ਜਨਤਕ ਜਥੇਬੰਦੀਆਂ ਨੇ ਕਰਨੀ ਨੂੰ ਕੀਤਾ ਸਲਾਮ


ਗਿੱਦੜਬਾਹਾ, 1 ਜੂਨ : ਮੈਡੀਕਲ ਪ੍ਰੈਕਟੀਸਨ ਐਸੋਸੀਏਸਨ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਡਾ. ਬਚਿੱਤਰ ਸਿੰਘ ਪਿਉਰੀ ਮਹੀਨਾ ਭਰ ਕੋਰੋਨਾ ਨਾਲ ਜੂਝਦਿਆਂ ਅੱਜ ਸਦਾ ਲਈ ਅਲਵਿਦਾ ਆਖ ਗਏ। ਨੇੜਲੇ ਪਿੰਡ ਪਿਉਰੀ ਦੇ ਸਮਸਾਨ ਘਾਟ ਵਿੱਚ ਜਥੇਬੰਦੀ ਦੇ ਝੰਡੇ ਵਿੱਚ ਲਪੇਟੀ ਮਿ੍ਰਤਕ ਦੇਹ ਨੂੰ ਪਰਿਵਾਰ,ਸਨੇਹੀਆਂ, ਮਜਦੂਰਾਂ, ਕਿਸਾਨਾਂ ਤੇ ਮੈਡੀਕਲ ਪ੍ਰੈਕਟੀਸਨਰ ਕਾਮਿਆਂ ਨੇ ਆਖਰੀ ਸਿਜਦਾ ਕੀਤੀ।ਅਗਨ ਭੇਟ ਕਰਨ ਤੋਂ ਪਹਿਲਾਂ ਬੋਲਦਿਆਂ ਮੈਡੀਕਲ ਪ੍ਰੈਕਟੀਸਨਰ ਐਸੋਸੀਏਸਨ ਦੇ ਜਥੇਬੰਦਕ ਸਕੱਤਰ ਮਨਜਿੰਦਰ ਪੱਪੀ ਨੇ ਕਿਹਾ ਕਿ ਇਹ ਮੌਤ ਕੁਦਰਤੀ ਨਹੀਂ ਹੈ ਸਾਡਾ ਸਾਥੀ ਅਨੇਕਾਂ ਹੋਰਨਾਂ ਕਿਰਤੀ ਲੋਕਾਂ ਦੀ ਤਰ੍ਹਾਂ ਮਾੜੇ ਰਾਜ ਪ੍ਰਬੰਧ ਦੇ ਨਾਕਸ ਪ੍ਰਬੰਧਾਂ ਦੀ ਭੇਂਟ ਚੜਿਆ ਹੈ।ਸੋਗ ਚ ਡੁੱਬੇ ਉਨ੍ਹਾਂ ਦੇ ਸਪੁੱਤਰਾਂ ਰਮਨਦੀਪ ਤੇ ਅਰਸਦੀਪ ਨੇ ਦੇਹ ਨੂੰ ਅਗਨ ਭੇਂਟ ਕੀਤਾ। ਇਸ ਮੌਕੇ ਬੀਕੇਯੂ( ਏਕਤਾ ਉਗਰਾਹਾਂ) ਵੱਲੋਂ ਤਰਸੇਮ ਸਿੰਘ ਨੀਟੂ ,ਕੁਲਬੀਰ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਰਾਜਾ ਸਿੰਘ ਖੂਨਣ ਖੁਰਦ ਮੈਡੀਕਲ ਪ੍ਰੈਕਟੀਸਨਰ ਆਗੂ ਡਾ. ਗੁਰਪ੍ਰੀਤ ਸਿੰਘ ਮਹਿਰਾ, ਡਾ. ਗੁਰਦੇਵ ਸਿੰਘ,ਡਾ. ਹਰਪਾਲ ਸਿੰਘ ਕਿਲਿਆਂਵਾਲੀ, ਡਾ.ਅੰਗਰੇਜ ਸਿੰਘ ਖਿਉਵਾਲੀ, ਡਾ. ਹਰਦੇਵ ਸਿੰਘ ਹੁਸਨਰ ਤੇ ਡਾ. ਸੁਖਜੰਟ ਸਿੰਘ ਬੁੱਟਰ ਬਖੂਹਾ ਨੇ ਵਿਛੜੇ ਸਾਥੀ ਨੂੰ ਸਿਜਦਾ ਕੀਤਾ। ਜਕਿਰਯੋਗ ਹੈ ਕਿ ਡਾ. ਬਚਿੱਤਰ ਸਿੰਘ ਪਿਉਰੀ ਤਿੰਨ ਕਾਲੇ ਖੇਤੀ ਕਾਨੂੰਨਾਂ ਖਲਿਾਫ ਲਾਮਬੰਦੀ, ਕਿਸਾਨਾਂ ਤੱਕ ਸਾਹਿਤ ਪੁੱਜਦਾ ਕਰਨ ਤੇ ਹੋਰ ਲੋਕ ਪੱਖੀ ਸਰਗਰਮੀਆਂ ਵਿੱਚ ਮੋਹਰੀ ਰੋਲ ਅਦਾ ਕਰਦੇ ਆ ਰਹੇ ਸਨ।

    


Tags

Post a Comment

manualslide

Contact Form

Name

Email *

Message *

Powered by Blogger.