ਮਲੋਟ ਦੇ ਵਾਰਡ ਨੰਬਰ 14 ਵਿੱਚ ਮਨਾਇਆ ਗਿਆ ਤੀਆਂ ਦਾ ਤਿਓਹਾਰ
Saturday, August 14, 2021
0
ਮਲੋਟ,14 ਅਗਸਤ (ਪ੍ਰੇਮ ਗਰਗ)-ਸਥਾਨਕ ਵਾਰਡ ਨੰਬਰ 14 ਵਿੱਚ ਪਹਿਲੀ ਵਾਰ ਔਰਤਾਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਤੀਜ ਦਾ ਤਿਓਹਾਰ ‘ਤੀਆਂ’ ਬੜੇ ਹੀ ਉਤਸਾਹ ਨਾਲ ਮਨਾਇਆ। ਜਿਸ ਵਿੱਚ ਵਾਰਡ ਨੰਬਰ 14 ਦੀਆਂ ਔਰਤਾਂ ਅਤੇ ਬੱਚਿਆ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਵਾਰਡ ਨੰਬਰ 14 ਦੇ ਐਮਸੀ ਸ.ਹਰਮੇਲ ਸਿੰਘ ਸੰਧੂ ਦੀ ਪਤਨੀ ਸਰਬਜੀਤ ਕੌਰ ਨੇ ਔਰਤਾਂ ਨੂੰ ਕਿਹਾ ਕਿ ਇਸ ਵਾਰਡ ਦੀਆਂ ਔਰਤਾਂ ਦੀ ਬਦੌਲਤ ਹੀ ਅੱਜ ਪਹਿਲੀ ਵਾਰ ਪੁਰਾਤਨ ਤਿਓਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਕਿਉਂਕਿ ਸਮਾਜ ਵਿੱਚ ਇੰਨਾਂ ਤਿਓਹਾਰਾਂ ਦਾ ਰੁਝਾਨ ਦਿਨ-ਬ-ਦਿਨ ਘੱਟਦਾ ਹੀ ਜਾ ਰਿਹਾ ਹੈ। ਅੰਤ ਵਿੱਚ ਉਨਾਂ ਨੇ ਔਰਤਾਂ ਨੂੰ ਤੀਜ ਦੇ ਤਿਓਹਾਰ ‘ਤੀਆਂ’ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਔਰਤਾ ਵੱਲੋਂ ਖੂਬ ਗਿੱਧਾ ਅਤੇ ਬੋਲੀਆਂ ਪਾ ਕੇ ਤੀਜ ਦੇ ਤਿਓਹਾਰ ਨੂੰ ਸ਼ਾਨਦਾਰ ਬਣਾਇਆ ਗਿਆ।