Type Here to Get Search Results !

ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਚੰਡੀਗੜ੍ਹ ਵਿਖੇ ਡਾਇਰੈਕਟਰ ਦੇ ਦਫ਼ਤਰ ਨੂੰ ਘੇਰਿਆ

ਚੰਡੀਗੜ੍ਹ , 28 ਜੂਨ - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਚੰਡੀਗੜ੍ਹ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਦਫ਼ਤਰ ਨੂੰ ਘੇਰਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਸੂਬੇ ਭਰ ਤੋਂ ਆਈਆਂ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਜੋ ਮੰਗਾਂ ਡਾਇਰੈਕਟਰ ਦੇ ਦਫ਼ਤਰ ਨਾਲ ਸਬੰਧਿਤ ਹਨ , ਉਹਨਾਂ ਨੂੰ ਲੈ ਕੇ ਇਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ , ਜਦੋਂ ਕਿ ਪੰਜਾਬ ਸਰਕਾਰ ਦੇ ਨਾਲ ਸਬੰਧਿਤ ਮੰਗਾਂ ਬਾਰੇ ਜਥੇਬੰਦੀ ਵੱਲੋਂ ਵੱਖਰਾ ਸੰਘਰਸ਼ ਚਲਾਇਆ ਜਾ ਰਿਹਾ ਹੈ । ਉਹਨਾਂ ਦੋਸ਼ ਲਾਇਆ ਕਿ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀ ਪਿਛਲੇਂ ਲੰਮੇ ਸਮੇਂ ਤੋਂ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ । ਜਦੋਂ ਕਿ ਜਥੇਬੰਦੀ ਵੱਲੋਂ ਵਾਰ ਵਾਰ ਇਹ ਮਾਮਲੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ ਤੇ ਕਈ ਵਾਰ ਡਾਇਰੈਕਟਰ ਨੂੰ ਮਿਲ ਕੇ ਮੰਗ ਪੱਤਰ ਦਿੱਤੇ ਗਏ ਹਨ । ਪਰ ਇਸ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ । ਜਿਸ ਕਰਕੇ ਜਥੇਬੰਦੀ ਨੂੰ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ । ਉਹਨਾਂ ਮੰਗ ਕੀਤੀ ਕਿ ਐਨ ਜੀ ਓ ਅਧੀਨ ਕੰਮ ਕਰਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਪਿਛਲੇਂ ਚਾਰ ਮਹੀਨਿਆਂ ਤੋਂ ਰੁਕਿਆ ਪਿਆ ਮਾਣ ਭੱਤਾ ਦਿੱਤਾ ਜਾਵੇ । ਵਰਕਰਾਂ ਤੇ ਹੈਲਪਰਾਂ ਦੀ ਕੀਤੀ ਜਾ ਰਹੀ ਭਰਤੀ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਬਦਲੀ ਦੀਆਂ ਚਾਹਵਾਨ ਵਰਕਰਾਂ ਤੇ ਹੈਲਪਰਾਂ ਦੀ ਬਦਲੀ ਕੀਤੀ ਜਾਵੇ । ਵਰਕਰ/ਹੈਲਪਰ ਦੀ ਮੌਤ ਹੋਣ ਤੇ ਉਸ ਦੀ ਆਸ਼ਰਿਤ ਦਾ ਸਰਟੀਫਿਕੇਟ ਪਹਿਲਾਂ ਦੀ ਤਰ੍ਹਾਂ ਸੀ ਡੀ ਪੀ ਓ ਵੱਲੋਂ ਹੀ ਜਾਰੀ ਕੀਤਾ ਜਾਵੇ । ਹੈਲਪਰ ਤੋਂ ਵਰਕਰ ਬਨਣ ਲਈ ਉਮਰ ਹੱਦ ਹਟਾਈ ਜਾਵੇ ਅਤੇ ਉਸਦਾ ਤਜ਼ਰਬਾ ਮੁੱਢਲੇ ਸਾਲਾਂ ਤੋਂ ਗਿਣਿਆ ਜਾਵੇ । ਜਾਹਲੀ ਡਿਗਰੀਆਂ ਪੇਸ਼ ਕਰਕੇ 2015 ਵਿੱਚ ਪ੍ਰਮੋਟ ਹੋਈਆਂ ਸੁਪਰਵਾਈਜ਼ਰਾਂ ਜੋ ਹੁਣ ਤੱਕ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਖਾ ਚੁੱਕੀਆਂ ਹਨ , ਨੂੰ ਨੌਕਰੀ ਤੋਂ ਫਾਰਗ ਕੀਤਾ ਜਾਵੇ । ਵਰਕਰਾਂ ਨੂੰ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾਣ , ਜੋ ਪਿਛਲੇਂ ਅੱਠ ਸਾਲਾਂ ਤੋਂ ਦੇਣ ਦੇ ਲਾਰੇ ਲਾਏ ਜਾ ਰਹੇ ਹਨ । ਸੂਬਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਜੋ ਮੰਗਾਂ ਪੰਜਾਬ ਸਰਕਾਰ ਦੇ ਨਾਲ ਸਬੰਧਤ ਹਨ , ਉਹਨਾਂ ਨੂੰ ਹੱਲ ਕਰਵਾਉਣ ਲਈ ਡਾਇਰੈਕਟਰ ਵੱਲੋਂ ਵਿਭਾਗ ਦੀ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਲ ਸਮਾਂ ਲੈ ਕੇ ਗੱਲਬਾਤ ਕਰਵਾਈ ਜਾਵੇ । ਉਹਨਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚੋਂ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਨਾਮ ਤੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ਤੇ ਵਰਕਰ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਦਿੱਤਾ ਜਾਵੇ ।  ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਸਤਵੰਤ ਕੌਰ ਜਲੰਧਰ , ਜਸਵੀਰ ਕੌਰ ਦਸੂਹਾ , ਛਿੰਦਰਪਾਲ ਕੌਰ ਭੂੰਗਾ , ਬਲਵੀਰ ਕੌਰ ਮਾਨਸਾ , ਦਲਜੀਤ ਕੌਰ ਬਰਨਾਲਾ , ਰੀਮਾ ਰਾਣੀ ਰੋਪੜ , ਬਲਜੀਤ ਕੌਰ ਕੁਰਾਲੀ , ਪੂਨਾ ਰਾਣੀ ਨਵਾਂਸ਼ਹਿਰ , ਗੁਰਮੀਤ ਕੌਰ ਗੋਨੇਆਣਾ , ਰੇਸ਼ਮਾ ਰਾਣੀ ਫਾਜ਼ਿਲਕਾ , ਪਰਮਜੀਤ ਕੌਰ ਚੁਗਾਵਾਂ , ਸੁਨੀਤਾ ਲੋਹੀਆਂ , ਜਸਵਿੰਦਰ ਕੌਰ ਦੋਦਾ  , ਅੰਮ੍ਰਿਤਪਾਲ ਕੌਰ ਬੱਲੂਆਣਾ ,  ਕਿਰਨਜੀਤ ਕੌਰ ਭੰਗਚੜੀ , ਭੋਲੀ ਮਹਿਲਕਲਾਂ , ਕੁਲਜੀਤ ਕੌਰ ਗੁਰੂ ਹਰਸਹਾਏ , ਸ਼ੀਲਾ ਰਾਣੀ ਫਾਜ਼ਿਲਕਾ , ਜਸਵੰਤ ਕੌਰ ਭਿੱਖੀ , ਮਨਜੀਤ ਕੌਰ ਸਿੱਧਵਾਂ ਬੇਟ , ਪ੍ਰਕਾਸ਼ ਕੌਰ ਮਮਦੋਟ , ਇੰਦਰਜੀਤ ਕੌਰ ਨਿਹਾਲ ਸਿੰਘ ਵਾਲਾ , ਸਤਵੰਤ ਕੌਰ ਤਲਵੰਡੀ , ਸੁਰਜੀਤ ਕੌਰ ਧਰਮਕੋਟ , ਰਾਜ ਕੌਰ ਘੱਲ ਖੁਰਦ , ਬੇਅੰਤ ਕੌਰ ਪੱਟੀ , ਰਾਜਵੀਰ ਕੌਰ ਨੋਸ਼ਹਿਰਾ ਪੰਨੂ , ਰਜਵੰਤ ਕੌਰ ਚੋਹਲਾ ਸਾਹਿਬ , ਰਣਜੀਤ ਕੌਰ ਨੂਰਮਹਿਲ , ਗੁਰਮੀਤ ਕੌਰ ਰੁਮਾਨਾ , ਜਤਿੰਦਰ ਕੌਰ ਕਾਹਨੂੰਵਾਨ , ਸਰਬਜੀਤ ਕੌਰ ਹਰਗੋਬਿੰਦ ਪੁਰ , ਜੀਵਨ ਮੱਖੂ , ਜਸਵੀਰ ਕੌਰ ਮੋਰਿੰਡਾ , ਬਲਵਿੰਦਰ ਕੌਰ , ਕੁਲਵੰਤ ਕੌਰ , ਸੁਰਿੰਦਰ ਕੌਰ , ਬਿਮਲਾ ਦੇਵੀ,  ਪਰਮਜੀਤ ਕੌਰ ਬੱਗੜ ਤੇ ਹੋਰ ਆਗੂ ਮੌਜੂਦ ਸਨ ।

 ਡਾਇਰੈਕਟਰ ਨੇ ਯੂਨੀਅਨ ਦੇ ਵਫ਼ਦ ਨਾਲ ਕੀਤੀ ਮੀਟਿੰਗ , ਸਾਰੀਆਂ ਮੰਗਾਂ ਮੰਨਣ ਦਾ ਦਿੱਤਾ ਭਰੋਸਾ 

ਇਸੇ ਦੌਰਾਨ ਹੀ ਜਦੋਂ ਧਰਨਾ ਚੱਲ ਰਿਹਾ ਸੀ ਤਾਂ ਵਿਭਾਗ ਦੇ ਡਾਇਰੈਕਟਰ ਵਿੱਪਲ ਉੱਜਵਲ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਹੋਰ ਆਗੂਆਂ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਗੱਲਬਾਤ ਕੀਤੀ ਤੇ ਕਿਹਾ ਕਿ ਸਾਰੀਆਂ ਮੰਗਾਂ ਜਾਇਜ਼ ਹਨ । ਉਹਨਾਂ ਨੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ । ਆਗੂਆਂ ਨੇ ਉਹਨਾਂ ਨੂੰ ਇਥੇ ਹੀ ਮੰਗ ਪੱਤਰ ਦਿੱਤਾ ।

Post a Comment

0 Comments
* Please Don't Spam Here. All the Comments are Reviewed by Admin.