[post ads]

ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ ਇਹ ਵੈਬੀਨਾਰ

ਚੰਡੀਗੜ੍ਹ, 12 ਜੂਨ : ਸਿੱਖੀ , ਮਾਤ  ਬੋਲੀ ਅਤੇ ਪੰਜਾਬੀਅਤ ਦੇ ਸਰੋਕਾਰ " ਉਪਰ ਕਾਮਯਾਬ  ਵੈਬੀਨਾਰ ਹੋਇਆI ਡਾਕਟਰ ਮਹਿਲ ਸਿੰਘ ਪ੍ਰਿੰਸੀਪਲ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਤਿਆਰ ਕਰਵਾਏ ਕਾਇਦਾ -ਏ- ਨੂਰ ਬਾਰੇ ਵਿਸਥਾਰ ਨਾਲ ਜਿਕਰ ਕੀਤਾ I ਡਾਕਟਰ ਇੰਦਰਜੀਤ ਸਿੰਘ ਗੋਗੋਆਣੀ ਨੇ ਸਿੱਖ ਧਰਮ ਬਾਰੇ ਚਾਨਣਾ ਪਾਇਆ I ਡਾਕਟਰ  ਸ. ਸ. ਗਿੱਲ ਸਾਬਕਾ ਵਾਇਸ  ਚਾਂਸਲਰ ਨੇ ਪੰਜਾਬੀ ਸਾਹਿਤ ਪੜ੍ਹਨ ਲਈ ਗੁਰਮੁਖੀ ਅਤੇ ਸ਼ਾਹਮੁਖੀ  ਸਿੱਖਣ ਦੀ ਗੱਲ ਕੀਤੀ I ਡਾਕਟਰ ਤਜਿੰਦਰ ਕੌਰ ਧਾਲੀਵਾਲ , ਪ੍ਰਿੰਸੀਪਲ ਅਤੇ ਡਾਇਰੈਟਰ  ਐਜੂਕੇਸ਼ਨ   SGPC  ਨੇ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਤੇ ਮਾਤਭਾਸ਼ਾ ਰਾਹੀ ਗਿਆਨ ਪ੍ਰਾਪਤ ਕਰਨ ਦੀ ਲੋੜ ਬਾਰੇ ਚਰਚਾ ਕੀਤੀ I ਅਜਾਇਬ ਸਿੰਘ ਚੱਠਾ  ਚੇਅਰਮੈਨ ਜਗਤ ਪੰਜਾਬੀ ਸਭਾ ਨੇ ਹਰੇਕ ਪੰਜਾਬੀ ਲਈ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਆਖਿਆ I ਕਾਇਦਾ -ਏ- ਨੂਰ ਵਰਗਾ ਕਾਇਦਾ ਤਿਆਰ ਕਰਨ ਦੀ ਗੱਲ ਕੀਤੀ,  ਜਿਸ ਨਾਲ ਪੰਜਾਬੀਆਂ ਵਿਚ ਗਿਆਨ ਦੇ  ਵਾਧੇ ਦਾ ਜਿਕਰ ਕੀਤਾ I ਅਰਵਿੰਦਰ ਢਿੱਲੋਂ ਨੇ ਵੈਬੀਨਾਰ ਦੀ ਰਿਪੋਰਟ ਪੇਸ਼ ਕੀਤੀ ਤੇ ਸਿਖਿਆ ਦੀ ਮਹੱਤਤਾ ਬਾਰੇ ਦੱਸਿਆ I ਡਾਕਟਰ ਆਤਮ ਸਿੰਘ ਰੰਧਾਵਾ ਨੇ ਦਸਿਆ ਕਿ ਖਾਲਸਾ ਕਾਲਜ ਅਗੇ ਜਗਤ ਪੰਜਾਬੀ ਸਭਾ ਦੇ ਸਾਂਝੇ ਯਤਨਾ ਨਾਲ " ਸਿੱਖ ਧਰਮ ਦੀ ਮੁਢਲੀ ਜਾਣਕਾਰੀ " ਕਿਤਾਬ ਕੀਤੀ  ਹੈ I ਸਾਰੇ ਹੀ ਵੱਡੇ ਵਿਦਵਾਨ ਦਿਤੇ ਸਮੇ ਤੇ  ਦਿਤੇ ਵਿਸ਼ੇ ਤੇ ਹੀ ਬੋਲੇ I ਅਜਿਹੇ ਵੈਬੀਨਾਰਾ ਨਾਲ ਹੀ ਪੰਜਾਬੀਅਤ ਦੇ ਰੋਸ਼ਨ ਭਵਿੱਖ ਦੀ ਉਮੀਦ ਹੈ I ਸਰੋਤਿਆਂ ਦੀ ਭਾਰੀ ਗਿਣਤੀ ਸੀ ਤੇ ਪ੍ਰੋਗਰਾਮ ਫੇਸਬੁੱਕ ਤੇ ਵੀ ਲਾਈਵ ਸੀ  ਸ਼ਾਲਾਂ  ਪੰਜਾਬੀ ਇਸੇ ਤਰਾਂ ਦੇ ਸਮਾਗਮ ਕਰਾਉਦੇ ਰਹਿਣ I

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.