Type Here to Get Search Results !

ਚੋਰੀ ਦੇ ਸੱਤ ਮੋਟਰਸਾਇਕਲ ਅਤੇ ਦਸ ਮੋਬਾਇਲ ਫੋਨ ਬਰਾਮਦ, ਲਾਭ ਹੀਰਾ ਸਮੇਤ ਪੰਜ ਕਾਬੂ

ਸ੍ਰੀ ਮੁਕਤਸਰ ਸਾਹਿਬ : ਡੀ. ਸੁਡਰਵਿਲੀ, ਆਈ.ਪੀ.ਐਸ, ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਲ੍ਹਾ ਅੰਦਰ ਸ਼ਰਾਰਤੀ ਅਨਸਰਾਂ ਪਰ ਨਖੇਲ ਕਸੀ ਜਾ ਰਹੀ ਹੈ ਜਿਸ ਤਹਿਤ, ਰਾਜਪਾਲ ਸਿੰਘ ਹੁੰਦਲ ਪੀ.ਪੀ.ਐਸ, ਐਸ.ਪੀ (ਡੀ) ਅਤੇ  ਹਰਵਿੰਦਰ ਸਿੰਘ ਚੀਮਾ ਪੀ.ਪੀ.ਐਸ ਉਪ ਕਪਤਾਨ ਪੁਲਿਸ (ਸ.ਡ) ਸ਼੍ਰੀ ਮੁਕਤਸਰ ਸਾਹਿਬ  ਦੀ ਅਗਵਾਈ ਹੇਠ ਇੰਸਪੈਕਟਰ ਅੰਗਰੇਜ਼ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਸਫਲਤਾ ਹਾਸਲ ਹੋਈ, ਜਦੋਂ ਸ:ਥ ਮਨਜਿੰਦਰ ਸਿੰਘ 409/ਸ:ਮ:ਸ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਕੋਟਕਪੂਰਾ ਚੌਕ ਸ:ਮ:ਸ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਉਕਤਾਨ ਨੇ ਰਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ, ਜ਼ੋ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਅਤੇ ਆਸ-ਪਾਸ ਦੇ ਇਲਾਕਾ ਵਿੱਚੋਂ ਮੋਟਰਸਾਇਕਲ ਚੋਰੀ ਕਰਦੇ ਹਨ ਅਤੇ ਰਾਹਗੀਰਾਂ ਪਾਸੋਂ ਮੋਬਾਇਲ ਅਤੇ ਬੈਗ ਝਪਟ ਮਾਰ ਕੇ ਖੋਹ ਕੇ ਫਰਾਰ ਹੋ ਜਾਂਦੇ ਹਨ।


ਮਿਤੀ 07/07/2021 ਨੂੰ ਇਹਨਾਂ ਵਿੱਚੋਂ 02 ਵਹੀਕਲ ਸਵਾਰ ਵਿਅਕਤੀ ਸ਼ਾਮ ਵਕਤ ਕ੍ਰੀਬ 07:00 ਪੀ.ਐਮ ਪਰ ਬੈਂਕ ਆਫ ਬੜੌਦਾ ਦੀਆਂ 02 ਬੈਂਕ ਮਲਾਜਮਾਂ ਪਾਸੋਂ ਕੋਟਕਪੂਰਾ ਰੋਡ ਤੋਂ ਬੈਗ ਖੋਹ ਕੇ ਫਰਾਰ ਹੋ ਗਏ ਸਨ ਅਤੇ ਅੱਜ ਵੀ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭਾਨ ਸਿੰਘ ਸੰਧੂ ਮਾਰਕਿਟ ਸ:ਮ:ਸ ਪਾਸੋਂ ਮੋਟਰਸਾਇਕਲ ਨੰਬਰੀ PB-30W-6219 ਮਾਰਕਾ ਪਲਾਟੀਨਾ ਪਰ ਮੋਬਾਇਲ ਖੋਹ ਕੇ ਫਰਾਰ ਹੋ ਗਏ ਹਨ ਅਤੇ ਇਸ ਮੋਟਰ ਸਾਇਕਲ ਪਰ ਹੋਰ ਵਾਰਦਾਤ ਕਰਨ ਦੀ ਤਾਕ ਵਿੱਚ ਸ਼ਹਿਰ ਸ:ਮ:ਸ ਵਿੱਚ ਘੁੰਮ ਰਹੇ ਹਨ। ਜੇਕਰ ਇਹਨਾਂ ਨੂੰ ਕਾਬੂ ਕੀਤਾ ਜ਼ਾਵੇ ਤਾਂ ਇਹਨਾਂ ਪਾਸੋਂ ਚੋਰੀ ਦੇ ਮੋਟਰ ਸਾਇਕਲ ਅਤੇ ਖੋਹ ਕੀਤੇ ਹੋਏ ਮੋਬਾਇਲ ਬ੍ਰਾਮਦ ਹੋ ਸਕਦੇ ਹਨ। ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਤੇ ਉੱਕਤਾਨ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 189 ਮਿਤੀ 13/07/2021 ਅ/ਧ 379,379ਬੀ ਹਿ:ਦੰ: ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਸ:ਥ ਮਨਜਿੰਦਰ ਸਿੰਘ ਨੰ: 409/ਸ:ਮ:ਸ ਵੱਲੋਂ ਦੋਸ਼ੀਆਨ ਲਾਭ ਹੀਰਾ ਪੁੱਤਰ ਗੁਰਨਾਮ ਸਿੰਘ ਵਾਸੀ ਗੋਬਿੰਦ ਨਗਰੀ ਸ:ਮ:ਸ, ਮੇਜਰ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਗੋਬਿੰਦ ਨਗਰੀ ਸ:ਮ:ਸ, ਸੁਖਵੰਤ ਸਿੰਘ ਪੁੱਤਰ ਆਸ਼ਕ ਸਿੰਘ ਅਤੇ ਮੋਸਮ ਸਿੰਘ ਪੁੱਤਰ ਆਸ਼ਕ ਸਿੰਘ ਨੂੰ ਮੁਕੱਦਮਾ ਹਜਾ ਵਿੱਚ ਮਿਤੀ 14/07/2021 ਨੂੰ ਅਤੇ ਸੁਖਜਿੰਦਰ ਸਿੰਘ ਪੁੱਤਰ ਕੌਰ ਸਿੰਘ ਵਾਸੀ ਗੋਬਿੰਦ ਨਗਰੀ ਸਮਸ ਨੂੰ ਮਿਤੀ 15/07/2021 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਚੋਰੀ ਦੇ 07 ਮੋਟਰ ਸਾਇਕਲ ਅਤੇ 10 ਮੋਬਾਇਲ ਬ੍ਰਾਮਦ ਕਰਵਾਏ ਗਏ ਦੋਸ਼ੀਆਨ ਪਾਸੋਂ ਹੋਰ ਡੁਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਨ ਮਿੱਠੀ, ਬਬਲੂ ਅਤੇ ਸੋਰਵ ਦੀ ਗ੍ਰਿਫਤਾਰੀ ਲਈ ਟੀਮ ਦਾ ਗਠਨ ਕਰਕੇ ਰੇਡ ਕੀਤੇ ਜਾ ਰਹੇ ਹਨ।

Post a Comment

0 Comments
* Please Don't Spam Here. All the Comments are Reviewed by Admin.