ਵੀਰ ਤੇ ਭੈਣ ਦਾ ਏ ਪਿਆਰ ਰੱਖੜੀ
ਵੀਰੇ ਦੇ ਗੁੱਟ ਦਾ ਸ਼ਿੰਗਾਰ ਰੱਖੜੀ
ਭੈਣਾਂ ਬਾਝੋਂ ਸੁੰਨੀ ਰਹੇ ਕਲਾਈ ਵੀਰ ਦੀ
ਵੀਰ ਦੀ ਕਲਾਈ ਨੂੰ ਸਜਾਵੇ ਰੱਖੜੀ
ਬਿਨਾਂ ਵੀਰਿਆਂ ਦੇ ਭੈਣਾਂ ਰਹਿੰਦੀਆਂ ਉਦਾਸੀਆਂ
ਭੈਣਾਂ ਦਿਆਂ ਚਿਹਰਿਆਂ ਤੋਂ ਉੱਡ ਜਾਣ ਹਾਸੀਆਂ
ਦੋਵਾਂ ਬਿਨਾਂ ਕਿਸੇ ਨੂੰ ਵੀ ਨਾ ਭਾਵੇ ਰੱਖੜੀ
ਰੱਖੜੀ ਦੇ ਧਾਗਿਆਂ 'ਚ ਮੋਹ ਦੀਆਂ ਨੇ ਤੰਦਾਂ
ਦੋਵਾਂ ਵਿੱਚ ਹੀ ਪਿਆਰ ਇਹ ਵਧਾਵੇ ਰੱਖੜੀ
ਵੀਰਾਂ ਨਾਲ ਭੈਣਾਂ, ਭੈਣਾ ਨਾਲ ਸੋਂਹਦੇ ਵੀਰੇ
ਭੈਣਾਂ ਲਈ ਨੇ ਵੀਰ ਅਨਮੋਲ ਹੋਵਣ ਜਿਵੇਂ ਹੀਰੇ
ਇਹ ਅਨਮੋਲ ਰਿਸ਼ਤਾ ਹੈ ਸਭ ਨੂੰ ਸਿਖਾਵੇ ਰੱਖੜੀ
ਸ਼ਾਲਾ! ਭੈਣਾਂ ਕੋਲ ਹੋਣ ਵੀਰੇ, ਵੀਰਾਂ ਕੋਲ ਹੋਣ ਭੈਣਾਂ
ਕਿਸੇ ਭੈਣ ਦੀ ਨਾ ਖਾਲੀ ਰੱਬਾ ਕਦੇ ਜਾਏ ਰੱਖੜੀ
'ਪਰਮ' ਕਰੇ ਅਰਦਾਸ ਸਦਾ ਖੁਸ਼ੀਆਂ ਦਾ ਹੋਵੇ ਵਾਸ
ਹਰ ਘਰ ਵਿੱਚ ਸਦਾ ਰੌਣਕ ਲਿਆਵੇ ਰੱਖੜੀ
ਵੀਰ ਯੁੱਗ ਯੁੱਗ ਜੀਊਣ ਭੈਣਾਂ ਵੀ ਰਹਿਣ ਸਦਾ ਸੁਖੀ
ਸਦਾ ਖੁਸ਼ੀਆਂ ਤੇ ਖੇੜੇ ਇਹ ਲਿਆਵੇ ਰੱਖੜੀ
ਵੀਰਾਂ ਭੈਣਾਂ ਦੀ ਇਹ ਉਮਰ ਵਧਾਵੇ ਰੱਖੜੀ
ਪਰਮਜੀਤ ਕੌਰ ਭੁਲਾਣਾ