ਮਾਨਸਾ, 13 ਮਾਰਚ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜ਼ਟ 'ਚ ਅੰਗਹੀਣਾਂ ਨਾਲ ਨਾਬਰਾਬਰੀ ਅਤੇ ਵਿੱਤਕਰੇ ਖਿਲਾਫ਼ ਸੰਘਰਸ਼ ਵਿੱਢਣ ਸਬੰਧੀ ਰੂਪ ਰੇਖਾ ਉਲੀਕਣ ਲਈ ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਜਿਲ੍ਹਾ ਮਾਨਸਾ ਇਕਾਈ ਦੀ ਮੀਟਿੰਗ 14 ਮਾਰਚ ਸਥਾਨਕ ਬਾਲ ਭਵਨ ਵਿਖੇ ਸੱਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਅੰਗਹੀਣ ਵਰਗ ਦੇ ਮਾਣ ਸਨਮਾਣ ਦੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਪਰੰਤੂ ਪੰਜਾਬ ਸਰਕਾਰ ਨੇ ਨਾ ਤਾਂ ਐਸੋਸੀਏਸ਼ਨ ਦੀ ਮੰਗ ਅਨੁਸਾਰ ਸਹੂਲਤਾਂ ਮੁਹੱਈਆ ਕੀਤੀਆਂ ਹਨ ਅਤੇ ਨਾ ਹੀ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਹਨ, ਜਿਸ ਕਰਕੇ ਸਰਕਾਰ ਖਿਲਾਫ ਅੰਗਹੀਣਾਂ ਵਿੱਚ ਭਾਰੀ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਵਿਅਕਤੀਆਂ ਲਈ ਬਿਜਲੀ ਦੇ 200 ਯੁਨਿਟ ਮੁਫ਼ਤ, ਸਿਹਤ ਸਹੂਲਤਾਂ ਮੁਫ਼ਤ ਆਦਿ ਦੇ ਰਹੀ ਹੈ ਪਰ ਆਪਣੇ ਸਰੀਰਕ ਅੰਗਾਂ ਤੋਂ ਵਾਂਝੇ ਵਿਅਕਤੀਆਂ ਨੂੰ ਆਪਣੇ ਇਲਾਜ ਕਰਾਉਣ ਲਈ ਮੋਟੀਆਂ ਰਕਮਾਂ ਖਰਚ ਕਰਨੇ ਪੈ ਰਹੇ ਹਨ ਅਤੇ ਬਿਜਲੀ ਦੇ ਮੋਟੇ ਬਿਲ ਭਰਨੇ ਪੈ ਰਹੇ ਹਨ। ਇਸ ਕਰਕੇ ਅੰਗਹੀਣਾਂ ਦੇ ਸਵਰ ਦਾ ਬੰਨ ਹੁਣ ਟੁੱਟ ਚੁੱਕਾ ਹੈ ਅਤੇ ਉਹ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਪਿੰਡ ਇਕਾਈਆਂ ਨਵਿਆਉਣ ਅਤੇ ਹੋਰ ਨਵੀਂਆਂ ਇਕਾਈਆਂ ਬਣਾਉਣ ਸਬੰਧੀ ਵੀ ਵਿਚਾਰ ਕੀਤਾ ਜਾਵੇਗਾ।
ਹੁਣ ਅੰਗਹੀਣਾਂ ਦੇ ਗੁੱਸੇ ਦਾ ਸਾਹਮਣਾ ਕਰਣ ਲਈ ਤਿਆਰ ਹੋਜੇ ਸਰਕਾਰ : ਅਵਿਨਾਸ਼ ਸ਼ਰਮਾ
Sunday, March 14, 2021
0