[post ads]

 ਮਲੋਟ,25 ਅਗਸਤ (ਪ੍ਰੇਮ ਗਰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਸੀਐਚਸੀ ਆਲਮਵਾਲਾ  ਅਧੀਨ ਪਿੰਡਾਂ ਵਿੱਚ ਬੱਚਿਆਂ ਨੂੰ ਨਿਮੋਨੀਆ ਵਿਰੋਧੀ ਵੈਕਸੀਨ ਦੀ ਸੁਰੂਆਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਇਕਬਾਲ ਸਿੰਘ ਨੋਡਲ ਅਫਸਰ ਇਮੂਨਾਈਜੇਸਨ ਨੇ ਦੱਸਿਆ ਕਿ ਇਹ ਵੈਕਸੀਨ ਬੱਚਿਆ ਵਿੱਚ ਮੌਤ ਦਰ ਘੱਟ ਕਰਨ ਵਿੱਚ ਕਾਰਗਰ ਸਾਬਤ ਹੋਵੇਗੀ। ਉਨਾਂ ਦੱਸਿਆ ਕਿ ਇੱਕ ਸਾਲ ਤੱਕ ਬਹੁਤ ਸਾਰੇ ਬੱਚਿਆ ਦੀ ਮੌਤ ਨਿਮੋਨੀਆ ਕਾਰਨ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਡੇਢ ਮਹੀਨੇ ਦੀ ਉਮਰ ਤੇ ਬੱਚੇ ਨੂੰ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਜਾਵੇਗਾ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਹੋਣ ਤੇ ਬੱਚੇ ਨੂੰ ਦੂਜਾ ਅਤੇ 9 ਮਹੀਨੇ ਦੀ ਉਮਰ ਤੇ ਬੂਸਟਰ ਖੁਰਾਕ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਰੂ ਬਿਮਾਰੀਆਂ ਤੋਂ ਬੱਚਿਆ ਨੂੰ ਬਚਾਉ ਦੇ ਲਈ ਟੀਕਾਕਰਨ ਸੂਚੀ ਵਿੱਚ ਨਿਊਮੋਕੋਕਲ  ਵੈਕਸੀਨ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਵੈਕਸੀਨ ਮਾਰਕੀਟ ਵਿੱਚ ਕਾਫੀ ਮਹਿੰਗੀ ਕੀਮਤ ਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਲਗਵਾਈ ਜਾਂਦੀ ਸੀ। ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸਰਕਾਰੀ ਹਸਤਪਾਲਾਂ ਅਤੇ ਡਿਸਪੈਸਰੀਆਂ ਵਿੱਚ ਬੱਚਿਆ ਨੂੰ ਮੁਫਤ ਮੁਹੱਈਆਂ ਕਰਵਾਈ ਗਈ ਹੈ। ਇਸ ਮੌਕੇ  ਬਲਾਕ ਐਜੂਕੇਟਰ ਹਰਮਿੰਦਰ ਕੋਰ, ਮਲਟੀਪਰਪਜ ਹੈਲਥ ਵਰਕਰ ਸਟਾਫ ਅਤੇ ਆਸਾ ਵਰਕਰ ਹਾਜ਼ਰ ਸਨ। 

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.