ਸ੍ਰੀ ਮੁਕਤਸਰ ਸਾਹਿਬ 27 ਜੂਨ  ਕਰੋਨਾ ਮਹਾਮਾਰੀ ਦਾ ਪ੍ਰਕੋਪ ਭੁਗਤ ਕੁੱਲ ਖਲਕਤ ਤੇ ਖਾਸਕਰ ਮੁਕਤਸਰ ਵਾਸੀਆਂ ਦੀ ਚੰਗੀ ਸਿਹਤ ਅਤੇ ਇਸ ਬਿਮਾਰੀ ਤੋਂ ਨਿਜਾਤ ਲਈ  ਅੱਜ ਬ੍ਰਹਮ ਕੁਮਾਰੀ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਪੂਜਾ ਪਰਵ ਤੇ ਫਰਜ ਮਨੁੱਖਤਾ ਲਈ ਪ੍ਰਜੈਕਟ ਰਾਂਹੀ ਇਸ ਬਿਮਾਰੀ ਖਿਲਾਫ ਇਲਾਕਾ ਵਾਸੀਆਂ ਦੀ ਸਹਾਇਤਾ ਲਈ ਡਟੇ ਟੀਮ ਪੁਸ਼ਪਿੰਦਰ ਭੰਡਾਰੀ ਦੇ ਮੁੱਖ ਸੇਵਾਦਾਰ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਨੌਜਵਾਨ ਆਗੂ ਪੁਸ਼ਪਿੰਦਰ ਸਿੰਘ ਭੰਡਾਰੀ ਵਲੋਂ ਵੀ ਬ੍ਰਹਮ ਕੁਮਾਰੀ ਭੈਣਾਂ ਸੰਗੀਤਾ ਦੀਦੀ ਅਤੇ ਪ੍ਰੇਮ ਦਾ ਆਸ਼ੀਰਵਾਦ ਲੈਣ ਦੇ ਨਾਲ ਕੁੱਲ ਖਲਕਤ ਅਤੇ ਸ਼ਹਿਰਵਾਸੀਆਂ ਨੂੰ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਉਣ ਅਤੇ  ਚੜਦੀਕਲਾ ਲਈ ਪਰਮ ਈਸ਼ਵਰ ਪਰਮਾਤਮਾ ਨੂੰ ਬੇਨਤੀ ਵੀ ਕੀਤੀ ਗਈ।ਪੁਸ਼ਪਿੰਦਰ ਭੰਡਾਰੀ ਨੇ ਦੱਸਿਆ ਬ੍ਰਹਮ ਕੁਮਾਰੀ ਆਸ਼ਰਮ ਵਿੱਚ ਦੀਦੀਆਂ ਦਾ ਆਸ਼ੀਰਵਾਦ ਲੈਣ ਨਾਲ  ਉਹਨਾਂ ਵਿੱਚ ਇਲਾਕਾ ਨਿਵਾਸੀਆਂ ਦੀ ਸੇਵਾ ਕਰਨ ਦਾ ਜਜਬਾ ਹੋਰ ਗੂੜਾ ਹੋਇਆ ਹੈ। ਇਸ ਮੋਕੇ ਇਸ ਮੋਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਾਬਕਾ ਜਿਲਾ੍ ਪ੍ਰਧਾਨ ਗੁਰਦਾਸ ਗਿਰਧਰ ਦੇ ਇਲਾਵਾ ਗਿਰੀਸ਼ ਸਿੰਘ ਸਚਦੇਵਾ ਟਿੰਕੂ ਠੇਕੇਦਾਰ,ਸੋਨੂੰ ਛਾਬੜਾਰਾਜਨ ਬਾਂਸਲ,ਅਭੈ ਜੱਗਾ,ਬੋਹੜ ਸਿੰਘ ਅਤੇ ਟੀਮ ਪੁਸ਼ਪਿੰਦਰ ਭੰਡਾਰੀ ਨਾਲ ਜੁੜੇ ਸਮਾਜਸੇਵੀ ਨੋਜ਼ਵਾਨ ਵੀ ਹਾਜਿਰ ਸਨ 

Post a Comment

bttnews

{picture#https://1.bp.blogspot.com/-oirJNfu95cM/YOK4900dj6I/AAAAAAAAJls/7h_PHzP6O0cJXoVL9h4xvnL7LJ7EzOr3gCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline} {linkedin#https://www.linkedin.com/company/bttnews} {youtube#https://www.youtube.com/channel/UCy13f3egtdAPzARVj1RKlHA}

For Ads

For Ads Click Hare

Contact Form

Name

Email *

Message *

Powered by Blogger.