ਸ੍ਰੀ ਮੁਕਤਸਰ ਸਾਹਿਬ : ਪੰਚਾਇਤੀ ਰਾਜ ਡਵੀਜ਼ਨ ਫਰੀਦਕੋਟ ਦੇ ਕਾਰਜਕਾਰੀ ਇੰਜੀਨੀਅਰ ਤੋਂ ਉਸ ਦੇ ਦਫਤਰ ਦੇ ਕੰਮ ਕਾਰ ਆਰਟੀਆਈ ਪਾਉਣ ਵਾਲੇ ਵਿਅਕਤੀ ਦੁਆਰਾ ਬਹਿਸਬਾਜ਼ੀ ਕੀਤੇ ਜਾਣ ਦੇ ਨਾਲ ਨਾਲ ਉਸਦੇ ਕੰਮ ਵਿਚ ਰੁਕਾਵਟ ਪਾਉਣ ਤੇ ਉਸ ਖ਼ਿਲਾਫ਼ ਅਖ਼ਬਾਰ ਵਿੱਚ ਖਬਰ ਲਗਵਾਉਣ ਦੀਆਂ ਧਮਕੀਆਂ ਦਿੱਤੇ ਜਾਣ ਦੇ ਦੋਸ਼ਾਂ ਤਹਿਤ ਫਰੀਦਕੋਟ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਸੰਤਾ ਸਿੰਘ ਨਾਰੰਗ ਤੇ ਉਸ ਦੇ ਸਾਥੀ ਸਾਹਿਲ ਪੁੱਤ ਨਰਿੰਦਰ ਕੁਮਾਰ ਨੇ ਕਾਰਜਕਾਰੀ ਇੰਜੀਨੀਅਰ ਮਹੇਸ਼ ਗਰਗ ਨਾਲ ਬਦਤਮੀਜ਼ੀ ਕੀਤੀ ਅਤੇ ਉਸ ਦੇ ਦਫਤਰ ਵਿੱਚ ਉਸ ਨੂੰ ਉਸਦੇ ਖ਼ਿਲਾਫ਼ ਅਖਬਾਰ 'ਚ ਖਬਰਾਂ ਛਪਵਾਉਣ ਦੀਆਂ ਧਮਕੀਆਂ ਦਿੱਤੀਆਂ। ਇੰਜੀਨੀਅਰ ਗਰਗ ਨੇ ਦੱਸਿਆ ਕਿ ਮਨਜੀਤ ਸਿੰਘ ਉਕਤ ਉਸ ਦੇ ਦਫਤਰ ਵਿੱਚ ਅਕਸਰ ਆਉਦਾ ਸੀ ਅਤੇ ਦਫਤਰ ਦੇ ਕੰਮ ਕਾਰ ਸਬੰਧੀ ਜਾਣਕਾਰੀ ਲੈਣ ਲਈ ਆਰਟੀਆਈ ਪਾਉਂਦਾ ਸੀ। ਉਹ ਪਹਿਲਾਂ ਵੀ ਦਫਤਰ ਵਿੱਚ ਬਹਿਸਬਾਜ਼ੀ ਕਰ ਕੇ ਗਿਆ ਸੀ ਕਿ ਉਸ ਦੁਆਰਾ ਮੰਗੀ ਗਈ ਜਾਣਕਾਰੀ 'ਚ ਦੇਰੀ ਕੀਤੀ ਜਾ ਰਹੀ ਹੈ। ਪਰ 6 ਅਪ੍ਰਰੈਲ ਨੂੰ ਉਹ ਆਪਣੇ ਨਾਲ ਆਪਣੇ ਇਕ ਹੋਰ ਸਾਥੀ ਨੂੰ ਲੈ ਆਇਆ ਅਤੇ ਉਸ ਨਾਲ ਬਹਿਸਬਾਜ਼ੀ ਕਰਦੇ ਹੋਏ ਉਸ ਦੇ ਖ਼ਿਲਾਫ਼ ਅਖਬਾਰ ਵਿੱਚ ਖਬਰ ਲਵਾਉਣ ਦੀ ਧਮਕੀ ਦਿੰਦੇ ਹੋਏ ਉਸ ਦੀ ਬਦਨਾਮੀ ਕਰਨ ਲਈ ਕਹਿਣ ਲੱਗਾ । ਪੁਲਿਸ ਨੇ ਉਕਤ ਦੋਹਾਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Post a Comment

manualslide

Contact Form

Name

Email *

Message *

Powered by Blogger.