[post ads]


ਸ਼੍ਰੀ ਮੁਕਤਸਰ ਸਾਹਿਬ : ਦੇਸ਼ ਭਗਤ ਗਰੁੱਪ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ  ਡਾਕਟਰ ਜੋਰਾ ਸਿੰਘ ਸਰਪ੍ਰਸਤੀ ਹੇਠ ਪ੍ਰਿੰਸੀਪਲ ਰੁਪਿੰਦਰ ਕੌਰ ਬੁੱਟਰ ਦੀ ਯੋਗ ਅਗਵਾਈ ਹੇਠ ਮਾਤਾ ਜਰਨੈਲ ਕੌਰ ਮੈਮੋਰੀਅਲ ਇੰਸਟਿਊਟ ਆਫ ਨਰਸਿੰਗ, ਸ਼੍ਰੀ ਮੁਕਤਸਰ ਸਾਹਿਬ ਵਿਚ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਡਰੱਗ ਅਬੂਜ ਡੇ  ਦਾ ਅਯੋਜਨ ਕੀਤਾ ਗਿਆਂ । ਇਸ ਮੌਕੇ  ਬੱਚਿਆਂ ਨੇ ਕਈ ਤਰਾਂ ਦੇ ਪੋਸਟਰ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ  ਜਾਣਕਾਰੀ ਦਿੱਤੀ ਗਈ ।  ਇਸ ਆਯਜੋਨ ਵਿਚ ਮੈਡਮ ਰੁਪਿੰਦਰ ਬੁੱਟਰ ਨੇ ਨਸ਼ਿਆਂ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਹਨਾ ਕਿਹਾ ਕਿ ਨਸ਼ਿਆਂ ਦੇ ਸੇਵਨ ਕਰਨ ਨਾਲ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਆਦਮੀ ਦਿਨ ਬਾ ਦਿਨ ਕਮਜ਼ੋਰ ਹੁੰਦਾ ਚਲਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਸਿਹਤ ਨੂੰ ਫਿੱਟ ਰੱਖਣ ਲਈ  ਕਿਸੇ ਵੀ ਨਸ਼ੇ ਦਾ ਸੇਵਨ ਨਹੀ ਕਰਨਾਂ ਚਾਹੀਦਾ, ਇਸ ਮੌਕੇ ਮੈਡਮ ਕੁਲਵਿੰਦਰ ਕੌਰ ਅਤੇ ਮਨਜਿੰਦਰ ਕੌਰ ਨੇ ਖਾਸ  ਯੋਗਦਾਨ ਪਾਇਆ ਓਹਨਾ ਨੇ ਦੱਸਿਆ ਕਿ ਆਦਮੀ ਨੂੰ ਥੋੜੇ ਨਸ਼ੇ ਤੋ ਜਿਆਂਦਾ ਨਸ਼ਾ ਕਰਨ ਦੀ ਲੱਤ ਲੱਗ ਜਾਂਦੀ ਹੈ ਉਨ੍ਹਾਂ ਕਿਹਾ ਕਿ ਸ਼ਰਾਬ ਦੇ ਨਾਲ ਨਾਲ ਹੋਰ ਜੋ ਨਸ਼ੇ ਅਫੀਮ, ਗਾਂਜਾ, ਧਤੂਰਾ, ਐਲੋਪੇਥੀ ਨਸ਼ੀਲੀਆਂ ਦਵਾਈਆਂ, ਹੇਰੋਇਨ ਜਿਹੇ ਨਸ਼ੇ ਆਦਮੀ ਨੂੰ ਅੰਦਰੋ ਖੋਖਲਾ ਕਰ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਤਬਾਕੂ ਜਿਹੇ ਨਸ਼ੇ ਦੇ ਸੇਵਨ ਕਰਨ ਵਾਲੇ ਲੋਕਾਂ ਨੂੰ ਮੂੰਹ ਦਾ ਕੈਂਸਰ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀ ਕਰਨਾਂ ਚਾਹੀਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਹਰ ਪ੍ਰਕਾਰ ਨਾਲ ਆਪਣੇ ਆਪਣੇ ਭਾਸ਼ਣ ਦੌਰਾਨ ਨਸ਼ਿਆਂ ਦੇ ਨੁਕਸਾਨ ਬਾਰੇ ਸਮਝਾਇਆ। ਇਸ ਮੌਕੇ ਸ੍ਰੀ ਸੰਜੀਵ ਜਿੰਦਲ, ਪ੍ਰਿੰਸੀਪਲ, ਦੇਸ਼ ਭਗਤ ਗਲੋਬਲ ਸਕੂਲ, ਲੇਖਾਕਾਰ ਨਵਦੀਪ ਸਿੰਘ, ਮੇਜਰ ਸਿੰਘ ਸੁਪਰਡੈਂਟ, ਦਿਲਬਾਗ ਸਿੰਘ ਮਾਨ, ਪੰਮਾ ਸਿੰਘ ਸੁਪਰਵਾਈਜ਼ਰ ਵਿਸ਼ੇਸ ਤੌਰ ਤੇ ਹਾਜ਼ਰ ਸਨ।

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.