[ads-post]


ਸ੍ਰੀ ਮੁਕਤਸਰ ਸਾਹਿਬ : ਡੀ ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾਂ ਅੰਦਰ ਨਸ਼ਿਆਂ ਖਿਲਾਫ ਵਿੱਡੀ ਗਈ ਮੁਹਿਮ ਦੋਰਾਨ ਮਿਲੀਆਂ ਹਦਾਇਤਾ ਮੁਤਾਬਿਕ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਅਤੇ ਹਰਵਿਿੰਦਰ ਸਿੰਘ ਚੀਮਾ ਡੀ.ਐਸ.ਪੀ (ਐਚ) ਦੀ ਅਗਵਾਈ ਹੇਠ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ 23400 ਨਸ਼ੀਲੀਆਂ ਗੋਲੀਆ ਸਮੇਤ 02 ਵਿਅਕਤੀ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ । ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਪਾਰਟੀ  ਬ੍ਰਾਏ ਗਸ਼ਤ ਵਾ ਨਾਕਾਬਦੀ ਨਜਦੀਕ ਡਾ: ਅੰਬੇਦਕਰ ਚੌਕ ਨਜਦੀਕ ਬੱਸ ਅੱਡਾ ਸ:ਮ:ਸ ਮੋਜੂਦ ਸੀ ਤਾਂ ਸਾਹਮਣੇ ਤੋਂ ਇੱਕ ਕਾਰ ਸਵਿਫਟ ਡਜਾਇਰ ਨੰਬਰੀ  PB-30T-7591 ਜ਼ੋ ਮਲੋਟ ਦੀ ਤਰਫੋ ਆ ਰਹੀ ਸੀ ਜਿਸ ਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ ਜਿਸ ਨੂੰ ਪੁਲਿਸ ਪਾਰਟੀ ਦੁਆਰਾ ਸ਼ੱਕ ਦੇ ਅਧਾਰ ਤੇ ਰੋਕ ਕਾਰ ਵਿੱਚ ਸਵਾਰ ਵਿਅਕਤੀਆ ਦੇ ਨਾਮ ਪੁੱਛਿਆ ਤਾਂ ਡਰਾਇਵਰ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਮਨਦੀਪ ਕੁਮਾਰ ਪੁੱਤਰ ਸਤਪਾਲ ਵਾਸੀ ਜੰਡੋਕੇ ਦੱਸਿਆ ਅਤੇ ਕੰਡਕਟ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਪ੍ਰਗਟ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਬੁੱਢੀਮੱਲ ਦੱਸਿਆ। ਮੌਕੇ ਤੇ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਡ) ਦੀ ਨਿਗਰਾਨੀ ਹੇਠ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਕੰਡਕਟਰ ਸਾਇਡ ਦੇ ਹੈਠਾ ਫਰਸ਼ ਦੇ ਥੱਲੇ ਵਾਲੇ ਪਾਸੇ ਬਣੇ ਹੋਏ ਆਰਜੀ ਰਖਣੇ ਨੂੰ ਚੈਕ ਕੀਤਾ ਤਾਂ ਉਸ ਵਿੱਚੋ ਇੱਕ ਮੋਮੀ ਲਿਫਾਫਾ ਰੰਗ ਕਾਲਾ ਬ੍ਰਾਮਦ ਹੋਇਆ, ਬ੍ਰਾਮਦਾ ਲਿਫਾਫੇ ਨੂੰ ਬਾਹਰ ਕੱਢ ਕੇ ਖੋਲ ਕੇ ਚੈਕ ਕੀਤਾ ਤਾਂ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ ਨਸ਼ੀਲੀਆਂ ਗੋਲੀਆਂ ਮਾਰਕਾ Diphenoxylate Hydrochloride & Atropine Sulphate Tablets IP Lomotil ਜਿੰਨ੍ਹਾ ਦਾ ਬੈਚ ਨੰਬਰ 03L20054 MFG Dt. 08/2020 Expiry Dt. 07/2023 ਹੈ ਨਸ਼ੀਲੀਆਂ ਗੋਲੀਆਂ ਦੇ ਪੱਤਿਆਂ ਦੀ ਗਿਣਤੀ ਕਰਨ ਪਰ ਕੁੱਲ 390 ਪੱਤੇ ਹਰੇਕ ਪੱਤੇ ਵਿੱਚ 60 ਗੋਲੀਆਂ ਕੁੱਲ 23,400 ਗੋਲੀਆਂ  ਬ੍ਰਾਮਦ ਹੋਈਆਂ।  ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰ: 82 ਮਿਤੀ 09.04.2021 ਅਧੀਨ ਧਾਰਾ: 22ਸੀ /61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ਼ ਰਜਿਸ਼ਟਰ ਕਰ ਮਨਦੀਪ ਕੁਮਾਰ ਪੁੱਤਰ ਸਤਪਾਲ ਵਾਸੀ ਜੰਡੋਕੇ ਅਤੇ ਪ੍ਰੀਤਮ ਸਿੰਘ ਵਾਸੀ ਪਿੰਡ ਬੁੱਢੀਮੱਲ ਨੂੰ ਤਿੰਨ ਮੋਬਾਇਲ ਫੋਨ ਅਤੇ  ਕਾਰ ਸਵਿਫਟ ਡਜਾਇਰ ਨੰਬਰੀ  PB-30T-7591  ਸਮੇਤ ਕਾਬੂ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਿਸ ਦੀ ਪੁਲਿਸ ਦੋਸ਼ੀਆਂ ਦਾ ਪੁਲਿਸ ਰਮਾਂਡ ਲੈ ਕੇ ਡੁਘਾਈ ਨਾਲ ਪੁੱਛ ਗਿੱਛ ਕਰੇਗੀ ਜਿਹੜ੍ਹਾ ਕਿ ਇਹ ਨਸ਼ੀਲੀਆ ਗੋਲੀਆਂ ਕਿੱਥੋ ਲੈ ਕੇ ਆਏ ਹਨ ਸਪਲਾਈ ਕਰਨੀਆਂ ਸਨ।

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.