ਤਿੰਨ ਸਾਲ ਤੱਕ ਠੇਕੇਦਾਰ ਲਈ ਦੇਖਭਾਲ ਹੋਵੇਗੀ ਜਰੂਰੀ
ਸ੍ਰੀ ਮੁਕਤਸਰ ਸਾਹਿਬ : ਲੋਕਾਂ ਦੇ ਸਮੁਚੇ ਵਿਕਾਸ ਲਈ ਵਚਨਬੱਧ ਪੰਜਾਬ ਸਰਕਾਰ ਦੁਆਰਾ ਇਤਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਦੀ ਸਹੂਲਤ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਅਤੇ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਵਿਜੈ ਇੰਦਰ ਸਿੰਗਲਾ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਅਤੇ ਸ਼ਹਿਰ ਦੇ ਬੁਣਿਆਦੀ ਢਾਚਾਂ ਦੇ ਸੁਧਾਰ ਲਈ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਇਲਾਕੇ ਦੇ ਨੋਜਵਾਨ ਆਗੂ ਪੁਸ਼ਪਿੰਦਰ ਸਿੰਘ ਭੰਡਾਰੀ ਨੇ ਦੱਸਿਆ ਇਲਾਕੇ ਵਿੱਚ ਨਵੀਆਂ ਸੜਕਾਂ ਦੀ ਜਰੂਰਤ ਸਬੰਧੀ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਤੇ ਮੰਤਰੀ ਨੇ ਵਿਭਾਗ ਦੇ ਅਫਸਰਾਂ ਦੀ ਟੀਮ ਨੂੰ ਵਿਸ਼ੇਸ਼ ਤੋਰ ਤੇ ਸ੍ਰੀ ਮੁਕਤਸਰ ਸਾਹਿਬ ਭੇਜਿਆ ਸੀ ਅਤੇ ਇਲਾਕੇ ਦੇ ਕਈ ਪਿੰਡਾ ਲਈ ਸੜਕਾਂ ਮੰਜੂਰ ਕੀਤੀਆਂ ਗਈਆਂ ਹਨ।ਇਸੇ ਕੜੀ ਵਿੱਚ ਅੱਜ ਪਿੰਡ ਬਲਮਗੜ੍ਹ ਦੀ 2 ਕਰੋੜ 58 ਲੱਖ ਨਾਲ ਬਣਨ ਵਾਲੀ ਸੜਕ ਦੀ ਰਸਮੀ ਸ਼ੁਰੂਆਤ ਕਰਦਿਆਂ ਭੰਡਾਰੀ ਨੇ ਦੱਸਿਆ ਕਿ ਇਸ ਸੜਕ ਦੀ 2.10 ਕਿਲੋਮੀਟਰ ਤਕ (ਸਟੈਰੈਂਥਨਿਗ) ਅਤੇ 3.60 ਕਿਲੋਮੀਟਰ 12 ਤੋਂ 18 ਫੁੱਟ ਚੋੜੀ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਚੋਂਕ ਤੋਂ ਡਾ ਕੇਹਰ ਸਿੰਘ ਚੋਂਕ ਤੱਕ ਸੜਕ ਦੀ ਸਟਰੈਂਥਨਿੰਗ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ।
ਸੜਕ ਦਾ ਜਾਇਜਾ ਲੈਂਦਿਆਂ ਭੰਡਾਰੀ ਨੇ ਦੱਸਿਆ ਕਿ ਇਸ ਸੜਕ ਦੀ ਠੇਕੇਦਾਰ ਵਲੋਂ ਤਿੰਨ ਸਾਲ ਸਾਂਭ ਸੰਭਾਲ ਵੀ ਕੀਤੀ ਜਾਵੇਗੀ, ਅਤੇ ਬਲਮਗੜ੍ -ਮੁਕਤਸਰ ਦੀ ਸੜਕਾ ਲਈ 5 ਸਾਲ ਤੱਕ ਸਾਂਭ ਸੰਭਾਲ ਲਈ ਜਿੰਮੇਵਾਰ ਹੋਣਗੇ । ਵਿਭਾਗ ਦੇ ਅਧਿਕਾਰੀ ਵੀ ਸੜਕਾਂ ਦੇ ਨਿਰਮਾਣ ਲਈ ਤਹਿ ਮਾਪਦੰਡਾ ਦਾ ਪੂਰਾ ਧਿਆਨ ਰੱਖ ਰਹੇ ਹਨ।ਮੰਤਰੀ ਸਾਹਿਬ ਅਤੇ ਵਿਭਾਗ ਦੇ ਆਲਾ ਅਧਿਕਾਰੀਆਂ ਵਲੋਂ ਸਖਤ ਹਦਾਇਤ ਕੀਤੀ ਗਈ ਹੈ ਕਿ ਬਣ ਰਹੀਆਂ ਸੜਕਾਂ ਦੇ ਮਿਆਰ ਅਤੇ ਤਹਿ ਮਾਪਦੰਡਾ ਵਿੱਚ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਭੰਡਾਰੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਕਾਸ ਕਾਰਜ ਵਿੱਚ ਕੋਈ ਕੁਤਾਹੀ ਦੇਖਣ ਤਾਂ ਤੁਰੰਤ ਵਿਭਾਗ ਦੇ ਅਧਿਕਾਰੀਆਂ ਜਾਂ ਉਹਨਾਂ ਦੇ ਧਿਆਨ ਵਿੱਚ ਲਿਆਉਣ, ਟੀਮ ਪੁਸ਼ਪਿੰਦਰ ਭੰਡਾਰੀ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸਹਾਇਤਾ ਲਈ ਹਰ ਸਮੇਂ ਹਾਜਰ ਹੈ। ਇਸ ਮੋਕੇ ਲੋਕ ਨਿਰਮਾਣ ਵਿਭਾਗ ਦੇ ਐਸ.ਈ ਪ੍ਰੇਮ ਕੁਮਾਰ ,ਸਰਪੰਚ ਪਿੰਡ ਬਲਮਗੜ ਸ੍ਰੀਮਤੀ ਗੁਰਮੀਤ ਕੌਰ ਜਟਾਣਾ ,ਨੋਜਵਾਨ ਆਗੂ ਸਮਾਜ ਸੇਵੀ ਬੋਹੜ ਸਿੰਘ ਜਟਾਣਾ ,ਆਰਕੀਟੈਕਟ ਜ਼ਸਪ੍ਰੀਤ ਛਾਬੜਾ, ਗਰੀਸ਼ ਸਿੰਘ ਠੇਕੇਦਾਰ,ਪ੍ਰਦੀਪ ਕੁਮਾਰ ਠੇਕੇਦਾਰ,ਜੱਸੀ ਭੰਡਾਰੀ ,ਬੋਹੜ ਸਿੰਘ ਆਦਿ ਹਾਜਰ ਸਨ।