ਪਹਿਲ ਸ਼ੋਸ਼ਲ ਵੈਲਫੇਅਰ ਸੁਸਾਇਟੀ ਮਾਨਸਾ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਅਤੇ ਨਸ਼ਾ ਵਿਰੋਧੀ ਦਿਨ ਮੌਕੇ ਹੋਇਆ ਸੈਮੀਨਾਰ

ਮਾਨਸਾ 26 ਜੂਨ : ਪਹਿਲ ਸ਼ੋਸ਼ਲ ਵੈਲਫੇਅਰ ਸੁਸਾਇਟੀ ਮਾਨਸਾ ਵੱਲੋਂ ਅੱਜ ਅੰਤਰਰਾਸ਼ਟਰੀ ਨਸ਼ਾ ਤਸਕਰੀ ਅਤੇ ਨਸ਼ਾ ਵਿਰੋਧੀ ਦਿਨ ਮੌਕੇ ਇੱਕ ਸੈਮੀਨਾਰ ਨਵੀਂ ਸਵੇਰ ਕੌਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਮਾਨਸਾ ਵਿਖੇ ਅਯੋਜਿਤ ਕੀਤਾ ਗਿਆ। ਜਿਸ ਵਿੱਚ ਮਾਨਸਿਕ ਰੋਗਾਂ ਅਤੇ ਨਸ਼ੇ ਛੁਡਾਉਣ ਦੇ ਮਾਹਿਰ ਡਾ. ਹਰਪਾਲ ਸਿੰਘ ਸਰ੍ਹਾਂ, ਠੁਠਿਆਂਵਾਲੀ ਚੌਂਕੀ ਦੇ ਇੰਚਾਰਜ ਗੁਰਤੇਜ ਸਿੰਘ, ਉੱਘੇ ਪੰਜਾਬੀ ਦੇ ਪੇਸ਼ਕਾਰ ਅਸ਼ੋਕ ਬਾਂਸਲ ਹਾਜ਼ਰ ਹੋਏ। ਅਸ਼ੋਕ ਬਾਂਸਲ ਨੇ ਕਿਹਾ ਕਿ ਨਵੇਂ ਮੁੰਡਿਆਂ ਨੂੰ ਨਸ਼ੇ ਤੇ ਲਾਉਣ ਵਿੱਚ ਸਮਾਜ ਦੇ ਕੁੱਝ ਮਾੜੇ ਅਨਸਰਾਂ ਦਾ ਹੱਥ ਹੁੰਦਾ ਹੈ। ਚੌਂਕੀ ਇੰਚਾਰਜ ਗੁਰਤੇਜ ਸਿੰਘ ਨੇ ਕਿਹਾ ਕਿ ਮੁੰਡਿਆਂ ਨੂੰ ਨਸ਼ੇ ਛੱਡ ਕੇ ਆਮ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਡਾ. ਹਰਪਾਲ ਸਿੰਘ ਸਰ੍ਹਾਂ ਨੇ ਇਸ ਗੱਲ ਤੇ ਚਿੰਤਾ ਜ਼ਾਹਿਰ ਕੀਤੀ ਕਿ ਨਸ਼ੇ ਦੇ ਨਵੇਂ-ਨਵੇਂ ਤਰੀਕੇ ਅਤੇ ਮੈਡੀਕਲ ਦਵਾਈਆਂ ਜੋ ਕਿ ਹੋਰ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਹਨ, ਉਹਨਾਂ ਦੀ ਨਸ਼ੇ ਵਜੋਂ ਦੁਰਵਰਤੋਂ ਹੋ ਰਹੀ ਹੈ। ਡਾ. ਸਰ੍ਹਾਂ ਨੇ ਦੱਸਿਆਂ ਕਿ ਪ੍ਰੀਗਾਬਾਲਿਨ ਕੈਪਸੂਲ ਜੋ ਕਿ ਨਿਊਰੋਲੋਜਿਸਟ ਅਤੇ ਹੱਡੀਆਂ ਦੇ ਡਾਕਟਰ ਸਰੀਰ ਦੀਆਂ ਨਾੜ੍ਹਾਂ ਨੂੰ ਮਜ਼ਬੂਤ ਕਰਨ ਲਈ ਵਰਤਦੇ ਹਨ, ਦੀ ਦੁਰਵਰਤੋਂ ਨਸ਼ੇ ਦੇ ਤੌਰ ਤੇ ਧੜੱਲੇ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਟੀਜੋਲਾਮ ਦੀ ਥਾਂ ਤੇ ਫਲੂਪੈਂਥੀਕਜਾਂਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਮਰੀਜ਼ ਦੇ ਸਰੀਰ ਵਿੱਚ ਅਕੜਾ ਪੈ ਜਾਣ ਜਾਂ ਧੌਣ ਦੇ ਟੇਡੇਪਣ ਦੇ ਸ਼ਿਕਾਰ ਹੋ ਰਹੇ ਹਨ। ਡਾ. ਸਰ੍ਹਾਂ ਨੇ ਦੱਸਿਆਂ ਕਿ ਬੜੀ ਹੀ ਮਾੜੀ ਮਾਨਸਿਕਤਾ ਦਾ ਪ੍ਰਤੀਕ ਹੈ ਕਿ ਆਪਣੇ ਲੋਕ ਨਵੀਂ ਤੋਂ ਨਵੀਂ ਤਰ੍ਹਾਂ ਦੀ ਦਵਾਈ ਨੂੰ ਨਸ਼ੇ ਦੇ ਤੌਰ ਤੇ ਵਰਤਣ ਲੱਗ ਪਏ ਹਨ। ਸੈਮੀਨਾਰ ਵਿੱਚ ਇਸ ਤੋਂ ਇਲਾਵਾ ਸੁਖਦੀਪ ਸਿੰਘ ਸੈਂਡੀ, ਰਸਵੀਰ, ਕਿਰਨਦੀਪ, ਮਨਪ੍ਰੀਤ, ਅਮਨਦੀਪ, ਮਨਜਿੰਦਰ, ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।


Post a Comment

bttnews

{picture#https://1.bp.blogspot.com/-oirJNfu95cM/YOK4900dj6I/AAAAAAAAJls/7h_PHzP6O0cJXoVL9h4xvnL7LJ7EzOr3gCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline} {linkedin#https://www.linkedin.com/company/bttnews} {youtube#https://www.youtube.com/channel/UCy13f3egtdAPzARVj1RKlHA}

For Ads

For Ads Click Hare

Contact Form

Name

Email *

Message *

Powered by Blogger.