ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂ ਆਪਣੇ ਵਹੀਕਲ ਪਾਰਕਿੰਗਾਂ ਵਿੱਚ ਹੀ ਖੜੇ ਕਰਨਸ੍ਰੀ ਮੁਕਤਸਰ ਸਾਹਿਬ - ਸ਼ਹੀਦੀ ਜੋੜ ਮੇਲੇ ਮਾਘੀ ਦੌਰਾਨ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਜੀ ਨੇ ਪਾਰਕਿੰਗਾਂ ਦੀ ਚੈਕਿੰਗ ਕਰਦੇ ਸਮੇਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਿਲ੍ਹਾਂ ਪੁਲਿਸ ਵੱਲੋਂ ਮੇਲੇ ਵਿੱਚ 16 ਨਿਰਧਾਰਤ ਪਾਰਕਿੰਗਾਂ ਬਣਾਈਆਂ ਗਈਆਂ ਹਨ। ਇਸ ਲਈ ਸ਼ਰਧਾਲੂ ਆਪਣੇ ਵਹੀਕਲ ਖੜਾਉਣ ਲਈ ਪਾਰਕਿੰਗਾਂ ਦੀ ਵਰਤੋ ਕਰਨ । ਪਾਰਕਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਪਾਰਕਿੰਗ ਲਈ 16 ਪਾਰਕਿੰਗ ਥਾਵਾਂ ਨਿਰਧਾਰਤ ਕੀਤੀਆ ਗਈਆ ਹਨ

1. ਦੁਸਹਿਰਾ ਗਰਾਊਡ/ਪਸ਼ੂ ਮੇਲਾ ਨੇੜੇ ਡਾ: ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।
2. ਸਾਹਮਣੇ ਮੁਕਤ-ਏ-ਮਿਨਾਰ ਨੇੜ੍ਹੇ ਡੀ.ਸੀ ਦਫਤਰ ।
3. ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ।
4. ਹਰਿਆਲੀ ਪੈਟਰੋਲ ਪੰਪ ਸਾਹਮਣੇ ਡਾਕਟਰ ਦਿਨੇਸ਼ ਦਾ ਪਲਾਟ।
5. ਸਾਹਮਣੇ ਖੇਤੀਬਾੜੀ ਦਫਤਰ ਪਲਾਟ ਤਨੇਜਾ ਅਤੇ ਆਸ-ਪਾਸ ਖਾਲੀ ਪਲਾਟ।
6. ਬੈਕ ਸਾਈਡ ਬਾਬਾ ਦੀਪ ਸਿੰਘ ਹੈਲਥ ਕਲੱਬ ਨੇੜੇ ਨਹਿਰੀ ਕਾਲੌਨੀ ਬਠਿੰਡਾ ਬਾਈਪਾਸ।
7. ਗਿਰਧਰ ਧਰਮ ਕੰਡਾ ਮਲੋਟ ਰੋਡ ਦੇ ਨਾਲ ਸ਼ਹਿਰ ਵਾਲੇ ਪਾਸੇ ।
8. ਦੀਪ ਹਾਂਡਾ ਕਾਰ ਏਜੰਸੀ ਦੇ ਸਾਹਮਣੇ ਅਤੇ ਬਿਜਲੀ ਘਰ ਦੇ ਨਾਲ ਮਲੋਟ ਰੋਡ।
9. ਦੀਪ ਹਾਂਡਾ ਕਾਰ ਏਜੰਸੀ ਦੇ ਨਾਲ ਅਤੇ ਬਿਜਲੀ ਘਰ ਦੇ ਸਾਹਮਣੇ ਮਲੋਟ ਰੋਡ।
10. ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ।
11. ਪੰਜਾਬ ਮੋਟਰਜ਼ ਅਤੇ ਸੇਤੀਆ ਹਾਂਡਾ ਮੋਟਰ ਸਾਈਕਲ ਏਜੰਸੀ ਦੇ ਵਿਚਕਾਰ ਮਲੋਟ ਰੋਡ।
12. ਪੰਜਾਬ ਮੋਟਰਜ਼ ਦੇ ਸਾਹਮਣੇ ਮਲੋਟ ਰੋਡ।
13. ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ।
14. ਰੈਡ ਕਰਾਸ ਭਵਨ ਨੇੜੇ ਗੁਰੁ ਗੋਬਿੰਦ ਸਿੰਘ ਪਾਰਕ/ਨੇੜੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ।
15. ਫਿਰੋਜ਼ਪੁਰ ਰੋਡ ਸਾਹਮਣੇ ਮਾਈ ਭਾਗੋ ਕਾਲਜ਼ ।
16. ਕਾਲੌਨੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕਿੰਗ ਦੀ ਸੁਵਿਧਾ ਹੋਵੇਗੀ।

 

Post a Comment

Contact Form

Name

Email *

Message *

Powered by Blogger.