Type Here to Get Search Results !

ਸੀ ਡੀ ਪੀ ਓ ਦਫ਼ਤਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਕਰੋਨਾ ਵੈਕਸੀਨ ਲਗਵਾਉਣ ਤੋਂ ਹੱਥ ਕੀਤੇ ਖੜ੍ਹੇ

ਸ੍ਰੀ ਮੁਕਤਸਰ ਸਾਹਿਬ , 14 ਜੁਲਾਈ - ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹੁਣ ਦੂਜੀ ਵਾਰ ਦੀ ਕਰੋਨਾ ਵੈਕਸੀਨ ਲਗਵਾਉਣ ਤੋਂ ਸੀ ਡੀ ਪੀ ਓ ਦਫ਼ਤਰ ਵਾਲਿਆਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ ।‌ ਵਰਨਣਯੋਗ ਹੈ ਕਿ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਸੀ ਡੀ ਪੀ ਓ ਦਫ਼ਤਰ ਵਾਲਿਆਂ ਨੇ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹ ਨਾ ਦੇਣ ਦੀ ਧਮਕੀ ਦੇ ਕੇ ਲਗਵਾਈ ਸੀ ਤੇ ਕੈਂਪ ਵੀ ਸੀ ਡੀ ਪੀ ਓ ਦਫ਼ਤਰ ਵਿੱਚ ਲਵਾਇਆ ਸੀ ।

ਪਰ ਹੁਣ ਜਦੋਂ ਵਰਕਰਾਂ ਤੇ ਹੈਲਪਰਾਂ ਨੂੰ ਦੂਜੀ ਡੋਜ਼ ਲਗਵਾਉਣ ਲਈ ਪਿਛਲੇਂ ਪੰਜ ਦਿਨਾਂ ਤੋਂ ਮੈਸਜ਼ ਆ ਰਹੇ ਹਨ ਤੇ ਵਰਕਰਾਂ/ਹੈਲਪਰਾਂ ਸੀ ਡੀ ਪੀ ਓ ਦਫ਼ਤਰ ਵਿੱਚ ਇਸ ਸਬੰਧੀ ਸੰਪਰਕ ਕਰਦੀਆਂ ਹਨ ਤਾਂ ਅੱਜ ਜਵਾਬ ਮਿਲਦਾ ਹੈ ਕਿ ਅਸੀਂ ਕੈਪ ਨਹੀਂ ਲਗਵਾ ਸਕਦੇ , ਤੁਸੀਂ ਜਿਥੋਂ ਮਰਜ਼ੀ ਟੀਕਾ ਲਵਾ ਲਵੋ । ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਨੇ ਕਿਹਾ ਹੈ ਕਿ ਵਰਕਰਾਂ ਤੇ ਹੈਲਪਰਾਂ ਇਧਰ ਉਧਰ ਭਟਕ ਰਹੀਆਂ ਹਨ ਤੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ । ਉਹਨਾਂ ਮੰਗ ਕੀਤੀ ਕਿ ਸੀ ਡੀ ਪੀ ਓ ਦਫ਼ਤਰ ਵਿਖੇ ਕੈਂਪ ਲਗਵਾ ਕੇ ਵਰਕਰਾਂ ਤੇ ਹੈਲਪਰਾਂ ਦੇ ਟੀਕੇ ਲਗਾਏ ਜਾਣ । ਇਸ ਸਬੰਧੀ ਸੀ ਡੀ ਪੀ ਓ ਪੰਕਜ਼ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫ਼ੋਨ ਨਹੀਂ ਚੁੱਕਿਆ , ਜਦੋਂ ਕਿ ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਨੇ ਕਿਹਾ ਕਿ ਉਹ ਇਸ ਸਬੰਧੀ ਹੁਣੇ ਹੀ ਸੀ ਡੀ ਪੀ ਓ ਨਾਲ ਗੱਲ ਕਰਦੇ ਹਨ ।

Post a Comment

0 Comments
* Please Don't Spam Here. All the Comments are Reviewed by Admin.