ ਵਾਇਰਸ ਦੇ ਚ¤ਲਦਿਆਂ ਇਕ ਸੂਬੇ ਤੋਂ ਦੂਜੇ ਸੂਬੇ ਵਿ¤ਚ ਜਾਣ ਲਈ ਈਪਾਸ ਦੀ ਸਹੂਲਤ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿਤੀ ਗਈ ਸੀ ਪਰ ਲਾਲਚ ਦੇ ਚਲਦਿਆਂ ਕੁਝ ਲੋਕ ਇਸਦਾ ਗਲਤ ਇਸਤੇਮਾਲ ਕਰਨ ਤੋਂ ਵੀ ਬਾਜ ਨਹੀਂ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ.

ਨਰਿੰਦਰ ਭਾਰਗਵ ਨੇ ਦਸਿਆ ਕਿ ਇਸ ਸਬੰਧੀ ਵਿਚ ਮਾਨਸਾ ਪੁਲਿਸ ਵ¤ਲੋਂ 5 ਡਰਾਇਵਰਾਂ ਅਤੇ 1 ਬਸ ਮਾਲਕ ਨੂੰ ਮੌਕੇ ਤੇ ਗਿਰਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦਸਿਆ ਕਿ ਪਰਵਾਸੀ ਮਜ਼ਦੂਰਾਂ ਨੂੰ ਉਤਰ ਪਰਦੇਸ਼ ਦੇ ਮੋਹੋਬਾ ਵਿਖੇ ਛਡਣ ਲਈ ਮੋਟੀ ਰਕਮ ਵਸੂਲ ਕਰਨ ਵਾਲੇ ਇਨ੍ਹਾਂ ਬਸ ਚਾਲਕਾਂ/ਮਾਲਕਾਂ ਵ¤ਲੋਂ ਜਾਅਲੀ ਕਰਫਿਊ ਪਾਸ ਬਣਾ ਕੇ ਛ¤ਡਣ ਲਈ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਵਲੋਂ ਇਹ ਜਾਅਲੀ ਪਾਸ ਏ.ਡੀ.ਐਮ. ਬਠਿਡਾ ਵਲੋਂ ਜਾਰੀ ਕੀਤੇ ਦਰਸਾਏ ਗਏ ਸਨ।ਡਾ. ਭਾਰਗਵ ਨੇ ਦਸਿਆ ਕਿ ਬੱਸ ਨੰ: ਪੀਬੀ.11ਏਐਨ—8771(ਚਹਿਲ ਬੱਸ ਸਰਵਿਸ) ਦਾ ਡਰਾਇਵਰ ਪਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਖਿਆਲਾ ਕਲਾਂ, ਬੱਸ ਨੰ:ਪੀਬੀ.13ਏਐਫ—8742 (ਨੂਰ ਚਹਿਲ ਬੱਸ ਸਰਵਿਸ) ਦਾ ਡਰਾਇਵਰ ਬੰਟੀ ਸੇਠ ਪੁੱਤਰ ਸੁਖਵੀਰ ਖਾਨ ਵਾਸੀ ਭੀਖੀ, ਬੱਸ ਨੰ:ਪੀਬੀ.03ਏਜੈਡ—9011(ਜੋਗੀਪੀਰ ਬੱਸ ਸਰਵਿਸ) ਦਾ ਡਰਾਇਵਰ ਗੋਮੀ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਭੀਖੀ, ਬੱਸ ਨੰ:ਪੀਬੀ.13ਏਬੀ—9621(ਨੂਰ ਚਹਿਲ ਬੱਸ ਸਰਵਿਸ) ਦਾ ਡਰਾਇਵਰ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ  ਭੀਖੀ, ਬੱਸ ਨੰ:ਪੀਬੀ.11ਏਜੇ—8571 (ਨੂਰ ਚਹਿਲ ਬੱਸ ਸਰਵਿਸ) ਦਾ ਡਰਾਇਵਰ ਬਲਵੀਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਬੁਢਲਾਡਾ, ਬੱਸ ਨੰ:ਪੀਬੀ.31ਪੀ—3331(ਭਾਈ ਬਹਿਲੋ ਬੱਸ ਸਰਵਿਸ) ਦਾ ਮਾਲਕ ਵਾ: ਡਰਾਇਵਰ ਅਮਰੀਕ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਖਿਆਲੀ ਚਹਿਲਾਂ ਵਾਲੀ ਨੂੰ ਗਿਰਫਤਾਰ ਕਰਕੇ ਬੱਸਾ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਸਤੋਂ ਇਲਾਵਾ ਬਸ ਕੰਪਨੀ ਦੇ ਮਾਲਕਾਂ ਸੁਰਿੰਦਰ ਕੁਮਾਰ, ਹਰਮਿੰਦਰ ਸਿੰਘ, ਬਲਕਰਨ ਸਿੰਘ ਅਤੇ ਮਨਪਰੀਤ ਸਿੰਘ ਦੇ ਖਿਲਾਫ਼ ਵੀ ਮੁਕਦਮਾ ਦਰਜ ਹੈ। ਉਨ੍ਹਾਂ ਦਸਿਆ ਕਿ ਇਸ ਇਨ੍ਹਾਂ ਸਾਰੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 420, 467, 468, 471, 120ਬੀ, 269 ਅਤੇ 188 ਤਹਿਤ ਸਰਦੂਲਗੜ੍ਹ ਥਾਣੇ ਵਿਚ ਮੁਕੱਦਮਾ ਨੰਬਰ 156 ਮਿਤੀ 14—06—2020 ਦਰਜ ਕੀਤਾ ਗਿਆ ਹੈ।ਇਹ ਸਾਰੇ ਵਿਅਕਤੀ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਬਸ ਚਾਲਕਾਂ ਅਤੇ ਮਾਲਕਾਂ ਵਲੋਂ ਬਸ ਵਿਚ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਦੂਰੀ ਦਾ ਕੋਈ ਧਿਆਨ ਵੀ ਨਹੀਂ ਰਖਿਆ ਗਿਆ ਸੀ। ਡਾ. ਭਾਰਗਵ ਨੇ ਦਸਿਆ ਕਿ ਉਪਰੋਕਤ ਵਿਅਕਤੀਆਂ ਨੂੰ ਗਿਰਫ਼ਤਾਰ ਕਰਨ ਉਪਰੰਤ ਮਾਨਸਾ ਪੁਲਿਸ ਵਲੋਂ ਮਜ਼ਦੂਰਾਂ, ਜਿਨ੍ਹਾਂ ਵਿਚ 150 ਪੁਰਸ਼, 80 ਔਰਤਾਂ ਅਤੇ 115 ਬਚੇ ਸ਼ਾਮਿਲ ਸਨ, ਨੂੰ ਨਾਈਟ ਸ਼ੈਲਟਰ, ਸਵੇਰ ਦਾ ਨਾਸ਼ਤਾ, ਚਾਹ, ਆਰ.ਓ. ਵਾਲਾ ਪਾਣੀ ਅਤੇ ਦੁਪਹਿਰ ਦਾ ਖਾਣਾ ਮੁਹਈਆ ਕਰਵਾਇਆ ਗਿਆ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਪਰਵਾਸੀਆਂ ਦੀ ਮੈਡੀਕਲ ਸਕਰੀਨਿਗ ਵੀ ਕਰਵਾਈ ਗਈ।ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਪੁਲਿਸ ਵਲੋਂ ਇਨ੍ਹਾਂ ਪਰਵਾਸੀਆਂ ਨੂੰ ਬਸਾਂ ਅਤੇ ਸਹੀ ਪਾਸ ਮੁਹਈਆ ਕਰਵਾ ਕੇ ਕੋਵਿਡ—19 ਦੀਆਂ ਸਾਵਧਾਨੀਆਂ ਦਾ ਧਿਆਨ ਰਖਦਿਆਂ ਉਨ੍ਹਾਂ ਦੀ ਮੰਜਿਲ ਮੋਹੋਬਾ (ਯੂ.ਪੀ.) ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਹਾਲੇ ਜਾਰੀ ਹੈ।


Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.