ਸ੍ਰੀ ਮੁਕਤਸਰ ਸਾਹਿਬ, 26 ਜੁਲਾਈ (Jagdish Joshi) -
ਕੋਰੋਨਾ ਮਹਾਂਮਾਰੀ ਨੂੰ ਲੈ ਕੇ ਬਣੀ ਲਘੂ ਫ਼ਿਲਮ ‘ਐਨਆਰਆਈ’ ਇਸ ਮਹਾਂਮਾਰੀ ਪ੍ਰਤੀ ਜਾਗਰੂਕਤਾ ਸੰਦੇਸ਼ ਦੇਵੇਗੀ। ਇਹ ਕਹਿਣਾ ਹੈ ਇਸ ਫ਼ਿਲਮ ਦੇ ਲੇਖਕ ਤੇ ਐਕਟਰ ਮੁਕਤਸਰ ਦੇ ਟਿੱਬੀ ਸਾਹਿਬ ਰੋਡ ਵਾਸੀ ਕੁਦਰਤ ਬਜਾਜ ਦਾ।  ਕੁਦਰਤ ਨੇ ਦੱਸਿਆ ਕਿ ਫ਼ਿਲਮ ਦੇ ਡਾਇਰੈਕਟਰ ਮਨੋਜ ਚੌਧਰੀ ਅਤੇ ਹਰਿੰਦਰ ਚੌਹਾਨ ਹਨ। ਜਦਕਿ ਪ੍ਰੋਡਿਊਸਰ ਸਾਇਆ ਫ਼ਿਲਮਜ ਦੇ ਗੁਰਪ੍ਰੀਤ ਸਿੰਘ ਨੀਟੂ ਹਨ। ਇਹ ਫ਼ਿਲਮ 28 ਜੁਲਾਈ ਨੂੰ ਯੂ-ਟਿਊਬ ਚੈਨਲ ਤੇ ਰਿਲੀਜ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਜਿੱਥੇ ਇਸ ਮਹਾਂਮਾਰੀ ਨਾਲ ਲੜਨ ਦਾ ਸੰਦੇਸ਼ ਦਿੰਦੀ ਹੈ। ਉੱਥੇ ਹੀ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਐਨਆਰਆਈ ਨੂੰ ਸ਼ੱਕ ਦੀ ਨਿਗਾਂਹ ਨਾਲ ਨਾ ਦੇਖਣ ਦਾ ਸੰਦੇਸ਼ ਵੀ ਦਿੰਦੀ ਹੈ।

Post a Comment

Contact Form

Name

Email *

Message *

Powered by Blogger.