[ads-post]

Chandigarh, July 9: Punjab Vigilance Bureau today nabbed an Executive Officer (EO) and a Clerk of Municipal Committee, Sultanpur Lodhi, Kapurthala district red handed for accepting bribe of Rs. 15,000. Disclosing this here today a spokesperson of Vigilance Bureau Punjab said Baljeet Singh, EO and Ajit Singh Clerk posted at Municipal Committee, Sultanpur Lodhi were arrested on the complaint of Bikramjit Singh of Sultanpur Lodhi.   Giving details he added that the complainant has approached the VB and alleged that the Baljeet Singh, EO and Ajit Singh Clerk were demanding bribe of Rs 30,000 in lieu of  clearing the dues of his mother after her retirement who was working as safai sewika at MC, Sultanpur Lodhi. The complainant further informed that he had already paid Rs. 15000 as a first installment to the accused EO and clerk in this regard. After verifying his complaint a VB team from Jalandhar laid a trap and the accused were caught red handed with bribed amount of Rs. 15,000 of 2nd installment and tainted money was recovered from them in the presence of two official witnesses. He informed that a case under Prevention of Corruption Act has been registered against both the accused at VB police Jalandhar and further investigation was under progress.

-------------------------

ਚੰਡੀਗੜ੍ਹ 9 ਜੁਲਾਈ : ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਮਿਊਸਿਪਲ ਕਮੇਟੀ, ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਿਖੇ ਤਾਇਨਾਤ ਕਾਰਜਕਾਰੀ ਅਫਸਰ (ਈ.ਓ) ਬਲਜੀਤ ਸਿੰਘ ਅਤੇ ਕਲਰਕ  ਅਜੀਤ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ (ਈ.ਓ) ਬਲਜੀਤ ਸਿੰਘ  ਅਤੇ ਕਲਰਕ ਅਜੀਤ ਸਿੰਘ ਨੂੰ ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵਲੋਂ ਮੌਕੇ ਤੇ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮਾਤਾ, ਜੋ ਕਿ ਬਤੌਰ ਸਫਾਈ ਸੇਵਕ ਵਜੋਂ ਮਿਊਸਿਪਲ ਕਮੇਟੀ ਸੁਲਤਾਨਪੁਰ ਲੋਧੀ ਤੋਂ ਰਿਟਾਇਰ ਹੋ ਚੁੱਕੀ ਹੈ, ਦੇ ਬਕਾਏ ਨੂੰ ਕਲੀਅਰ ਕਰਨ ਬਦਲੇ ਉਕਤ ਈ.ਓ ਅਤੇ ਕਲਰਕ ਵਲੋਂ 30,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਜਿਸ ਉਪਰੰਤ ਉਸ ਵਲੋਂ ਪਹਿਲੀ ਕਿਸ਼ਤ ਦੇ 15000 ਰੁਪਏ ਅਦਾ ਕੀਤੇ ਜਾ ਚੁੱਕੇ ਹਨ।ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਈ.ਓ ਅਤੇ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਸਰੀ ਕਿਸ਼ਤ ਦੇ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਂਨਾਂ ਦੱਸਿਆ ਕਿ ਦੋਹਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.