ਬਾਬੂ ਰਜਬ ਅਲੀ ਪੁਰਸਕਾਰ ਨਾਲ ਸਨਮਾਨਿਤ ਕਵੀਸ਼ਰ ਕੁਲਵੰਤ ਸਿੰਘ ਸੈਦੋਕੇ
ਗਾਇਕੀ ਮੁਕਾਬਲੇ ‘ਚ ਪਹਿਲੇ ਸਥਾਨ ਤੇ ਰਹੀ ਗਾਇਕਾ ਸਿਮਰਨ ਬੁਮਰਾਹ

ਸ੍ਰੀ ਮੁਕਤਸਰ ਸਾਹਿਬ - ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਤੀਸਰਾ ਸਲਾਨਾ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਸਥਾਨਕ ਬੂੜਾ ਗੁੱਜਰ ਰੋਡ ਤੇ ਸਥਿਤ ਰੇਨੂੰ ਪੈਲਿਸ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਸੇਸ਼ ਮਹਿਮਾਨ ਵਜੋਂ ਗੁਰਦੀਪ ਸਿੰਘ ਬਰਾੜ ਸਕੱਤਰ ਮਾਰਕੀਟ ਕਮੇਟੀ ਬਰੀਵਾਲਾ ਨੇ ਸ਼ਿਰਕਤ ਕੀਤੀ। ਸਮਾਗਮ ਦੇ ਪਹਿਲੇ ਦੌਰ ਵਿੱਚ ਪੰਜਾਬੀ ਸਾਹਿਤ ਸਭਾ ਦੇ ਸੋਸ਼ਲ ਮੀਡੀਆ ਫੇਸਬੁੱਕ ਗਰੁੱਪ ਤੇ ਸਾਲ ਭਰ ਚੱਲੇ ਮਹਾਂ ਕਾਵਿ ਘੋਲ ਮੁਕਾਬਲਾ-2 ਦੇ ਪ੍ਰਤੀਯੋਗੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਅਤੇ ਆਖਰੀ ਨਤੀਜੇ ਵਿੱਚੋਂ ਪਹਿਲੇ ਸਥਾਨ ਤੇ ਰਹੇ ਲੇਖਕ ਕੁਲਵੰਤ ਸਿੰਘ ਸੈਦੋਕੇ ਨੂੰ ਬਾਬੂ ਰਜਬ ਅਲੀ ਯਾਦਗਾਰੀ ਪੁਰਸਕਾਰ, ਦੂਸਰੇ ਸਥਾਨ ਤੇ ਰਣਧੀਰ ਮਾਹਲਾ ਨੂੰ ਚਰਨ ਸਿੰਘ ਸਫ਼ਰੀ ਯਾਦਗਾਰੀ ਪੁਰਸਕਾਰ ਅਤੇ ਤੀਸਰੇ ਸਥਾਨ ਤੇ ਰਹੇ ਜਸਵਿੰਦਰ ਸਿੰਘ ‘ਕਿੰਦਾ ਯਾਰ’ ਨੂੰ ਬਲਵੀਰ ਚੰਦ ਭੁਪਾਲ ਯਾਦਗਾਰੀ ਪੁਰਸਕਾਰ ਨਾਲ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਦੇ ਫੇਸਬੁੱਕ ਗਰੁੱਪ ਵਿੱਚ ਹੀ ਸਾਲ ਭਰ ਚੱਲੇ ਗਾਇਕੀ ਮੁਕਾਬਲੇ ‘ਸੁਰ ਸੁਲਤਾਨ’ ਵਿੱਚ ਟਾੱਪ-10 ਤੇ ਰਹੇ ਗਾਇਕਾਂ ਦੁਆਰਾ ਗੀਤ ਗਾਇਣ ਕੀਤੇ ਗਏ। ਗਾਇਕੀ ਮੁਕਾਬਲੇ ਵਿੱਚੋਂ ਗਾਇਕਾ ਸਿਮਰਨ ਬੁਮਰਾਹ ਨੇ ਪਹਿਲਾ, ਅਮਨ ਵੀਨੂੰ ਨੇ ਦੂਸਰਾ ਅਤੇ ਪ੍ਰਭਦੀਪ ਗਿੱਲ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਵਿਸੇਸ਼ ਸਨਮਾਨ ਪ੍ਰਾਪਤ ਕੀਤੇ। ਕਵੀ ਦਰਬਾਰ ਵਿੱਚ ਕਵਿਤਾ ਦੀ ਪੇਸ਼ਕਾਰੀ ਕਰਨ ਵਾਲੇ ਹਰੇਕ ਲੇਖਕ ਨੂੰ ਪੰਜਾਬੀ ਸਾਹਿਤ ਸਭਾ ਵੱਲੋਂ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮ ਨਾਵਲਕਾਰ ਪਰਮਜੀਤ ਕਮਲਾ ਦੇ ਪੰਜ ਨਾਵਲ ‘ਦਰਦ, ‘ਵਫਾ, ‘ਕੌਣ ਜਿੱਤਿਆ, ‘ਪਵਿੱਤਰ ਖੂਨੀ, ‘ਕੌਣ ਦਿਲਾਂ ਦੀਆਂ ਜਾਣੇ’, ਨਾਵਲਕਾਰ ਰੂਪ ਸਿੰਘ ਦਿੱਲੀ ਦਾ ਨਾਵਲ ‘ਹਵਾਵਾਂ ਦੇ ਖਿਲਾਫ’, ਅਮਰਜੀਤ ਕੌਰ ਮੋਰਿੰਡਾ ਦੀ ਪੁਸਤਕ ‘ਸੁੱਚੇ ਮੋਤੀ’, ਅਤੇ ਗੁਰਬਾਜ ਗਿੱਲ ਦੇ ‘ਜਸਟ ਪੰਜਾਬੀ’ ਮੈਗਜ਼ੀਨ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਲੇਖਕ ਜਸਵਿੰਦਰ ਸੰਧੂ ਨੂੰ ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ, ਰਛਪਾਲ ਗਰੇਵਾਲ ਨੂੰ ਫੁਲੇਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਤੀਰਥ ਸਿੰਘ ਕਮਲ ਨੂੰ ਮੋਦਨ ਸਿੰਘ ਲੋਹੀਆ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਹਰਦੇਵ ਹਮਦਰਦ, ਜਨਰਲ ਸਕੱਤਰ ਕੁਲਵੰਤ ਸਰੋਤਾ, ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ, ਕਵੀਸ਼ਰ ਦਰਸ਼ਨ ਸਿੰਘ ਭੰਮੇ, ਗੀਤਕਾਰ ਜਨਕ ਸੰਗਤ, ਚੌ: ਅਮੀ ਚੰਦ, ਬਲਦੇਵ ਇਕਵੰਨ, ਰਾਜਵਿੰਦਰ ਰਾਜਾ, ਸਰਦੂਲ ਸਿੰਘ ਬਰਾੜ, ਜਸਪਾਲ ਵਧਾਈਆਂ, ਗੁਰਦੇਵ ਘਾਰੂ, ਬਿੱਕਰ ਸਿੰਘ ਵਿਯੋਗੀ, ਸੁਖਵਿੰਦਰ ਕੌਰ ਸੁੱਖੀ, ਸੰਤੋਸ਼ ਕੁਮਾਰੀ, ਜਗਤਾਰ ਵਿਰਕ, ਚੂਹੜ ਸਿੰਘ ਖੋਖਰ, ਪ੍ਰਵੀਨ ਸਿਰਸਾ, ਬਲਵਿੰਦਰ ਸਿੰਘ ਰਾਜ਼, ਸਮਸ਼ੇਰ ਮੱਲੀ, ਹਰੀਸ਼ ਪਟਿਆਲਵੀ, ਰਿਪੂਦਮਨ ਸ਼ਰਮਾ, ਹੀਰਾ ਸਿੰਘ ਤੂਤ, ਲਖਵਿੰਦਰ ਸ਼ਰੀਂਹਵਾਲਾ, ਬਲਕਾਰ ਭਾਈਰੂਪਾ, ਗੁਰਦੀਪ ਡੱਬਵਾਲੀ, ਰਾਜ ਦਵਿੰਦਰ, ਪ੍ਰੋ: ਦਾਤਾਰ ਸਿੰਘ, ਗੁਰਪ੍ਰੀਤ ਮਾਨ ਮੌੜ, ਵਰਿੰਦਰ ਮਹਿਤਾ, ਸਤੀਸ਼ ਮਹਿਤਾ, ਸੁਖਵਿੰਦਰ ਸਾਰੰਗ, ਅਮਰਜੀਤ ਕੌਰ ਮੋਰਿੰਡਾ, ਬਿੰਦਰ ਮਾਨ, ਗੁਰਾਮਹਿਲ ਭਾਈਰੂਪਾ, ਮਨਪ੍ਰੀਤ ਸਰੋਤਾ ਸੌਗਾਤ ਰਿਕਾਰਡਜ਼, ਧਰਮ ਪ੍ਰਵਾਨਾ, ਫਤਿਹ ਰੰਧਾਵਾ, ਗੁਰਕੀਰਤ ਔਲਖ, ਜਸਵਿੰਦਰ ਸੰਧੂ, ਜੋਬਨ ਮੋਤਲੇਵਾਲਾ, ਗਾਇਕ ਜਸਕਰਨ ਮੰਡ, ਗਾਇਕਾ ਮਨਦੀਪ ਕੌਰ, ਗਾਇਕਾ ਰੇਸ਼ਮਾ, ਗਾਇਕਾ ਆਰ.ਦੀਪ ਕੌਰ, ਨਿੰਦਰ ਕੋਟਲੀ, ਗੁਰਲਾਲ ਸਿੰਘ, ਸੁਖਦੇਵ ਭਾਮ ਵਾਲਾ, ਰਛਪਾਲ ਗਰੇਵਾਲ, ਜੱਗਾ ਸਿੰਘ ਰੱਤੇਵਾਲਾ, ਵਤਨਵੀਰ ਜਖ਼ਮੀ, ਸ਼ਿਵ ਨਾਥ ਦਰਦੀ, ਸਿਕੰਦਰ ਚੰਦ ਭਾਨ ਸਮੇਤ ਵੱਡੀ ਗਿਣਤੀ ‘ਚ ਸਾਹਿਤਕਾਰ ਹਾਜਰ ਸਨ। ਸਮਾਗਮ ਦਾ ਸਿੱਧਾ ਪ੍ਰਸਾਰਣ ਮਿਊਜ਼ਿਕ ਪੁਆਇੰਟ ਚੈਨਲ ਤੇ ਗਾਇਕ ਬੂਟਾ ਸੋਨੀ ਵੱਲੋਂ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਗੀਤਕਾਰ ਹਰੀਸ਼ ਪਟਿਆਲਵੀ ਅਤੇ ਕੁਲਵੰਤ ਸਰੋਤਾ ਨੇ ਬਾਖੂਬੀ ਨਿਭਾਇਆ।

Post a Comment

bttnews

{picture#https://1.bp.blogspot.com/-oirJNfu95cM/YOK4900dj6I/AAAAAAAAJls/7h_PHzP6O0cJXoVL9h4xvnL7LJ7EzOr3gCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline} {linkedin#https://www.linkedin.com/company/bttnews} {youtube#https://www.youtube.com/channel/UCy13f3egtdAPzARVj1RKlHA}

For Ads

For Ads Click Hare

Contact Form

Name

Email *

Message *

Powered by Blogger.