ਸੇਵਾਵਾਂ ਬਦਲੇ ਮਿਲ ਚੁਕਿਆ ਹੈ ਨੈਸਨਲ ਐਵਾਰਡ
ਸ੍ਰੀ ਮੁਕਤਸਰ ਸਾਹਿਬ, 3 ਮਾਰਚ : ਸਥਾਨਕ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਅਧੀਨ ਬਤੌਰ ਸੁਪਰਵਾਈਜਰ ਵਜੋਂ ਸੇਵਾਵਾਂ ਨਿਭਾ ਰਹੇ ਸ੍ਰੀ ਮਤੀ ਨਗਿੰਦਰ ਪਾਲ ਕੌਰ ਦੀ ਸੇਵਾ ਮੁਕਤੀ ਤੇ ਸਾਨਦਾਰ ਸੇਵਾਵਾਂ ਬਦਲੇ ਸਨਮਾਨ ਸਮਾਰੋਹ ਕੀਤਾ ਗਿਆ।ਸਮਾਰੋਹ ਵਿੱਚ ਬੋਲਦਿਆਂ ਪ੍ਰੋਜੈਕਟ ਅਫਸਰ ਪੰਕਜ ਕੁਮਾਰ ਨੇ ਉਨ੍ਹਾਂ ਵੱਲੋਂ 32 ਸਾਲ ਆਂਗਨਵਾੜੀ ਵਰਕਰ ਅਤੇ 6 ਸਾਲ ਸੁਪਰਵਾਈਜਰ ਵਜੋਂ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ। ਉਹਨਾਂ ਦੱਸਿਆ ਕਿ ਸੇਵਾ ਮੁਕਤ ਹੋ ਰਹੇ ਸੁਪਰਵਾਈਜਰ ਸ੍ਰੀ ਮਤੀ ਨਗਿੰਦਰ ਪਾਲ ਕੌਰ ਨੂੰ 1991 ਵਿੱਚ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਉੱਤਮ ਆਂਗਨਵਾੜੀ ਵਰਕਰ ਦਾ ਨੈਸਨਲ ਐਵਾਰਡ ਹਾਸਲ ਕਰਨ ਦਾ ਮਾਣ ਵੀ ਹਾਸਲ ਹੈ। ਸਮਾਰੋਹ ਵਿੱਚ
ਬੋਲਦਿਆਂ ਸੁਪਰਵਾਈਜਰ ਕੁਲਦੀਪ ਕੌਰ, ਸੁਰਿੰਦਰ ਕੌਰ ਤੇ ਆਂਗਨਵਾੜੀ ਮੁਲਾਜਮ ਆਗੂ ਛਿੰਦਰਪਾਲ ਕੌਰ ਥਾਂਦੇ ਵਾਲਾ ਨੇ ਆਖਿਆ ਕਿ ਉਹਨਾਂ ਨੇ ਆਪਣੀ ਸਾਰੀ ਸਰਕਾਰੀ ਸੇਵਾ ਵਿੱਚ ਵਿਭਾਗੀ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਨਿਮਰਤਾ,ਇਮਾਨਦਾਰੀ ਆਦਿ ਮਾਨਵੀ ਗੁਣਾਂ ਨੂੰ ਪਹਿਲ ਦਿੱਤੀ ਹੈ।ਆਪਣੇ ਸਹਿ ਕਰਮੀਆਂ ਨਾਲ ਸਹਿਯੋਗ ਤੇ ਬਾਲਾਂ ਦੀ ਸੱਚੀ ਸੇਵਾ ਨੂੰ ਅਪਣਾਇਆ ਹੈ।ਸਮਾਰੋਹ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਪਰਿਵਾਰਕ ਮੈਂਬਰ ਤੇ ਕਿਸਾਨ ਆਗੂ ਗੁਰਾਂਦਿੱਤਾ ਸਿੰਘ ਭਾਗਸਰ ਨੇ ਕੀਤਾ।ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ,ਕੁਲਦੀਪ ਕੌਰ, ਜੈ ਲਤਾ, ਸਤਵੀਰ ਕੌਰ,ਪਵਨ ਕੁਮਾਰ,ਬਲਦੇਵ ਸਿੰਘ,ਕੁਲਬੀਰ ਸਿੰਘ ਭਾਗਸਰ ਤੇ ਮਲਕੀਤ ਕੌਰ ਵੀ ਹਾਜਰ ਸਨ।