ਐਸ.ਐਸ.ਪੀ ਡੀ ਸੁਡਰਵਿਲੀ IPS ਜੀ ਵੱਲੋਂ ਸਰਟੀਫਿਕੇਟ ਵੰਡ ਕੇ ਅਤੇ ਡਿਸਕ ਲਗਾ ਕੇ ਪੁਲਿਸ ਮਲਾਜਮਾ ਨੂੰ ਦਿੱਤੀ ਵਧਾਈ
ਸ੍ਰੀ ਮੁਕਤਸਰ ਸਾਹਿਬ :ਕਰੋਨਾ ਵਾਇਰਸ ਬਿਮਾਰੀ ਕਾਰਨ ਲੱਗੇ ਲਾਕਡਉਣ ਦੌਰਾਨ ਜਿਲ੍ਹਾਂ ਪੁਲਿਸ ਦੀਆਂ ਅਲੱਗ ਅਲ਼ੱਗ ਪੁਲਿਸ ਟੀਮਾਂ ਵੱਲੋਂ ਕਰੋਨਾ ਵਾਇਰਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜਾਗਰੂਕ ਕਰਨ ਦੇ ਨਾਲ ਨਾਲ ਮਾਸਕ ਵੀ ਵੰਡੇ ਅਤੇ ਜਿੱਥੇ ਲੋਕਾਂ ਦੀ ਸੁਰੱਖਿਆਂ ਕੀਤੀ ਗਈ ਉੱਥੇ ਹੀ ਲੋਕਾਂ ਦੇ ਘਰਾਂ ਅੰਦਰ ਰਸਦ, ਦਵਾਈਆਂ, ਬੀਮਾਰ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸੇ ਸਬੰਧ ਵਿੱਚ ਡੀ.ਸੁਡਰਵਿਲੀ ਆਈ.ਪੀ.ਐਸ. ਨੇ ਜਾਣਕਾਰੀ ਦਿੱਤੀ ਕੇ ਜਿਲਾ ਪੁਲਿਸ ਦੇ ਏ.ਐਸ.ਆਈ ਗੁਰਜੰਟ ਸਿੰਘ ਜਟਾਣਾ, ਏ.ਐਸ.ਆਈ ਕਾਸਮ ਅਲੀ, ਸੀ.ਸਿਪਾਹੀ ਹਰਪ੍ਰੀਤ ਸਿੰਘ, ਹੌਲਦਾਰ ਸਜੀਵ ਕੁਮਾਰ, ਸੀ.ਸਿਪਾਹੀ ਗੁਰਸੇਵਕ ਸਿੰਘ ਅਤੇ ਲੇਡੀ. ਸਿਪਾਹੀ ਜਿੰਦੋਂ ਰਾਣੀ ਨੂੰ ਆਪਣੀ ਰੋਜਾਨਾ ਡਿਊਟੀ ਨਾਲ ਨਾਲ ਵੱਖਰੇ ਤੌਰ ਤੇ ਲੋਕਡਾੳਨ ਦੌਰਾਨ ਲੋਕਾਂ ਦੀ ਮੱਦਦ ਕਰਨ ਤੇ ਦਿਨਕਰ ਗੁਪਤਾ ਡੀ.ਜੀ.ਪੀ ਪੰਜਾਬ ਸਾਹਿਬ ਵੱਲੋਂ ਪੁਲਿਸ ਮੁਲਜ਼ਮਾਂ ਨੂੰ `ਡੀ.ਜੀ.ਪੀ ਆਨਰ ਫਾਰ ਇਗਜੈਂਪਲਰੀ ਸੇਵਾ ਟੂ ਸੁਸਾਇਟੀ` ਐਵਾਰਡ ਡੀ.ਜੀ.ਪੀ ਡਿਸਕ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਵੱਲੋਂ ਇੰਨਾਂ ਪੁਲਿਸ ਮੁਲਾਜ਼ਮਾਂ ਨੂੰ ਸਰਟੀਫਿਕੇਟ ਅਤੇ ਡਿਸਕ ਲਗਾ ਕੇ ਦਿਨਕਰ ਗੁਪਤਾ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਅੱਗੇ ਤੋਂ ਵੀ ਤਨਦੇਹੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਮੇਲ ਸਿੰਘ ਐਸ.ਪੀ (ਐਚ), ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ (ਐਚ), ਏ.ਐਸ.ਆਈ ਬਲਜਿੰਦਰ ਸਿੰਘ, ਏ.ਐਸ.ਆਈ ਮੱਖਣ ਸਿੰਘ ਹਾਜ਼ਰ ਸਨ।