ਅਧਿਆਪਕਾਂ ਦਾ ਉਜਾੜਾ ਮਨਜ਼ੂਰ ਨਹੀਂ: ਸਾਂਝਾ ਅਧਿਆਪਕ ਮੋਰਚਾ

ਸ੍ਰੀ ਮੁਕਤਸਰ ਸਾਹਿਬ: ਸਿੱਖਿਆ ਵਿਭਾਗ ਵੱਲੋਂ ਬਦਲੀ ਪ੍ਰਕਿਰਿਆ ਦੌਰਾਨ ਪੰਜਾਬ ਦੇ ਸਕੂਲਾਂ ਵਿੱਚੋਂ ਸਾਰੇ ਕਾਡਰਾਂ ਦੀਆਂ ਵੱਡੀ ਗਿਣਤੀ ਵਿਚ ਖਾਲੀ ਅਸਾਮੀਆਂ ਨੂੰ ਛੁਪਾਉਣ ਅਤੇ ਅਧਿਆਪਕਾਂ ਵਿੱਚ ਉਨ੍ਹਾਂ ਦੀ ਅਸਾਮੀ ਸਰਪਲੱਸ ਹੋਣ ਦਾ ਡਰ ਪੈਦਾ ਕਰਨ ਖਿਲਾਫ ਅੱਜ ਜ਼ਿਲ੍ਹਾ ਸਿੱਖਿਆ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਫੂਕੀ ਗੲੀ।ਜ਼ਿਲ੍ਹਾ ਆਗੂਆਂ ਮਨੋਹਰ ਲਾਲ ਸ਼ਰਮਾ, ਪਵਨ ਕੁਮਾਰ, ਪਰਗਟ ਜੰਬਰ ਅਤੇ ਮੇਘਇੰਦਰ ਸਿੰਘ ਨੇ  ਪੰਜਾਬ ਸਰਕਾਰ ਪਾਸੋਂ ਅਧਿਆਪਕਾਂ ਦੇ ਉਜਾੜੇ ਦੀ ਨੀਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਖਰੀ ਸਾਹਾਂ ਤੇ ਚੱਲ ਰਹੀ ਸਰਕਾਰੀ ਸਿੱਖਿਆ ਦਾ ਪੂਰਨ ਤੌਰ ਤੇ ਭੋਗ ਪਾ ਕੇ ਗਰੀਬਾਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਸਟਰੀ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਦਾ ਉਜਾੜਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਇਸੇ ਤਰ੍ਹਾਂ ਹੀ ਪੰਜਾਬ ਵਿੱਚ ਆਨ ਲਾਇਨ ਬਦਲੀ ਪ੍ਰਕਿਰਿਆ ਦੇ ਨਾਂ ਤੇ ਸਕੂਲਾਂ ਵਿਚੋਂ ਪੋਸਟਾਂ ਖਤਮ ਕਰਕੇ ਰੈਸਨਲਾਈਜੇਸ਼ਨ ਦੇ ਏਜੰਡੇ ਨੂੰ ਲੁਕਵੇਂ ਰੂਪ ਵਿਚ ਲਾਗੂ ਕਰਨ, ਮਿਡਲ ਸਕੂਲਾਂ ਵਿਚੋਂ 228 ਪੀ ਟੀ ਆਈਜ਼ ਨੂੰ ਧੱਕੇ ਨਾਲ ਅਸਾਮੀ ਸਹਿਤ ਸ਼ਿਫਟ ਕਰਨ ਦੀਆਂ ਅਸਾਮੀਆਂ ਖਤਮ ਕਰਨ ਲਈ ਚਾਲਾਂ ਖੇਡੀਆਂ ਜਾ ਰਹੀਆਂ ਹਨ।ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ  ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਅੰਜੂ ਗੁਪਤਾ ਅਤੇ ਪ੍ਰਭਜੋਤ ਕੌਰ ਨੂੰ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਰੋਸ ਪੱਤਰ ਸੌਂਪਿਆ ਗਿਆ। ਇਸ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਆਗੂਆਂ ਨੇ ਪ੍ਰਾਇਮਰੀ ਵਿਭਾਗ ਵਿੱਚ 1904 ਹੈੱਡ ਟੀਚਰਾਂ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕਰਨ, ਸਾਰੇ ਕਾਡਰਾਂ ਦੀਆਂ ਪੈਡਿੰਗ ਤਰੱਕੀਆਂ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਲੰਮੇ ਸਮੇਂ ਤੋਂ ਪੈਡਿੰਗ ਡੀ ਏ ਦੀ ਕਿਸ਼ਤਾਂ ਜਾਰੀ ਕਰਨ ਦੀਆਂ ਮੰਗਾਂ ਨੂੰ ਫਿਰ ਤੋਂ ਦੁਹਰਾਇਆ ਅਤੇ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ, ਨਵਦੀਪ ਸਿੰਘ, ਪ੍ਰਮਾਤਮਾ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਲਖਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਜਸਵਿੰਦਰ ਝਬੇਲਵਾਲੀ, ਬਲਵਿੰਦਰ ਸਿੰਘ ਥਾਂਦੇਵਾਲਾ,  ਸੁਦਰਸ਼ਨ ਜੱਗਾ ਤੋਂ ਇਲਾਵਾ ਰਾਜਵਿੰਦਰ ਸਿੰਘ, ਪਵਨ ਚੌਧਰੀ,ਰਵੀ ਕੁਮਾਰ, ਸੰਜੇ ਕੁਮਾਰ, ਸੁਮੇਸ਼ ਕੁਮਾਰ, ਸੁਰਜੀਤ ਸਿੰਘ ਅਤੇ  ਹਰਬਖਸ਼ ਬਹਾਦਰ ਵੀ ਸ਼ਾਮਲ ਹੋਏ।


Post a Comment

bttnews

{picture#https://1.bp.blogspot.com/-oirJNfu95cM/YOK4900dj6I/AAAAAAAAJls/7h_PHzP6O0cJXoVL9h4xvnL7LJ7EzOr3gCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline} {linkedin#https://www.linkedin.com/company/bttnews} {youtube#https://www.youtube.com/channel/UCy13f3egtdAPzARVj1RKlHA}

For Ads

For Ads Click Hare

Contact Form

Name

Email *

Message *

Powered by Blogger.