ਮਲੋਟ : ਐਸ ਐਸ ਪੀ ਡੀ. ਸੁਡਰਵਿਲੀ ਆਈ.ਪੀ.ਐਸ. ਦੀਆਂ ਹਦਾਇਤਾਂ ਤਹਿਤ ਜਿਲਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਰਾਤ ਦਿਨ ਚੈਕਿੰਗ ਕਰ ਸ਼ਰਾਰਤੀ ਅਨਸਰਾਂ ਤੇ ਨਿਕੇਲ ਕੱਸੀ ਜਾ ਰਹੀ ਹੈ ਇਸ ਤਹਿਤ ਹੀ ਜਸਪਾਲ ਸਿੰਘ ਢਿਲੋ ਡੀ.ਐਸ.ਪੀ ਮਲੋਟ ਦੀ ਅਗਵਾਈ ਹੇਠ ਇੰਸਪੈਕਟਰ ਅੰਗਰੇਜ਼ ਸਿੰਘ ਮੁੱਖ ਅਫਸਰ ਥਾਣਾ ਸਿਟੀ ਮਲੋਟ ਅਤੇ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਚੋਰੀ ਦੇ 13 ਮੋਟਰਸਾਇਕਲ 2 ਐਕਟੀਵਾ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਿਤੀ 11.08.2021 ਨੂੰ ਏ.ਐਸ.ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਚੌਂਕ ਦਾਨੇਵਾਲਾ ਮਲੋਟ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ ਨੇਮਪਾਲ ਪੁੱਤਰ ਬਚਨ ਸਿੰਘ ਵਾਸੀ ਹਰਜਿੰਦਰ ਨਗਰ ਮਲੋਟ, ਰਾਜਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਹਰਜਿੰਦਰ ਨਗਰ ਮਲੋਟ, ਸੂਰਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪ੍ਰੇਮ ਦਾਸ ਡੇਰਾ ਗਲੀ ਨੰ: 04 ਮਲੋਟ, ਨਿੱਕਾ ਡੋਨ ਪੁੱਤਰ ਕ੍ਰਿਸ਼ਨ ਦਾਸ ਕੁਝ ਕੁ ਅਣਪਛਾਤੇ ਜੋ ਅਲੱਗ ਅਲੱਗ ਸ਼ਹਿਰਾ ਵਿੱਚੋਂ ਵਹੀਕਲ ਚੋਰੀ ਕਰਕੇ ਲਿਆਉਂਦੇ ਹਨ ਅਤੇ ਉਨ੍ਹਾਂ ਵਹੀਕਲਾਂ ਤੇ ਜਾਅਲੀ ਨੰਬਰ ਪਲੇਟਾ ਲਾ ਕੇ ਵੇਚਨ ਦਾ ਕੰਮ ਕਰਦੇ ਹਨ। ਅੱਜ ਅਮਨਦੀਪ ਸਿੰਘ ਉਰਫ ਨੇਮਪਾਲ, ਰਾਜਾ ਸਿੰਘ ਪੁੱਤਰ ਬਲਕਾਰ ਸਿੰਘ, ਸੂਰਜ ਸਿੰਘ ਪੁੱਤਰ ਜੋਗਿੰਦਰ ਇਹ ਤਿੰਨੋ ਚੋਰੀ ਦੇ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਘਮਿਆਰਾ ਖੇੜਾ ਤੋਂ ਮਲੋਟ ਨੂੰ ਆ ਰਹੇ ਹਨ ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰ:158 ਮਿਤੀ 11/08/2021 ਅ/ਧ 379,411,473 ਹਿੰ:ਦੰ ਐਕਟ ਥਾਣਾ ਸਿਟੀ ਮਲੋਟ ਦਰਜ਼ ਕਰ ਪੁਲਿਸ ਵੱਲੋਂ ਪਿੰਡ ਦਾਨੇਵਾਲਾ ਤੋਂ ਪਿੰਡ ਘਮਿਆਰਾ ਲਿੰਕ ਰੋਡ ਪੁਲ ਸੇਮ ਨਾਲ ਪਰ ਨਾਕਾਬੰਦੀ ਕਰ ਚੋਰੀ ਦੇ ਤਿੰਨ ਅਲੱਗ ਅਲੱਗ ਮੋਟਰਸਾਇਕਲ ਪਰ ਆ ਰਹੇ ਅਮਨਦੀਪ ਸਿੰਘ, ਰਾਜਾ ਸਿੰਘ ਅਤੇ ਸੂਰਜ਼ ਸਿੰਘ ਨੂੰ ਕਾਬੂ ਕਰ ਇਨ੍ਹਾ ਪਾਸੋਂ ਚੋਰੀ ਦੇ ਕੁੱਲ 13 ਮੋਟਰਸਾਇਕਲ ਅਤੇ 2 ਐਕਟਿਵਾ ਬ੍ਰਾਮਦ ਕਰਵਾਏ ਗਏ ਹਨ ਅੱਗੇ ਤਫਤੀਸ਼ ਜਾਰੀ ਹੈ।
ਦੋ ਪਹਿਆ ਵਹੀਕਲ ਚੋਰ ਗਿਰੋਹ ਦਾ ਪਰਦਾਫ਼ਾਸ, 13 ਬਾਈਕ ਤੇ 2 ਐਕਟੀਵਾ ਬਰਾਮਦ
Thursday, August 12, 2021
0