Type Here to Get Search Results !

ਮਲੋਟ ਸ਼ਹਿਰ ਦਾ ਮੁੱਢ ਬੰਨਣ ਵਾਲੇ ਨਾਮਵਰ ਚੌਧਰੀ ਪਰਿਵਾਰ ਦੇ ਨੂੰਹ, ਪੁੱਤ ਅਤੇ ਉਸਦੇ ਐਡਵੋਕੇਟ ਸਹੁਰੇ ਦੀ ਸਜਾ ਬਰਕਰਾਰ

ਮਾਮਲਾ ਕ੍ਰੋੜਾਂ ਦੇ ਜ਼ਮੀਨੀ ਘਪਲੇ ਦਾ, ਐਡਵੋਕੇਟ ਸਹੁਰੇ ਦੀ ਹੋ ਚੁੱਕੀ ਹੈ ਮੌਤ 

ਸ੍ਰੀ ਮੁਕਤਸਰ ਸਾਹਿਬ : ਇਥੋਂ ਦੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਐਸ. ਡੀ. ਜੇ. ਐਮ. ਮਲੋਟ ਬਗੀਚਾ ਸਿੰਘ ਦੀ ਅਦਾਲਤ ਵੱਲੋਂ ਕੀਤੇ ਫੈਸਲੇ ਨੂੰ ਬਹਾਲ ਰੱਖਦਿਆਂ ਦੋਸ਼ੀਆਂ ਵੱਲੋਂ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਮੁਦਈ ਸ਼ਾਰਦਾ ਨੇ ਦੱਸਿਆ ਕਿ ਮਲੋਟ  ਸ਼ਹਿਰ ਦਾ ਮੁੱਢ ਬੰਨਣ ਵਾਲੇ ਚੌਧਰੀ ਪ੍ਰਲਾਦ ਕੁਮਾਰ ਦੇ ਲੜਕੇ ਅਸ਼ਵਨੀ ਕੁਮਾਰ, ਨੂੰਹ ਮੰਜੁਲਾ ਅਤੇ ਅਸ਼ਵਨੀ ਕੁਮਾਰ ਦੇ ਸਹੁਰੇ ਐਡਵੋਕੇਟ ਵੇਦ ਪ੍ਰਕਾਸ਼ ਨੇ ਜਾਅਲੀ ਦਸਤਾਵੇਜ ਤਿਆਰ ਕਰਕੇ ਸ਼ਾਰਦਾ ਪੁੱਤਰੀ ਪ੍ਰਲਾਦ ਕੁਮਾਰ ਦੀ ਮਲੋਟ ਵਿੱਚ ਸਥਿਤ ਕ੍ਰੋੜਾਂ ਰੁਪਏ ਦੀ ਜਾਇਦਾਦ ਹੜਪ ਕਰ ਲਈ ਅਤੇ ਉਸਦੇ ਬਦਲੇ ਵਿੱਚ ਉਸਨੂੰ ਪਿੰਡ ਮੋਠਾਂ ਵਾਲੀ ਦੀ ਜ਼ਮੀਨ ਦੇਣੀ ਵਿਖਾ ਦਿੱਤੀ ਅਤੇ ਮਲੋਟ ਦਾ ਕਾਫੀ ਰਕਬਾ ਖੁਰਦ ਬੁਰਦ ਕਰ ਦਿੱਤਾ ਅਤੇ ਮੋਠਾਂ ਵਾਲੀ ਜ਼ਮੀਨ ਵਿੱਚੋਂ ਵੀ ਕਾਫੀ ਰਕਬਾ ਵੇਚ ਦਿੱਤਾ। ਜਦੋਂ ਇਸ ਕਾਰਵਾਈ ਦਾ ਪ੍ਰਲਾਦ ਕੁਮਾਰ ਦੀ ਪੁੱਤਰੀ ਸ਼ਾਰਦਾ ਨੂੰ ਪਤਾ ਲੱਗਿਆ ਤਾਂ ਉਸਨੇ ਇਸ ਘਪਲੇਬਾਜ਼ੀ ਦੇ ਖਿਲਾਫ

ਮਲੋਟ ਦੀ ਅਦਾਲਤ ਵਿੱਚ ਕੇਸ ਦਾਖਲ ਕਰ ਦਿੱਤਾ ਜਿਥੇ ਐਸ ਡੀ ਜੇ ਐਮ ਮਲੋਟ ਬਗੀਚਾ ਸਿੰਘ ਦੀ ਅਦਾਲਤ ਨੇ ਪੇਸ਼ ਕੀਤੇ ਦਸਤਾਵੇਜ਼ਾਂ ਅਤੇ ਬਿਆਨਾਂ ਦੇ ਆਧਾਰ ’ਤੇ ਮੰਜੁਲਾ, ਉਸਦੇ ਪਤੀ ਅਸ਼ਵਨੀ ਕੁਮਾਰ ਅਤੇ ਵੈਦ ਪ੍ਰਕਾਸ਼ ਐਡਵੋਕੇਟ ਨੂੰ ਤਿੰਨ-ਤਿੰਨ ਸਾਲ ਕੈਦ ਅਤੇ ਦਸ-ਦਸ ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ 21 ਨਵੰਬਰ 2014 ਦੇ ਦਿੱਤੀ ਸੀ। ਇਸਤੇ ਮੰਜੁਲਾ ਹੋਰਾਂ ਨੇ ਮੁਕਤਸਰ ਦੀ ਜ਼ਿਲਾ ਅਦਾਲਤ ਵਿੱਚ ਇਸ ਫੈਸਲੇ ਦੇ ਖਿਲਾਫ ਅਪੀਲਾਂ ਦਾਖਲ ਕਰ ਦਿੱਤੀਆਂ। ਪਰ ਵੈਦ ਪ੍ਰਕਾਸ਼ ਐਡਵੋਕੇਟ ਦੀ ਚੱਲਦੀ ਅਪੀਲ ਦੌਰਾਨ ਮੌਤ ਹੋ ਗਈ ਸੀ। ਜ਼ਿਲਾ ਅਦਾਲਤ ਨੇ ਮੁਦਈ ਧਿਰ ਦੇ ਵਕੀਲਾਂ ਬਾਬੂ ਸਿੰਘ ਸਿੱਧੂ ਐਡਵੋਕਟ ਸ੍ਰੀ ਮੁਕਤਸਰ ਸਾਹਿਬ ਅਤੇ ਅੰਕੁਸ਼ ਨਾਰੰਗ ਐਡਵੋਕੇਟ ਮਲੋਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਨਾਂ ਅਪੀਲਾਂ ਨੂੰ ਖਾਰਜ ਕਰਦਿਆਂ ਹੇਠਲੀ ਅਦਾਲਤ ਵੱਲੋਂ ਦਿੱਤੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।


Post a Comment

0 Comments
* Please Don't Spam Here. All the Comments are Reviewed by Admin.