ਸ੍ਰੀ ਮੁਕਤਸਰ ਸਾਹਿਬ 12 ਅਗਸਤ - ਰਾਜਦੀਪ ਕੋਰ ਏ.ਡੀ.ਸੀ (ਜ) ਅਤੇ ਗਗਨਦੀਪ ਸਿੰਘ ਸਹਾਇਕ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ 15 ਅਗਸਤ ਨੁੰ ਸੁਤੰਤਰਤਾ ਦਿਵਸ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਜਿਲ੍ਹਾ ਵਾਸੀਆਂ ਵੱਲੋਂ ਇਸ ਵਾਰ 15 ਅਗਸਤ ਬੜੇ ਹੀ ਸਾਦੇ ਢੰਗ ਨਾਲ ਮਨਾਇਆ ਜਾਵੇਗਾ। ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਜੀ ਦੇ ਦਫਤਰ ਤੋਂ ਪ੍ਰਾਪਤ ਅਦੇਸ਼ਾ ਅਨੁਸਾਰ, ਕੇਂਦਰ ਸਰਕਾਰ ਅਤੇ ਸਿਹਤ ਵਿਭਾਗ ਤੋਂ ਪ੍ਰਾਪਤ ਪੱਤਰ ਦੇ ਹੁਕਮ ਅਨੁਸਾਰ ਇਸ ਵਾਰ 15 ਅਗਸਤ ਬਿਨਾ ਕਿਸੇ ਇਕੱਠ ਅਤੇ ਸੱਭਿਆਚਾਰ ਪ੍ਰੋਗਰਾਮਾਂ ਤੋਂ ਬਿਨਾ ਮਨਾਇਆ ਜਾਵੇਗਾ। ਏ.ਡੀ.ਸੀ (ਜ) ਨੇ ਲੋਕਾਂ ਨੂੰ ਕਿਹਾ ਕਿ ਅਜਾਦੀ ਦਿਹਾੜਾ ਮਨਾਉਣ ਸਮੇਂ ਆਪਣੇ ਮੂੰਹ ਤੇ ਮਾਸਕ ਲਗਾਇਆ ਜਾਵੇ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਇਕੱਠ ਵਿਚ ਹੱਥ ਮਿਲਾਉਣ ਅਤੇ ਗਲਵਕੜੀ ਪਾਉਣ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਮਹਾਮਾਰੀ ਤੋਂ ਬਚਿਆ ਜਾ ਸਕੇ।