Type Here to Get Search Results !

ਕਰੋਨਾ ਪਾਜ਼ੇਟਿਵ ਗ੍ਰੰਥੀ ਨੇ ਭੋਗ ’ਤੇ ਵਰਤਾਈ ਦੇਗ

ਮੰਤਰੀ-ਸੰਤਰੀ ਤੇ ਆਮ ਲੋਕ ’ਚ ਸਹਿਮ, ਸਿਹਤ ਵਿਭਾਗ ਨੂੰ ਭਾਜੜਾਂ

ਸੰਗਰੂਰ,
 2 ਜੂਨ  : ਇਥੋਂ ਨੇੜਲੇ ਪਿੰਡ ਸਕਰੌਦੀ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਕਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿੱਚ ਸ਼ਾਮਲ ਕਿਸਾਨ ਆਗੂ ਕਰਮਜੀਤ ਸਿੰਘ ਗਰੇਵਾਲ ਦੇ ਭੋਗ ਦੌਰਾਨ ਬੀਤੇ ਦਿਨ ਦੇਗ ਵਰਤਾਈ ਗਈ ਤੇ ਇਸ ਦਾ ਪਤਾ ਲੱਗਣ ਬਾਅਦ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ। ਗ੍ਰੰਥੀ ਸਿੰਘ ਦੇ ਸੰਪਰਕ ਵਿਚ ਰਹੇ ਵਿਅਕਤੀਆਂ ਅਤੇ ਭੋਗ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਸਕਰੌਦੀ ਦੇ ਗੁਰਦੁਆਰੇ ਦੇ ਗ੍ਰੰਥੀ ਜੁਗਰਾਜ ਸਿੰਘ ਨੇ ਆਪਣਾ ਕਰੋਨਾ ਟੈਸਟ ਦੋ ਦਿਨ ਪਹਿਲਾਂ ਕਰਵਾਇਆ ਸੀ, ਉਸ ਦੀ 1 ਜੂਨ ਦੀ ਸ਼ਾਮ ਨੂੰ ਆਈ ਰਿਪੋਰਟ ਵਿੱਚ ਉਹ ਪਾਜ਼ੇਟਿਵ ਪਾਇਆ ਗਿਆ ਪਰ ਇਹੀ ਗ੍ਰੰਥੀ ਸਿੰਘ 1 ਜੂਨ ਨੂੰ ਦਿਨ ਵਿੱਚ ਭੋਗ ਦੌਰਾਨ ਦੇਗ ਵੰਡਣ ਦੀ ਸੇਵਾ ਕਰਦਾ ਰਿਹਾ। ਇਸ ਭੋਗ ਵਿੱਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਸਮੇਤ ਕਿਸਾਨ ਅਤੇ ਰਿਸ਼ਤੇਦਾਰ ਸ਼ਾਮਲ ਸਨ। ਡਾ. ਮਹੇਸ਼ ਆਹੂਜਾ ਐੱਸਐੱਮਓ ਸਰਕਾਰੀ ਸਿਵਲ ਹਸਪਤਾਲ ਭਵਾਨੀਗੜ੍ਹ ਅਤੇ ਸੁਪਰਵਾਈਜ਼ਰ ਦਲਜੀਤ ਸਿੰਘ ਨੇ ਦੱਸਿਆ ਕਿ ਗ੍ਰੰਥੀ ਸਿੰਘ ਜੁਗਰਾਜ ਸਿੰਘ ਦੀ 1 ਜੂਨ ਦੀ ਸ਼ਾਮ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਅਤੇ ਸਿਹਤ ਟੀਮ ਨੇ ਗ੍ਰੰਥੀ ਸਿੰਘ ਨਾਲ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ।   
 

Post a Comment

0 Comments
* Please Don't Spam Here. All the Comments are Reviewed by Admin.