ਸ੍ਰੀ ਮੁਕਤਸਰ ਸਾਹਿਬ - ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਤੀਸਰਾ ਸਲਾਨਾ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਭਲਕੇ ਮਿਤੀ 14 ਮਾਰਚ 2021, ਦਿਨ ਐਤਵਾਰ ਨੂੰ ਬੂੜਾ ਗੁੱਜਰ ਰੋਡ ਤੇ ਸਥਿਤ ਰੇਨੂੰ ਪੈਲਿਸ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।
ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਦੇਵ ਹਮਦਰਦ ਅਤੇ ਜਨਰਲ ਸਕੱਤਰ ਕੁਲਵੰਤ ਸਰੋਤਾ ਬਰੀਵਾਲਾ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ ਮਹਾਂ ਕਾਵਿ ਘੋਲ ਮੁਕਾਬਲਾ-2 ਦੇ ਪ੍ਰਤੀਯੋਗੀ ਅਤੇ ਨਾਮਵਰ ਕਵੀ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ। ਇਸ ਮੌਕੇ ਕਾਵਿ ਘੋਲ ਮੁਕਾਬਲਾ ਦੇ ਜੇਤੂਆਂ ਨੂੰ ਬਾਬੂ ਰਜਬ ਅਲੀ ਯਾਦਗਾਰੀ ਪਹਿਲਾ ਪੁਰਸਕਾਰ, ਚਰਨ ਸਿੰਘ ਸਫਰੀ ਯਾਦਗਾਰੀ ਦੂਸਰਾ ਪੁਰਸਕਾਰ ਅਤੇ ਬਲਵੀਰ ਚੰਦ ਭੁਪਾਲ ਯਾਦਗਾਰੀ ਤੀਸਰਾ ਪੁਰਸਕਾਰ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਇਆ ਗਿਆ ਗਾਇਕੀ ਮੁਕਾਬਲਾ ‘ਸੁਰ ਸੁਲਤਾਨ’ ਵਿੱਚ ਟਾੱਪ 10 ਰਹੇ ਗਾਇਕਾਂ ਦੁਆਰਾ ਗੀਤ ਗਾਇਣ ਅਤੇ ਪਹਿਲੇ 3 ਜੇਤੂਆਂ ਦਾ ਐਲਾਨ ਕਰਦਿਆਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸਮੇਂ ਨਾਵਲਕਾਰ ਪਰਮਜੀਤ ਕਮਲਾ ਦੇ ਨਾਵਲ ‘ਦਰਦ, ‘ਵਫਾ, ‘ਕੌਣ ਜਿੱਤਿਆ, ‘ਪਵਿੱਤਰ ਖੂਨੀ, ‘ਕੌਣ ਦਿਲਾਂ ਦੀਆਂ ਜਾਣੇ, ਅਤੇ ਨਾਵਲਕਾਰ ਰੂਪ ਸਿੰਘ ਦਿੱਲੀ ਦਾ ਨਾਵਲ ‘ਹਵਾਵਾਂ ਦੇ ਖਿਲਾਫ’ ਨੂੰ ਲੋਕ ਅਰਪਣ ਕੀਤਾ ਜਾਵੇਗਾ। ਪ੍ਰੋਗਰਾਮ ਦਾ ਉਦਘਾਟਨ ਸਮਾਜਸੇਵੀ ਗੁਰਪ੍ਰੀਤ ਸਿੰਘ ਸੋਨੀ ਬਾਬਾ ਕਰਨਗੇ ਅਤੇ ਵਿਸੇਸ਼ ਸਹਿਮਾਨ ਵਜੋਂ ਗੁਰਦੀਪ ਸਿੰਘ ਬਰਾੜ ਸਕੱਤਰ ਮਾਰਕੀਟ ਕਮੇਟੀ ਬਰੀਵਾਲਾ ਸ਼ਿਰਕਤ ਕਰਨਗੇ।

Post a Comment

Contact Form

Name

Email *

Message *

Powered by Blogger.