- ਮਾਮਲਾ ਪੁਲਿਸ ਵੱਲੋਂ ਵਰਕਰਾਂ ਤੇ ਹੈਲਪਰਾਂ ਦੀ ਕੁੱਟ ਮਾਰ ਦਾ -

- ਹਜ਼ਾਰਾਂ ਵਰਕਰਾਂ ਤੇ ਹੈਲਪਰਾਂ ਨੇ ਕੀਤੀ ਸ਼ਮੂਲੀਅਤ -

ਪੁਲਿਸ ਵਧੀਕੀਆਂ ਦੇ ਖਿਲਾਫ ਲਵਾਂਗੇ ਸਖਤ ਐਕਸ਼ਨ - ਹਰਗੋਬਿੰਦ ਕੌਰ

ਬਠਿੰਡਾ, 10 ਮਾਰਚ - ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਆਪਣੇ ਤੇਵਰ ਤਿੱਖੇ ਕਰਦਿਆਂ ਅੱਜ ਪੁਲਿਸ ਵਧੀਕੀਆਂ ਦੇ ਖਿਲਾਫ ਐਸ ਐਸ ਪੀ ਦਫ਼ਤਰ ਬਠਿੰਡਾ ਅੱਗੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਭਾਰੀ ਰੋਸ ਪ੍ਰਦਰਸ਼ਨ ਕੀਤਾ । ਜਿਸ ਦੌਰਾਨ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਸਰਕਾਰ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਅੱਜ ਦੇ ਸੰਘਰਸ਼ ਦਾ ਸਾਥ ਦਿੱਤਾ । ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਪੁਲਿਸ ਤੇ ਦੋਸ਼ ਲਾਇਆ ਕਿ 9 ਮਾਰਚ ਨੂੰ ਬਠਿੰਡਾ ਦੀ ਪੁਲਿਸ ਨੇ ਪੂਰੀ ਗੁੰਡਾਗਰਦੀ ਕੀਤੀ ਹੈ ਸਰਕਾਰ ਦਾ ਪੁਤਲਾ ਫੂਕਣ ਆਈਆ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੁੱਟ ਮਾਰ ਕੀਤੀ । ਉਹਨਾਂ ਦੀ ਖਿੱਚ ਧੂੰਹ ਕੀਤੀ ਗਈ । ਅਸ਼ਲੀਲ ਹਰਕਤਾਂ ਕੀਤੀਆਂ ਗਈਆਂ । ਵਰਕਰਾਂ ਦੇ ਚੂੰਡੀਆਂ ਵੱਡੀਆਂ ਗਈਆ । ਉਹਨਾਂ ਦੇ ਸਿਰਾਂ ਤੋਂ ਚੁਨੀਆਂ ਲਾਈਆਂ ਗਈਆਂ । ਪੁਲਿਸ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਗੁੰਡਿਆ ਨੇ ਵਰਕਰਾਂ ਕੋਲੋਂ ਪੁੱਤਲਾ ਖੋਇਆ ਤੇ ਚੁੰਨੀਆਂ ਖੋਹ ਕੇ ਆਪਣੇ ਕੋਲ ਰੱਖ ਲਈਆ । ਉਹਨਾਂ ਕਿਹਾ ਕਿ ਪੁਲਿਸ ਨੇ ਵਰਕਰਾਂ ਨੂੰ ਖਾਲੀ ਥਾਂ ਤੋਂ ਧੱਕ ਕੇ ਪਹਿਲਾਂ ਆਪ ਹੀ ਸੜਕ ਤੇ ਕਰ ਦਿੱਤਾ ਤੇ ਫਿਰ ਆਂਗਣਵਾੜੀ ਵਰਕਰਾਂ ਉਪਰ ਇਹ ਕਹਿ ਕੇ ਪੁਲੀਸ ਨੇ ਪਰਚਾ ਦਰਜ ਕਰ ਲਿਆ ਕਿ ਇਹਨਾਂ ਨੇ ਸੜਕ ਰੋਕੀ ਹੈ ।  ਹਰਗੋਬਿੰਦ ਕੌਰ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਸਰਕਾਰ ਦੀਆਂ ਘੁਰਕੀਆ ਤੋਂ ਨਹੀਂ ਡਰਨਗੇ ਤੇ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ । ਉਹਨਾਂ ਇਹ ਵੀ ਕਿਹਾ ਕਿ ਜੇਕਰ ਸਿਰ ਤੋਂ ਪੱਗ ਲਹਿ ਜਾਵੇ ਤਾਂ ਪਰਚਾ ਦਰਜ ਹੋ ਜਾਂਦਾ ਹੈ ।
ਔਰਤਾਂ ਦੀਆਂ ਚੁੰਨੀਆਂ ਦਾ ਵੀ ਉਹਨਾਂ ਹੀ ਮੁੱਲ ਹੈ । ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਵਰਕਰਾਂ ਤੇ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਜਿਨ੍ਹਾਂ ਪੁਲਿਸ ਵਾਲਿਆਂ ਅਤੇ ਕਾਂਗਰਸ ਦੇ ਗੁੰਡਿਆ ਨੇ ਵਰਕਰਾਂ ਨਾਲ ਮਾੜਾ ਵਿਵਹਾਰ ਕੀਤਾ ਹੈ , ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਜਿਥੇ ਦੂਰੋਂ ਦੂਰੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹਿੱਸਾ ਲਿਆ , ਉਥੇ ਹੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ । ਸਰਕਾਰੀ ਹਸਪਤਾਲ ਬਠਿੰਡਾ ਵਿਖੇ ਦਾਖਲ ਆਂਗਣਵਾੜੀ ਵਰਕਰਾਂ ਦੇ ਪੁਲਿਸ ਨੇ ਦੁਪਿਹਰ ਤੱਕ ਬਿਆਨ ਹੀ ਨਹੀਂ ਲਏ , ਜਿਸ ਕਰਕੇ ਹਸਪਤਾਲ ਦੇ ਅੱਗੇ ਵੀ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਲਗਾ ਦਿੱਤਾ ।ਇਸ ਮੌਕੇ ਯੂਨੀਅਨ ਦੀ ਆਗੂ ਛਿੰਦਰਪਾਲ ਕੌਰ ਥਾਂਦੇਵਾਲਾ , ਬਲਵੀਰ ਕੌਰ ਮਾਨਸਾ , ਜਸਵੀਰ ਕੌਰ ਦਸੂਹਾ , ਸਤਵੰਤ ਕੌਰ ਭੋਗਪੁਰ , ਦਲਜੀਤ ਕੌਰ ਬਰਨਾਲਾ , ਰੀਮਾ ਰਾਣੀ ਰੋਪੜ , ਬਲਜੀਤ ਕੌਰ ਕੁਰਾਲੀ , ਛਿੰਦਰਪਾਲ ਕੌਰ ਭਗਤਾ , ਸ਼ੀਲਾ ਰਾਣੀ ਫਿਰੋਜ਼ਪੁਰ , ਛਿੰਦਰਪਾਲ ਕੌਰ ਭੂੰਗਾ , ਸੁਖਵਿੰਦਰ ਕੌਰ ਵਲਟੋਹਾ , ਪਰਮਜੀਤ ਕੌਰ ਚੁਗਾਵਾਂ , ਜਸਵੰਤ ਕੌਰ ਭਿੱਖੀ , ਜਸਪਾਲ ਕੌਰ ਝੁਨੀਰ , ਕੁਲਜੀਤ ਕੌਰ ਗੁਰੂ ਹਰਸਹਾਏ , ਜੀਵਨ ਮੱਖੂ , ਕਿਰਨਜੀਤ ਕੌਰ ਭੰਗਚੜੀ , ਜਸਵਿੰਦਰ ਕੌਰ ਬੱਬੂ ਦੋਦਾ , ਵੀਰਪਾਲ ਕੌਰ ਬੀਦੋਵਾਲੀ , ਛਿੰਦਰਪਾਲ ਕੌਰ ਜਲਾਲਾਬਾਦ , , ਕਿਰਪਾਲ ਕੌਰ ਰਾਮਪੁਰਾ ਫੂਲ , ਸਤਵੰਤ ਕੌਰ ਤਲਵੰਡੀ , ਜਸਵੀਰ ਕੌਰ ਅੰਮ੍ਰਿਤਸਰ ,  ਰੇਸ਼ਮਾ ਰਾਣੀ ਫਾਜ਼ਿਲਕਾ ,  ਇੰਦਰਜੀਤ ਕੌਰ ਸਰਵਰ ਖੂਹੀਆਂ , ਗੁਰਮੀਤ ਕੌਰ ਜੈਤੋ , ਸਰਬਜੀਤ ਕੌਰ ਰਾਮਪੁਰਾ ਫੂਲ , ਰਜਵੰਤ ਕੌਰ ਖਰੜ , ਸੰਤੋਸ਼ ਕੌਰ ਵੇਰਕਾ , ਕੁਲਵੰਤ ਕੌਰ ਲੁਹਾਰਾ , ਜਸਵੀਰ ਕੌਰ ਭੂੰਮਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਰਸ਼ਨ ਸਿੰਘ ਮਹਿਸਰ ਖਾਨਾ , ਮੋਠੂ ਸਿੰਘ ਕੋਟੜਾ , ਜਗਸੀਰ ਸਿੰਘ ਝੂਬਾ ਤੇ ਬੀ ਕੇ ਯੂ ਸਿੱਧੂਪੁਰ ਅਤੇ ਲੱਖੋਵਾਲ ਗਰੁੱਪ ਦੇ ਆਗੂ ਮੌਜੂਦ ਸਨ । ਇਸੇ ਦੌਰਾਨ ਹੀ ਬਠਿੰਡਾ ਜ਼ਿਲ੍ਹੇ ਦੇ ਐਸ ਐਸ ਪੀ ਨੇ ਆਪਣੇ ਦਫ਼ਤਰ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਹੋਰ ਆਗੂਆਂ ਨੂੰ ਬੁਲਾ ਕੇ ਮੀਟਿੰਗ ਤੇ ਇਹ ਕਿਹਾ ਕਿ ਜਿੰਨਾ ਵਰਕਰਾਂ ਤੇ ਪੁਲਿਸ ਨੇ ਪਰਚੇ ਦਰਜ ਕੀਤੇ ਹਨ , ਉਹ ਰੱਦ ਕਰ ਦਿੱਤੇ ਜਾਣਗੇ। ਜਦ ਕਿ ਏ ਡੀ ਸੀ ਨੇ ਕਿਹਾ ਕਿ ਉਹ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਵਾਉਣ ਲਈ ਡਿਪਟੀ ਕਮਿਸ਼ਨਰ ਨਾਲ ਗੱਲ ਕਰਨਗੇ । ਦੋਵਾਂ ਉੱਚ ਅਧਿਕਾਰੀਆਂ ਨੂੰ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਗਏ । ਹਰਗੋਬਿੰਦ ਕੌਰ ਨੇ ਕਿਹਾ ਕਿ ਵਰਕਰਾਂ ਨਾਲ ਬਦਸਲੂਕੀ ਕਰਨ ਵਾਲੇ  ਮੁਲਾਜ਼ਮਾਂ ਅਤੇ ਕਾਂਗਰਸ ਦੇ ਗੁੰਡਿਆ ਖਿਲਾਫ ਪਰਚਾ ਦਰਜ ਕੀਤਾ ਜਾਵੇ । ਜਥੇਬੰਦੀ ਦੇ ਦਬਾਅ ਤੋਂ ਬਾਅਦ ਪੁਲਿਸ ਵਾਲੇ ਹਸਪਤਾਲ ਵਿੱਚ ਦਾਖ਼ਲ ਵਰਕਰਾਂ ਦੇ ਬਿਆਨ ਲੈ ਕੇ ਆਏ ।

Post a Comment

bttnews

{picture#https://1.bp.blogspot.com/-oirJNfu95cM/YOK4900dj6I/AAAAAAAAJls/7h_PHzP6O0cJXoVL9h4xvnL7LJ7EzOr3gCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline} {linkedin#https://www.linkedin.com/company/bttnews} {youtube#https://www.youtube.com/channel/UCy13f3egtdAPzARVj1RKlHA}

For Ads

For Ads Click Hare

Contact Form

Name

Email *

Message *

Powered by Blogger.