ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ੍ਰੀ ਮੁਕਤਸਰ ਸਾਹਿਬ ਸਥਿਤ ਘਰ ਦੇ ਅੱਗੇ  ਕੀਤਾ ਰੋਸ ਧਰਨਾ ਸ਼ੁਰੂ

ਸ੍ਰੀ ਮੁਕਤਸਰ ਸਾਹਿਬ,8 ਜੁਲਾਈ (ਢਿੱਲੋਂ ) - ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ੍ਰੀ ਮੁਕਤਸਰ ਸਾਹਿਬ ਸਥਿਤ ਘਰ ਦੇ ਅੱਗੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਅੱਜ ਤੜਕਸਾਰ 5 ਵਜ਼ੇ ਭੁੱਖ ਹੜਤਾਲ ਰੱਖ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ । ਲੰਘੀ ਰਾਤ ਵਿਧਾਇਕ ਦੇ ਬੰਦਿਆਂ ਨੇ ਪੁਲਿਸ ਸੱਦ ਕੇ ਯੂਨੀਅਨ ਵੱਲੋਂ ਲਗਾਇਆ ਜਾ ਰਿਹਾ ਟੈਂਟ ਪੁੱਟ ਦਿੱਤਾ ਸੀ ਤੇ ਪੁਲਿਸ ਟੈਂਟ ਲਾਉਣ ਵਾਲੇ ਮਜ਼ਦੂਰਾਂ ਨੂੰ ਫੜਕੇ ਲੈ ਗਈ ਸੀ । ਪਰ ਯੂਨੀਅਨ ਦੇ ਦਬਾਅ ਹੇਠ ਆ ਕੇ ਪੁਲਿਸ ਨੂੰ ਉਹ ਬੰਦੇ ਛੱਡਣੇ ਪਏ ਸਨ ।  ਰਾਜੇ ਵੜਿੰਗ ਦੇ ਬੰਦਿਆਂ ਨੇ ਇਹ ਵੀ ਧਮਕੀ ਦਿੱਤੀ ਸੀ ਕਿ ਅਸੀਂ ਇਥੇ ਧਰਨਾ ਨਹੀਂ ਲਗਾਉਣ ਦੇਣਾ । ਪਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉਦੋਂ ਉਥੇ ਦਰੀਆਂ ਵਿਛਾ ਕੇ ਬੈਠ ਗਈਆ ਜਦੋਂ ਅਜੇ ਉਹਨਾਂ ਦਾ ਅਮਲਾ ਫੈਲਾ ਸੁੱਤਾ ਹੀ ਪਿਆ ਸੀ ।  ਅੱਜ ਦਿਨੇ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰਾਜਾ ਵੜਿੰਗ ਦੇ ਘਰ ਅੱਗੇ ਪਹੁੰਚ ਰਹੀਆਂ ਹਨ । ਵਿਧਾਇਕ ਨੂੰ ਆਪਣੀਆਂ ਮੰਗਾਂ ਸਬੰਧੀ ਖ਼ੂਨ ਨਾਲ ਮੰਗ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਿੱਤਾ ਜਾਵੇਗਾ । ਇਹ ਵੀ ਪਤਾ ਲੱਗਾ ਹੈ ਕਿ ਹੁਣ ਵਿਧਾਇਕ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Post a Comment

bttnews

{picture#https://1.bp.blogspot.com/-oirJNfu95cM/YOK4900dj6I/AAAAAAAAJls/7h_PHzP6O0cJXoVL9h4xvnL7LJ7EzOr3gCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline} {linkedin#https://www.linkedin.com/company/bttnews} {youtube#https://www.youtube.com/channel/UCy13f3egtdAPzARVj1RKlHA}

For Ads

For Ads Click Hare

Contact Form

Name

Email *

Message *

Powered by Blogger.