ਸ੍ਰੀ ਮੁਕਤਸਰ ਸਾਹਿਬ- ਡੀ.ਸੁਡਰਵਿਲੀ ਐਸ.ਐਸ.ਪੀ ਵੱਲੋਂ ਜਿਲ੍ਹੇ ਅੰਦਰ ਪੋਸਕੋ ਐਕਟ ਅਧੀਨ 18 ਸਾਲ ਤੋਂ ਘੱਟ ਬੱਚੀਆਂ ਹਨ ਜਿਨ੍ਹਾਂ ਨਾਲ ਕੋਈ ਜਿਸਮਾਨੀ ਛੇੜ ਛਾੜ ਹੋਈ ਹੈ ਅਤੇ ਪੋਸਕੋ ਐਕਟ ਦੇ ਅੰਦਰ ਜੋ ਮੁਕਦਮੇ ਦਰਜ਼ ਹੋਏ ਹਨ ਉਨ੍ਹਾਂ ਲੜਕੀਆ ਨੂੰ ਪਰਿਵਾਰ ਸਮੇਤ ਐਸ.ਐਸ.ਪੀ ਜੀ ਵੱਲੋਂ ਅਪਣੇ ਆਫਿਸ ਵਿਖੇ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਮੀਟਿੰਗ ਅਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਲੜਕੀਆਂ ਨੂੰ ਵਿੱਤੀ ਮੱਦਦ, ਉਨ੍ਹਾਂ ਦੇ ਚੰਗੇ ਭਵਿੱਖ ਲਈ ਪੜ੍ਹਾਈ ਕੰਮ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਿਟਾਦਰਾ ਕੀਤਾ ਗਿਆ।
ਇਸ ਮੌਕੇ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪੋਸਕੋ ਐਕਟ ਤਹਿਤ ਪੀੜਤ 18 ਲੜਕੀਆਂ ਆਪਣੇ ਪਰਿਵਾਰ ਸਮੇਤ ਅੱਜ ਸਾਡੇ ਆਫਿਸ ਵਿਖੇ ਪਹੁੰਚੀਆਂ ਹਨ। ਉਨ੍ਹਾਂ ਦੱਸਿਆਂ ਹਰ ਇੱਕ ਲੜਕੀ ਨਾਲ ਅਸੀ ਗੱਲਬਾਤ ਕੀਤੀ ਹੈ ਕਿ ਜੋ ਵੀ ਉਨ੍ਹਾਂ ਨੂੰ ਜਿੰਦਗੀ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਜਾਂ ਉਨ੍ਹਾਂ ਨੂੰ ਕੋਈ ਮਾਲੀ ਸਹਾਇਤਾ, ਪੜਾਈ ਲਈ ਮੱਦਦ ਜਾਂ ਕੋਈ ਹੋਰ ਜਾਂ ਕੰਮਕਾਜ ਲਈ ਮੁਫਤ ਵਿੱਚ ਬਿਊਟੀ ਪਾਰਲਰ ਦੀ ਸਖਲਾਈ ਜਾਂ ਕੋਈ ਹੋਰ ਦੁੱਖ ਤਕਲੀਫ ਹੈ ਉਹ ਅਸੀ ਗੱਲਬਾਤ ਕਰ ਉਸ ਦੀ ਜਾਣਕਾਰੀ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀਂ ਬੇਟੀ ਬਚਾਓ ਬੇਟੀ ਪੜਾਓ ਮੁਹਿਮ ਤਹਿਤ ਉਂਨ੍ਹਾਂ ਨੂੰ ਜਿੰਦਗੀ ਜਿਉਣ ਲਈ ਲੋੜੀਦੀਂ ਜਰੂਰਤ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਤੋਂ ਇਲਾਵਾਂ ਜੇਕਰ ਉਨ੍ਹਾਂ ਬੱਚੀਆ ਨੇ ਆਪਣੀ ਪੜਾਈ ਜਾਰੀ ਰੱਖਣੀ ਹੈ ਉਂਨ੍ਹਾਂ ਬੱਚੀਆ ਨੂੰ ਮੁਫਤ ਵਿੱਚ ਪੜਾਈ ਕਰਵਾਈ ਜਾਵੇਗੀ ਤੇ ਉਨ੍ਹਾਂ ਬੱਚਿਆ ਨੂੰ ਮੁਫਤ ਵਿੱਚ ਸਿਲਾਈ ਕਢਾਈ ਦੀ ਮੁਫਤ ਵਿੱਚ ਸਿਖਲਾਈ ਦਿਤੀ ਜਾਵੇਗੀ ਤੇ ਸਿਲਾਈ ਕਢਾਈ ਉਪਰੰਤ ਇਨ੍ਹਾਂ ਬੱਚੀਆਂ ਨੂੰ ਮੁਫਤ ਵਿੱਚ ਸਲਾਈ ਮਸ਼ੀਨਾ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆਂ ਕਿ ਇਹ ਮੀਟਿੰਗ ਅੱਗੇ ਵੀ ਚਲਦੀ ਰਹੇਗੀ ਤੇ ਇਨ੍ਹਾਂ ਬੱਚੀਆ ਨੂੰ ਜਿੰਦਗੀ ਦੀ ਜਰੂਰਤ ਲਈ ਹਰ ਮੱਦਦ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 80549-42100 ਤੇ ਸੰਪਰਕ ਕਰ ਸਕਦੇ ਹੋ।ਇਸ ਮੌਕੇ ਡੀ. ਐਸ. ਪੀ. ਸੁਭਾਸ਼ ਚੰਦਰ, ਰਤਨਦੀਪ ਕੌਰ ਸੰਧੂ ਪ੍ਰੋਗਰਾਮ ਅਫਸਰ, ਬਲਵੰਤ ਸਿੰਘ, ਪੰਕਜ ਕੁਮਾਰ, ਜਸਪ੍ਰੀਤ ਛਾਬੜਾ, ਸ੍ਰ.ਦਲਜੀਤ ਸਿੰਘ ਬਰਾੜ ਪਲੇਸਮੈਂਟ ਅਫਸਰ, ਸ੍ਰ. ਹਰਜਿੰਦਰ ਸਿੰਘ ਭੁੱਲਰ ਪ੍ਰਤੀਨਿਧ ਵੱਲੋਂ ਸੇਤੀਆ ਮਿੱਲ, ਐਸ.ਆਈ ਭਾਵਾਨਾ ਇੰਚਾਰਜ਼ ਸੀ.ਪੀ.ਆਰ.ਸੀ ਬ੍ਰਾਚ ਆਦਿ ਹਾਜ਼ਰ ਸਨ।