ਸ੍ਰੀ ਮੁਕਤਸਰ ਸਾਹਿਬ : ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਅਤੇ ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਨੇ ਸਮਰਥਕਾਂ ਸਮੇਤ ਸ਼ੁੱਕਰਵਾਰ ਨੂੰ ਸੁਰਗਾਪੁਰੀ ਮੁੱਹਲੇ ਵਿੱਚ ਸਾਬਕਾ ਵਿਧਾਇਕ ਕਰਨ ਕੌਰ ਬਰਾਡ਼ ਦਾ ਪੁਤਲਾ ਫੂੰਕਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕਰਨ ਕੌਰ ਬਰਾਡ਼ ਅਤੇ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਸੀ।

ਨਾਲ ਹੀ ਬੀਬੀ ਕਰਨ ਕੌਰ ਬਰਾਡ਼ ਦਾ ਪਿੱਟ ਸਿਆਪਾ ਵੀ ਕੀਤਾ। ਜ਼ਿਕਰਯੋਗ ਹੈ ਕਿ ਗੋਨਿਆਣਾ ਰੋਡ ਗਲੀ ਨੰਬਰ 5 ਸਮੇਤ ਵਾਰਡ ਦੇ ਹੋਰ ਵਿਕਾਸ ਕੰਮ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਪਾਸ਼ਾ ਬੀਤੇ ਵੀਰਵਾਰ ਦੂਲਹੇ ਵਾਂਗ ਸਿਹਰਾ ਬੰਨ ਕੇ ਨਗਰ ਕੌੰਸਲ ਮੁਹਰੇ ਪ੍ਰਦਰਸ਼ਨ ਕਰਨ ਪਹੁੰਚ ਗਏ ਸਨ। ਜਿੱਥੇ ਉਨਾਂ ਨਗਰ ਕੌਂਸਲ ਮੁਕਤਸਰ ਸਾਹਿਬ ਦੇ ਅਧਿਕਾਰੀਆਂ ਦੇ ਸੋਮਵਾਰ ਤੱਕ ਕੰਮ ਸ਼ੁਰੂ ਕਰਨ ਦਾ ਭਰੋਸਾ ਦੇਣ ਤੇ ਧਰਨਾ ਸਮਾਪਤ ਕਰ ਦਿੱਤਾ ਸੀ। ਅਤੇ ਕਿਹਾ ਸੀ ਕਿ ਸੋਮਵਾਰ ਤੱਕ ਵਿਕਾਸ ਕੰਮ ਸ਼ੁਰੂ ਨਾ ਹੋਣ ਤੇ ਮੰਗਲਵਾਰ ਨੂੰ ਆਪਣੇ ਵਾਰਡ ਵਿੱਚ ਮਰਨ ਵਰਤ ਤੇ ਬੈਠ ਜਾਣ ਦੀ ਚਿਤਾਵਨੀ ਦਿੱਤੀ ਸੀ। ਇਹੀ ਨਹੀਂ ਮੰਗਲਵਾਰ ਤੱਕ ਵਾਰਡ ਵਿੱਚ ਵੱਖ-ਵੱਖ ਥਾਵਾਂ ਤੇ ਕਰਨ ਕੌਰ ਬਰਾਡ਼ ਦੇ ਪੁਤਲੇ ਫੂੱਕੇ ਜਾਣ ਦਾ ਫੈਸਲਾ ਵੀ ਕੀਤਾ ਸੀ। ਇਸੇ ਲਡ਼ੀ ਵਜੋਂ ਅੱਜ ਕਰਨ ਕੌਰ ਬਰਾਡ਼ ਖਿਲਾਫ ਇਹ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਪਾਸ਼ਾ ਨੇ ਕਿਹਾ ਕਿ ਕਾਂਗਰਸੀ ਆਗੂ ਕਰਨ ਕੌਰ ਬਰਾੜ ਲੋਕਤੰਤਰ ਦਾ ਘਾਣ ਕਰ ਰਹੀ ਹੈ। ਸਰਕਾਰ ਦੀ ਸ਼ਹਿ ਤੇ ਚੁਣੇ ਹੋਏ ਨੁਮਾਇੰਦਿਆਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿੰਮਾ ਪ੍ਰਧਾਨ, ਬਿੰਦਰ ਮਿਸਤਰੀ, ਬਿੱਟੂ ਮਾਨ, ਗੁਰਮੀਤ ਕਿੰਗਰਾ, ਸ਼ਮਿੰਦਰ ਸਿੰਘ, ਤਿਲਕ ਰਾਜ, ਰਾਣਾ ਮਾਨ, ਕਰਮਜੀਤ ਕੌਰ, ਪਿ੍ਤਪਾਲ ਸਿੰਘ, ਮਹਾਂਵੀਰ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਸੁਰਗਾਪੁਰੀ ਵਾਸੀ ਹਾਜ਼ਰ ਸਨ।


Post a Comment

Contact Form

Name

Email *

Message *

Powered by Blogger.