Type Here to Get Search Results !

ਨਾਮਵਰ ਲੇਖਿਕਾ ਬੀਬੀ ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ ਲੋਕ- ਅਰਪਣ

ਚੰਡੀਗੜ, 18 ਅਪਰੈਲ (ਪ੍ਰੀਤਮ ਲੁਧਿਆਣਵੀ) : ਪੰਜਾਬੀ ਲੇਖਕ ਸਭਾ ਚੰਡੀਗੜ੍ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਵਾਰਤਿਕ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ  ਸਮਾਗਮ ਦੀ ਪ੍ਰਧਾਨਗੀ ਪ੍ਰੋ . ਮਨਜੀਤ ਸਿੰਘ ਵੱਲੋਂ ਕੀਤੀ ਗਈ ਪ੍ਰਧਾਨਗੀ ਮੰਡਲ ਵਿੱਚ ਉਹਨਾਂ ਦੇ ਨਾਲ਼ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ, ਆਲ ਇੰਡੀਆ ਰੇਡੀਓ ਪਟਿਆਲਾ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਵੜੈਚ, ਦੋਵਾਂ ਕਿਤਾਬਾਂ ਦੀ ਲੇਖਿਕਾ ਅਤੇ ਚੰਡੀਗੜ੍ ਸਭਾ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਸ਼ਾਮਲ ਸਨ  ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਪਰੋਗਰਾਮ ਦੀ ਸ਼ੁਰੂਆਤ ਬਹੁਤ ਸ਼ਾਇਰਾਨਾ ਅੰਦਾਜ ਵਿੱਚ ਕਰਦਿਆਂ ਸਮਾਗਮ ਦੀ ਰੂਪ ਰੇਖਾ ਹਾਜਰੀਨ ਨਾਲ ਸਾਂਝੀ ਕੀਤੀ ਅਤੇ ਬਲਕਾਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰਜੀ ਆਇਆਂ ਨੂੰ’’ ਕਿਹਾਇਸ ਤੋਂ ਉਪਰੰਤ, ‘ਆਓ ਆਪਣੀ ਪੀੜੀ੍ ਹੇਠ ਸੋਟਾ ਫੇਰੀਏਦਾ ਮੁੱਖਬੰਦ ਲਿਖਣ ਵਾਲ਼ੇ ਮੂਲ ਚੰਦ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ,‘‘ਅਸਲੀ ਸਾਹਿਤ ਉਹ ਹੀ ਹੁੰਦਾ ਹੈ ਜਿਹੜਾ ਲੋਕਾਂ ਲਈ ਹੋਵੇ, ਆਮ ਲੋਕਾਂ ਦੇ ਦੁੱਖ ਦਰਦ ਤੇ ਸਮੱਸਿਆਵਾਂ ਦੀ ਤਰਜਮਾਨੀ ਕਰਦਾ ਹੋਵੇ ਅਤੇ ਸਧਾਰਨ ਲੋਕਾਂ ਦੀ ਬੋਲੀ ਸ਼ੈਲੀ ਵਿੱਚ ਲਿਖਿਆ ਗਿਆ ਹੋਵੇ ਬੀਬੀ ਪ੍ਰਭਜੋਤ ਕੌਰ ਇਸ ਪੈਮਾਨੇਤੇ ਖਰੀ ਉੱਤਰਦੀ ਹੈ ਉਸ ਦੀ ਲੇਖਣੀ ਵਿੱਚ ਸੰਵੇਦਨਾ, ਸਹਿਜਤਾ, ਚਿੰਤਨ ਅਤੇ ਕਲਾਤਮਿਕਤਾ ਹੈ  ਉਹ ਸਮਾਜਿਕ ਕੁਰੀਤੀਆਂ, ਸਿਸਟਮ ਦੀਆਂ ਊਣਤਾਈਆਂ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਜਿਕਰ ਹੀ ਨਹੀਂ ਕਰਦੀ, ਸਗੋਂ ਉਹਨਾਂ ਦੇ ਹੱਲ ਵੱਲ ਸੰਕੇਤ ਕਰਦਿਆਂ ਲੋਕਾਂ ਨੂੰ ਅਮਲੀ ਰੂਪ ਵਿੱਚ ਕੁੱਝ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ’’    ਆਖਿਰ ਵਿੱਚ ਉਸ ਨੇ ਮੈਡਮ ਢਿੱਲੋਂ ਦੇ ਨਾਲ਼ ਨਾਲ਼ ਨਵੇਂ ਲੇਖਕਾਂ ਲਈ ਕਈ ਸੁਝਾਅ ਵੀ ਪੇਸ਼ ਕੀਤੇ   ਦੂਸਰੀ ਕਿਤਾਬ ਹੱਕ ਸੱਚ ਦੀ ਆਵਾਜ, ‘ਕਿਸਾਨੀ ਮੋਰਚਾਦਾ ਮੁੱਖਬੰਦ ਲਿਖਣ ਵਾਲ਼ੇ ਅਮਰਜੀਤ ਸਿੰਘ ਵੜੈਚ ਨੇ ਆਪਣੇ ਸੰਬੋਧਨ ਵਿੱਚ ਕਿਤਾਬ ਵਿਚਲੇ ਨਿਬੰਧਾਂ ਵਿਸ਼ਿਆਂ ਅਤੇ ਉਹਨਾਂ ਦੇ ਨਿਭਾਅ ਬਾਰੇ ਖੁਲ ਕੇ ਗੱਲ ਕੀਤੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸਾਹਿਤ ਦੇ ਖੇਤਰ ਵਿੱਚ ਔਰਤਾਂ ਦਾ ਆਉਂਣਾ ਸ਼ੁਭ ਸ਼ਗਨ ਹੈ ਅਤੇ ਮੈਡਮ ਢਿੱਲੋਂ ਦਾ ਸਮੁੱਚਾ ਪਰਿਵਾਰ ਵੀ ਵਧਾਈ ਦਾ ਪਾਤਰ ਹੈ ਜਿਹੜਾ ਉਹਨਾਂ ਦੇ ਕਾਰਜ ਵਿੱਚ ਸਹਾਈ ਹੁੰਦਾ ਹੈਆਪਣੀ ਲਿਖਣ ਪ੍ਰਕਿਰਿਆ ਬਾਰੇ ਬੋਲਦਿਆਂ ਲੇਖਿਕਾ ਪ੍ਰਭਜੋਤ ਕੌਰ ਨੇ ਕਿਹਾ, ‘‘ਮੈਂ ਜੋ ਕੁੱਝ ਹੱਡੀਂ ਹੰਢਾਇਆ ਅਤੇ ਆਪਣੇ ਆਲ਼ੇ ਦੁਆਲ਼ੇ ਵੇਖਿਆ ਹੈ ਓਸੇ ਨੂੰ ਹੀ ਕਲਮ-ਬੱਧ ਕੀਤਾ ਹੈ ਇਸ ਵਿੱਚ ਮੇਰੇ ਪੇਕੇ ਅਤੇ ਸਹੁਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ, ਵਿਸ਼ੇਸ਼ ਤੌਰਤੇ ਮੇਰੇ ਜੀਵਨ ਸਾਥੀ ਬਰਗੇਡੀਅਰ ਅਮਰਜੀਤ ਸਿੰਘ ਢਿੱਲੋਂ ਦੇ ਸਹਿਯੋਗ ਦਾ’’   . . . .ਪ੍ਰੋ. ਮਨਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਲੇਖਿਕਾ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਭਖਦੇ ਮਸਲਿਆਂ ਬਾਰੇ ਕਿਹਾ, ‘‘ਦਿੱਲੀ ਦੀਆਂ ਹੱਦਾਂਤੇ ਚੱਲ ਰਿਹਾ ਜਨ ਅੰਦੋਲਨ ਇਕੱਲੇ ਕਿਸਾਨਾਂ ਦਾ ਘੋਲ਼ ਨਹੀਂ ਸਗੋਂ ਉਹ ਹਰ ਕਿਰਤੀ-ਕਾਮੇ ਅਤੇ ਆਮ ਲੋਕਾਂ ਦਾ ਅੰਦੋਲਨ ਹੈ, ਜਿਸ ਦੀ ਜਿੱਤ ਹੋਣੀ ਜਰੂਰੀ ਹੈ’’  ਅੰਤ ਵਿਚ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਪਤੰਗ ਨੇ ਹਾਜਰੀਨ ਲਈ ਧੰਨਵਾਦੀ ਸ਼ਬਦ ਕਹੇ  ਸਮਾਗਮ ਦੇ ਸਟੇਜ ਸਕੱਤਰ ਦੀ ਜਿੰਮੇਂਵਾਰੀ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ . ਮਨਜੀਤ ਸਿੰਘ ਬੱਲ, ਪਾਲ ਅਜਨਬੀ, ਜਗਦੀਪ ਕੌਰ ਨੂਰਾਨੀ, ਮਨਜੀਤ ਕੌਰ ਮੀਤ, ਰਾਜਿੰਦਰ ਕੌਰ, ਸੁਦਰਸ਼ਨ ਮਾਵੀ , ਅਮਰਜੀਤ ਸਿੰਘ ਢਿੱਲੋਂ , ਸੰਜੀਵ ਸਿੰਘ, ਅਸ਼ਵਨੀ ਅੱਤਰੀ, ਰਾਜਦੀਪ ਕੌਰ ਮੁਲਤਾਨੀ, ਅਮਨਜੋਤ ਢਿੱਲੋਂ, ਸੰਜੀਵਨ ਸਿੰਘ ਰੰਜੀਵਨ ਸਿੰਘ ਅਤੇ ਕਰਨ ਬਚਿੱਤਰ ਸਿੰਘ ਆਦਿ ਸ਼ਾਮਲ ਸਨ  ਕੁੱਲ ਮਿਲਾਕੇ ਸਮਾਗਮ ਖ਼ੂਬ ਸਫ਼ਲ ਰਿਹਾ   

Post a Comment

0 Comments
* Please Don't Spam Here. All the Comments are Reviewed by Admin.