ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਸ਼ਰਾਬ,ਹੈਲੋਗ੍ਰਾਮ ਅਤੇ ਜਾਹਲੀ ਸਟਿਕਰ ਬਰਾਮਦ, ਦੋ ਗਿ੍ਰਫਤਾਰ

ਸ੍ਰੀ ਮੁਕਤਸਰ ਸਾਹਿਬ 22 ਮਈ : ਪੰਜਾਬ ਦੇ ਆਬਕਾਰੀ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਬਾਦਲ ਵਿਖੇ ਇੱਸ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਤੇ ਅਚਨਚੇਤੀ ਛਾਪਾ ਮਾਰਿਆ ਗਿਆ। ਇਸ ਮੌਕੇ ਤੇ ਪਹੁੰਚੇ ਜੁਆਇੰਟ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਇਸ ਗੈਰ ਕਾਨੂੰਨੀ ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਖਾਲੀ ਬੋਤਲਾਂ ਈ ਐਨ ਏ (ਐਕਸਟਰਾ ਨਿਊਟਰਲ ਅਲਕੋਹਲ ) 1500 ਲੀਟਰ ਸ਼ਰਾਬ, ਰਾਇਲ  ਸਟੈਗ,ਇੰਪੀਰੀਅਲ ਬਲਿਉ, ਬਲਿਉ ਲੈਗਸੀ, ਬਲਿਊ ਕੈਟ, ਰਾਇਲ ਸ਼ਾਟ, ਬਿਨਾ ਲੈਵਲ ਤੋਂ ਬੋਤਲਾਂ, ਬਿੱਗ ਬੈਰਿਲ, ਕਰਾਉਨ ਐਂਡ ਬੈਰਿਲ ਸ਼ਰਾਬ ਦੇ ਸਟਿਕਰ, ਹਰਿਆਣਾ, ਸਕਿਮ, ਦਮਨ ਅਤੇ ਦਿਊ ਦੀ ਸ਼ਰਾਬ ਦੇ ਸਟਿਕਰ, ਨਕਲੀ ਹੈਲੋਗ੍ਰਾਮ ਅਤੇ ਭਾਰੀ ਮਾਤਰੀ ਵਿੱਚ ਢੱਕਣ ਵੀ ਬਰਾਮਦ ਕੀਤੇ ਹਨ ।
ਉਹਨਾਂ ਦੱਸਿਆ ਕਿ ਇਸ ਨਜਾਇਜ ਫੈਕਟਰੀ ਦੇ ਮੈਨੇਜਰ
45 ਸਾਲਾ ਆਨੰਦ ਸ਼ਰਮਾ ਅਤੇ ਉਸਦੇ ਇੱਕ ਸ਼ਾਥੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਬਾਦਲ ਪਿੰਡ  ਦੇ ਨਜ਼ਦੀਕ ਇਕ ਬੋਟਲਿੰਗ ਪਲਾਟ ਦੀ ਆੜ ਵਿੱਚ ਅਤੇ ਬੋਟਲਿੰਗ ਪਲਾਟ ਦੀ ਮਿਲੀ ਭੁਗਤ ਨਾਲ ਇਹ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ।ਉਹਨਾਂ ਦੱਸਿਆ ਕਿ ਇਸ ਫੈਕਟਰੀ ਦੀ ਸ਼ਰਾਬ ਨੂੰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਹਲੀ ਸਟਿਕਰ ਤੇ ਹੈਲੋਗ੍ਰਾਮ ਲਗਾ ਕੇ ਇਹ ਗੈਰ ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ।ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਿਭਾਗ ਵਲੋਂ ਅੱਗੇ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਸ੍ਰੀਮਤੀ ਡੀ. ਸੁਡਰਵਿਲੀ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਵੀ  ਜਾਣਕਾਰੀ ਦਿੰਦਿਆ ਦੱਸਿਆ ਕਿ ਆਬਕਾਰੀ ਅਤੇ ਪੁਲਿਸ ਵਿਭਾਗ ਦੀ ਆਪਸੀ ਤਾਲਮੇਲ ਦੇ ਚੱਲਦਿਆਂ  ਇਸ ਨਜਾਇਜ ਸ਼ਰਾਬ ਫੈਕਟਰੀ ਦੀ ਛਾਪਾਮਾਰੀ ਕੀਤੀ ਗਈ ਹੈ ਅਤੇ ਪੁਲਿਸ ਵਿਭਾਗ ਵਲੋਂ ਬਹੁਤ ਹੀ ਬਰੀਕੀ ਨਾਲ ਛਾਣਬੀਨ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਦੋਸ਼ੀ ਪਾਏ ਜਾਣਗੇ ਉਸ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆਂ ਨਹੀਂ ਜਾਵੇਗਾ ਅਤੇ ਪੁਲਿਸ ਵਿਭਾਗ ਵਲੋਂ  ਥਾਨਾ ਲੰਬੀ ਵਿਖੇ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Post a Comment

manualslide

Contact Form

Name

Email *

Message *

Powered by Blogger.